
: ਚੀਨ ਦੇ ਵਿਚ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਲਈ ਇਕ ਮੁਸਿਬਤ ਬਣਦਾ ਜਾ ਰਿਹਾ ਹੈ। ਇਸ ਬੀਮਾਰੀ ਨਾਲ ਚੀਨ ਵਿਚ 300 ਤੋਂ ਜਿਆਦਾ ਲੋਕਾਂ ਦੀ ਮੌਤ ਹੋ...
ਨਵੀਂ ਦਿੱਲੀ : ਚੀਨ ਦੇ ਵਿਚ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਲਈ ਇਕ ਮੁਸਿਬਤ ਬਣਦਾ ਜਾ ਰਿਹਾ ਹੈ। ਇਸ ਬੀਮਾਰੀ ਨਾਲ ਚੀਨ ਵਿਚ 300 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਵਿਚ ਰਹਿ ਰਹੇ ਦੂਜੇ ਦੇਸ਼ਾਂ ਦੇ ਨਾਗਰਿਕ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਸੇ ਕੜੀ ਵਿਚ ਪਾਕਿਸਤਾਨ ਦੇ ਵੀ ਕਈ ਨਾਗਰਿਕ ਚੀਨ ਵਿਚ ਫਸ ਗਏ ਹਨ ਜਿਨ੍ਹਾਂ ਨੂੰ ਉੱਥੋਂ ਕੱਢਣ ਦੇ ਲਈ ਪਾਕਿਸਤਾਨ ਸਰਕਾਰ ਆਪਣੇ ਹੱਥ ਖੜੇ ਕਰਦੀ ਨਜ਼ਰ ਆ ਰਹੀ ਹੈ।
File Photo
ਦੁਨੀਆ ਦੇ ਵੱਖ-ਵੱਖ ਦੇਸ਼ ਕੋਰੋਨਾ ਵਾਇਰਸ ਕਾਰਨ ਚੀਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦੇ ਲਈ ਸਪੈਸ਼ਲ ਫਲਾਇਟ ਭੇਜ ਰਹੇ ਹਨ ਅਤੇ ਆਪਣੇ ਦੇਸ਼ ਵਾਪਸ ਲਿਆ ਕੇ ਉਨ੍ਹਾਂ ਦਾ ਇਲਾਜ ਕਰਵਾ ਰਹੇ ਹਨ ਪਰ ਇਸ ਸੱਭ ਦੇ ਉੱਲਟ ਚੀਨ ਵਿਚ ਅਟਕੇ ਪਾਕਿਸਤਾਨ ਦੇ ਨਾਗਰਿਕਾਂ ਨੂੰ ਆਪਣੀ ਸਰਕਾਰ ਤੋਂ ਨਾਉਮੀਦਗੀ ਹੀ ਨਜ਼ਰ ਆ ਰਹੀ ਹੈ। ਇਮਰਾਨ ਖਾਨ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਚੀਨ ਵਿਚੋਂ ਕੱਢਣ ਲਈ ਅਸਮਰੱਥਾ ਜਾਹਰ ਕੀਤੀ ਹੈ ਅਤੇ ਇਹ ਦਲੀਲ ਦਿੱਤੀ ਹੈ ਕਿ ਉਹ ਚੀਨ ਵਿਚ ਵਧੀਆ ਮੈਡੀਕਲ ਸਹੂਲਤਾ ਪ੍ਰਦਾਨ ਕਰ ਸਕਦੇ ਹਨ।
File Photo
ਪਾਕਿਸਤਾਨੀ ਵੈਬਸਾਇਟ ਜਿਓ ਨਿਊਜ਼ ਦੇ ਅਨੁਸਾਰ ਚੀਨ ਦੇ ਵੁਹਾਨ ਸ਼ਹਿਰ ਵਿਚ ਪਾਕਿਸਤਾਨ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਫਸੇ ਹੋਏ ਹਨ ਜੋ ਕਿ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੀ ਸਰਕਾਰ ਨੂੰ ਮਦਦ ਦੀ ਅਪੀਲ ਕਰ ਰਹੇ ਹਨ। ਪਾਕਿਸਤਾਨ ਵਿਚ ਇਨ੍ਹਾਂ ਦੇ ਪਰਿਵਾਰ ਵਾਲੇ ਵੀ ਸਰਕਾਰ 'ਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਦਬਾਅ ਬਣਾ ਰਹੇ ਹਨ ਪਰ ਇਮਰਾਨ ਸਰਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਲਿਆਉਣਾਂ ਖਤਰੇ ਤੋਂ ਖਾਲੀ ਨਹੀਂ ਹੈ। ਸਰਕਾਰ ਦਾ ਇਹ ਤਰਕ ਹੈ ਕਿ ਚੀਨ ਵਿਚ ਪਾਕਿਸਤਾਨ ਦੇ ਨਾਗਰਿਕਾਂ ਨੂੰ ਵਧੀਆਂ ਮੈਡੀਕਲ ਸਹੂਲਤਾਂ ਮਿਲ ਸਕਦੀਆਂ ਹਨ ਜੋ ਕਿ ਪਾਕਿਸਤਾਨ ਵਿਚ ਨਹੀਂ ਪ੍ਰਦਾਨ ਹੋ ਸਕਦੀਆਂ।
File Photo
ਦੱਸ ਦਈਏ ਕਿ ਪਾਕਿਸਤਾਨ ਦੇ ਕੋਲ ਵੱਡੀ ਮੈਡੀਕਲ ਸਹੂਲਤਾਂ ਦੀ ਕਮੀ ਹੈ। ਉਸ ਕੋਲ ਕੋਰੋਨਾ ਵਾਇਰਸ ਟੈਸਟ ਦੀ ਕਿੱਟ ਤੱਕ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜਪਾਨ ਤੋਂ ਕਿੱਟ ਖਰੀਦਣ ਦੀ ਡੀਲ ਕੀਤੀ ਹੈ ਪਰ ਚੀਨ ਜਾਣ ਵਾਲੀ ਫਲਾਇਟ ਰੱਦ ਹੋਣ ਦੇ ਚੱਲਦੇ ਕਿੱਟ ਆਉਣ ਵਿਚ ਦੇਰੀ ਹੋ ਰਹੀ ਹੈ।