
ਦੇਸ਼ ਦੀ ਮੁਦਰਾ ਰਿਆਲ ’ਚ ਗਿਰਾਵਟ ਅਤੇ ਆਰਥਕ ਕੁਪ੍ਰਬੰਧਨ ਕਾਰਨ ਕੀਤਾ ਗਿਆ ਫੈਸਲਾ
ਤਹਿਰਾਨ: ਈਰਾਨ ਦੀ ਸੰਸਦ ਨੇ ਆਰਥਕ ਕੁਪ੍ਰਬੰਧਨ ਅਤੇ ਮੁਦਰਾ ਰਿਆਲ ਦੀ ਕੀਮਤ ’ਚ ਗਿਰਾਵਟ ਦੇ ਦੋਸ਼ਾਂ ਦੇ ਮੱਦੇਨਜ਼ਰ ਮਹਾਦੋਸ਼ ਮਤੇ ’ਚ ਦੇਸ਼ ਦੇ ਵਿੱਤ ਮੰਤਰੀ ਨੂੰ ਬਰਖਾਸਤ ਕਰਨ ਲਈ ਵੋਟਿੰਗ ਕੀਤੀ। ਸੰਸਦ ਦੇ ਸਪੀਕਰ ਮੁਹੰਮਦ ਬਾਗਰ ਕਲੀਬਾਫ ਨੇ ਕਿਹਾ ਕਿ 273 ਵਿਚੋਂ 182 ਸੰਸਦ ਮੈਂਬਰਾਂ ਨੇ ਅਬਦੁਲਨਾਸਰ ਹਿੰਮਤੀ ਵਿਰੁਧ ਵੋਟ ਪਾਈ।
ਸਦਨ ’ਚ 290 ਸੀਟਾਂ ਹਨ। ਮਸੂਦ ਪੇਜੇਸ਼ਕੀਅਨ ਦੀ ਕੈਬਨਿਟ ਦੇ ਅਹੁਦਾ ਸੰਭਾਲਣ ਦੇ ਛੇ ਮਹੀਨੇ ਬਾਅਦ ਇਹ ਬਰਖਾਸਤਗੀ ਹੋਈ ਹੈ। ਹਿੰਮਤੀ ਦਾ ਬਚਾਅ ਕਰਨ ਵਾਲੇ ਪੇਜੇਸ਼ਕੀਅਨ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਪੱਛਮ ਨਾਲ ਸਖਤ ਲੜਾਈ ’ਚ ਉਲਝੀ ਹੋਈ ਹੈ।
ਉਨ੍ਹਾਂ ਨੇ ਇਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਸੰਸਦ ਤੋਂ ਵਧੇਰੇ ਏਕਤਾ ਅਤੇ ਸਹਿਯੋਗ ਦਾ ਸੱਦਾ ਦਿਤਾ। ਇਹ ਫੈਸਲਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਵਧਦੇ ਤਣਾਅ ਅਤੇ ਪੱਛਮ ਨਾਲ ਵਿਗੜਦੇ ਸਬੰਧਾਂ ਦੇ ਵਿਚਕਾਰ ਆਇਆ ਹੈ।
ਈਰਾਨ ਦੀ ਆਰਥਕਤਾ ਕੌਮਾਂਤਰੀ ਪਾਬੰਦੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ, ਖ਼ਾਸਕਰ 2015 ਦੇ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਤੋਂ ਬਾਅਦ। ਸਾਲ 2015 ’ਚ ਡਾਲਰ ਦੇ ਮੁਕਾਬਲੇ ਰਿਆਲ ਦੀ ਕੀਮਤ 32,000 ਰੁਪਏ ਸੀ ਪਰ ਜੁਲਾਈ ’ਚ ਜਦੋਂ ਪੇਗੇਸ਼ਕੀਅਨ ਨੇ ਅਹੁਦਾ ਸੰਭਾਲਿਆ ਤਾਂ ਇਹ ਡਾਲਰ ਦੇ ਮੁਕਾਬਲੇ 5,84,000 ਤਕ ਡਿੱਗ ਗਿਆ ਸੀ।
ਹਾਲ ਹੀ ’ਚ, ਇਸ ਦੀ ਕੀਮਤ ਹੋਰ ਡਿੱਗ ਗਈ ਅਤੇ ਤਹਿਰਾਨ ’ਚ ਐਕਸਚੇਂਜ ਦੁਕਾਨਾਂ ’ਚ ਇਕ ਡਾਲਰ ਦੀ ਕੀਮਤ 9,30,000 ਰਿਆਲ ਤਕ ਪਹੁੰਚ ਗਈ। ਮਹਾਦੋਸ਼ ਦੀ ਕਾਰਵਾਈ ਦੌਰਾਨ ਹਿੰਮਤੀ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰ ਮੁਹੰਮਦ ਕਾਸਿਮ ਉਸਮਾਨੀ ਨੇ ਦਲੀਲ ਦਿਤੀ ਕਿ ਵਧਦੀ ਮਹਿੰਗਾਈ ਅਤੇ ਐਕਸਚੇਂਜ ਰੇਟ ਮੌਜੂਦਾ ਸਰਕਾਰ ਜਾਂ ਸੰਸਦ ਦੀ ਗਲਤੀ ਨਹੀਂ ਹੈ। ਉਨ੍ਹਾਂ ਪਿਛਲੀ ਸਰਕਾਰ ਵਲੋਂ ਛੱਡੇ ਗਏ ਬਜਟ ਘਾਟੇ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਨੇ ਆਰਥਕ ਅਸਥਿਰਤਾ ’ਚ ਯੋਗਦਾਨ ਪਾਇਆ