ਅਮਰੀਕਾ ’ਚ ਵਿਅਕਤੀ ਨੇ ਸਿੱਖਾਂ ਨੂੰ ਧਮਕੀਆਂ ਦੇਣ ਦਾ ਦੋਸ਼ ਕਬੂਲਿਆ, 15 ਸਾਲ ਹੋ ਸਕਦੀ ਹੈ ਸਜ਼ਾ
Published : Feb 2, 2025, 5:47 pm IST
Updated : Feb 2, 2025, 5:47 pm IST
SHARE ARTICLE
Man in US pleads guilty to threatening Sikhs, could face 15 years in prison
Man in US pleads guilty to threatening Sikhs, could face 15 years in prison

15 ਸਾਲ ਤਕ ਦੀ ਕੈਦ ਅਤੇ 250,000 ਡਾਲਰ ਤਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ

ਨਿਊਜਰਸੀ: ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਡੱਲਾਸ ਦੇ ਇਕ ਵਿਅਕਤੀ ਨੂੰ ਨਫ਼ਰਤ ਭਰੇ ਸੰਦੇਸ਼ ਭੇਜਣ ਦੀ ਲੜੀ ਵਿਚ ਇਕ ਸਿੱਖ ਨਾਗਰਿਕ ਅਧਿਕਾਰ ਸੰਗਠਨ ਅਤੇ ਹੋਰ ਵਿਅਕਤੀਆਂ ਵਿਰੁਧ ਹਿੰਸਕ ਧਮਕੀਆਂ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਹੈ।

49 ਸਾਲ ਦੇ ਭੂਸ਼ਣ ਅਥਾਲੇ ਨੇ ਸੰਘੀ ਅਦਾਲਤ ਵਿਚ ਸੰਘੀ ਸੁਰੱਖਿਆ ਗਤੀਵਿਧੀਆਂ ਵਿਚ ਦਖਲਅੰਦਾਜ਼ੀ ਕਰਨ ਅਤੇ ਕਈ ਥਾਵਾਂ ’ਤੇ ਧਮਕੀਆਂ ਫੈਲਾਉਣ ਦੀ ਗੱਲ ਕਬੂਲ ਕੀਤੀ ਹੈ। ਉਸ ਨੂੰ 15 ਸਾਲ ਤਕ ਦੀ ਕੈਦ ਅਤੇ 250,000 ਡਾਲਰ ਤਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਉਸ ਨੂੰ ਕੈਮਡੇਨ ਫੈਡਰਲ ਕੋਰਟ ’ਚ ਅਮਰੀਕੀ ਜ਼ਿਲ੍ਹਾ ਜੱਜ ਐਡਵਰਡ ਕੀਲ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਉਸ ਨੂੰ 3 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ।

ਵਕੀਲਾਂ ਨੇ ਕਿਹਾ ਕਿ ਅਥਾਲੇ ਨੇ ਸਤੰਬਰ 2022 ਵਿਚ ਇਕ ਸਿੱਖ ਵਕਾਲਤ ਸਮੂਹ ਨੂੰ ਕਈ ਸੰਦੇਸ਼ ਭੇਜੇ ਸਨ, ਜਿਸ ਵਿਚ ਉਸ ਦੇ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿਤੀ ਗਈ ਸੀ। ਸੰਦੇਸ਼ਾਂ ’ਚ, ਉਸ ਨੇ ਸਿੱਖ ਧਾਰਮਕ ਰਵਾਇਤਾਂ ਨੂੰ ਬੁਰਾ ਭਲਾ ਕਿਹਾ ਅਤੇ ਸੰਗਠਨ ਦੇ ਮੈਂਬਰਾਂ ਦੇ ਵਾਲ ਜ਼ਬਰਦਸਤੀ ਕੱਟਣ ਸਮੇਤ ਉਨ੍ਹਾਂ ਨੂੰ ਸਿਗਰਟ ਪੀਣਾ ਅਤੇ ਤਮਾਕੂ ਖਾਣ ਲਈ ਮਜਬੂਰ ਕਰਨ ਦੀਆਂ ਯੋਜਨਾਵਾਂ ਦਾ ਵਰਣਨ ਕੀਤਾ ਸੀ।

ਅਥਾਲੇ ਨੇ ਮਾਰਚ 2024 ’ਚ ਵੀ ਅਪਣੀਆਂ ਧਮਕੀਆਂ ਜਾਰੀ ਰੱਖੀਆਂ ਅਤੇ ਹੋਰ ਸੰਦੇਸ਼ ਭੇਜੇ ਜਿਸ ’ਚ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਕ ਬਿਆਨਬਾਜ਼ੀ ਸ਼ਾਮਲ ਸੀ। ਉਸ ਨੇ ਇਹ ਵੀ ਮਨਜ਼ੂਰ ਕੀਤਾ ਕਿ ਉਸ ਨੇ 6-7 ਨਵੰਬਰ, 2021 ਨੂੰ ਅਪਣੇ ਸਾਬਕਾ ਸਹਿ-ਕਰਮਚਾਰੀ ਨੂੰ ਭੇਜੇ ਸੰਦੇਸ਼ ਵੀ ਸ਼ਾਮਲ ਸਨ, ਜਿਸ ਵਿਚ ਉਸ ਨੇ ਪਾਕਿਸਤਾਨ ਅਤੇ ਮੁਸਲਮਾਨਾਂ ਪ੍ਰਤੀ ਅਪਣੀ ਨਫ਼ਰਤ ਜ਼ਾਹਰ ਕੀਤੀ ਸੀ।

ਨਿਊ ਜਰਸੀ ਜ਼ਿਲ੍ਹੇ ਦੇ ਕਾਰਜਕਾਰੀ ਅਮਰੀਕੀ ਅਟਾਰਨੀ ਵਿਕਾਸ ਖੰਨਾ ਨੇ ਕਿਹਾ, ‘‘ਹਿੰਸਾ ਦੀਆਂ ਧਮਕੀਆਂ ਲਈ ਸਾਡੇ ਸਮਾਜ ਵਿਚ ਕੋਈ ਜਗ੍ਹਾ ਨਹੀਂ ਹੈ। ਇਸ ਦੇਸ਼ ਦੇ ਹਰ ਵਿਅਕਤੀ ਨੂੰ ਹਿੰਸਾ ਜਾਂ ਤਸ਼ੱਦਦ ਦੇ ਡਰ ਤੋਂ ਬਿਨਾਂ ਅਪਣੇ ਧਰਮ ਦਾ ਪਾਲਣ ਕਰਨ ਲਈ ਸੁਤੰਤਰ ਹੋਣਾ ਚਾਹੀਦਾ ਹੈ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement