ਰੂਸ ਅਤੇ ਯੂਕਰੇਨ ਵਿਚਕਾਰ ਸਮਝੌਤਾ ਸਥਾਈ ਹੋਵੇ, ਨਾ ਕਿ ਅਸਥਾਈ ਜੰਗਬੰਦੀ : ਬਰਤਾਨੀਆਂ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ
Published : Mar 2, 2025, 10:11 pm IST
Updated : Mar 2, 2025, 10:19 pm IST
SHARE ARTICLE
Britain's PM Keir Starmer, right, and Ukraine's President Volodymyr Zelenskyy.
Britain's PM Keir Starmer, right, and Ukraine's President Volodymyr Zelenskyy.

ਯੂ.ਕੇ. ’ਚ ਮਹੱਤਵਪੂਰਨ ਯੂਰਪੀਅਨ ਸਿਖਰ ਸੰਮੇਲਨ ਕਰਵਾਇਆ ਗਿਆ

ਲੰਡਨ : ਬਰਤਾਨੀਆਂ, ਫਰਾਂਸ ਅਤੇ ਯੂਕਰੇਨ ਜੰਗਬੰਦੀ ਯੋਜਨਾ ’ਤੇ ਕੰਮ ਕਰਨ ਲਈ ਸਹਿਮਤ ਹੋ ਗਏ ਹਨ, ਜਿਸ ਨੂੰ ਅਮਰੀਕਾ ਸਾਹਮਣੇ ਪੇਸ਼ ਕੀਤਾ ਜਾਵੇਗਾ। ਬਰਤਾਨੀਆਂ ਦੇ ਪ੍ਰਧਾਨ ਮੰਤਰੀ ਕੈਰੀ ਸਟੋਰਮਰ ਨੇ ਇਹ ਜਾਣਕਾਰੀ ਦਿਤੀ। ਸਟਾਰਮਰ ਨੇ ਜੰਗ ਨੂੰ ਖਤਮ ਕਰਨ ਬਾਰੇ ਵਿਚਾਰ-ਵਟਾਂਦਰੇ ਲਈ ਐਤਵਾਰ ਨੂੰ ਯੂਰਪੀਅਨ ਨੇਤਾਵਾਂ ਨਾਲ ਸਿਖਰ ਸੰਮੇਲਨ ਤੋਂ ਪਹਿਲਾਂ ਗੱਲ ਕੀਤੀ। 

ਸਟਾਰਮਰ ਨੇ ਕਿਹਾ ਕਿ ਇਹ ਯੋਜਨਾ ਚਾਰਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਗੱਲਬਾਤ ਤੋਂ ਬਾਅਦ ਆਈ ਹੈ। ਪਰ ਐਤਵਾਰ ਨੂੰ ਯੂਰਪੀਅਨ ਨੇਤਾਵਾਂ ਦੇ ਸਿਖਰ ਸੰਮੇਲਨ ’ਚ ‘ਓਵਲ ਆਫਿਸ’ ਦੀ ਘਟਨਾ ਛਾਈ ਰਹੀ। ਇਹ ਯੋਜਨਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਵਿਚਾਲੇ ਓਵਲ ਆਫਿਸ ਵਿਚ ਗਰਮ ਬਹਿਸ ਤੋਂ ਇਕ ਦਿਨ ਬਾਅਦ ਆਈ ਹੈ। 

ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਸ਼ਾਂਤੀਵਾਰਤਾ ਨੂੰ ਮੁੜ ਸ਼ੁਰੂ ਕਰਨ ਲਈ ਪੁਲ ਬਣਨ ’ਤੇ ਹੈ। ਉਨ੍ਹਾਂ ਨੇ ਇਸ ਨੂੰ ਟਰੰਪ, ਜ਼ੇਲੈਂਸਕੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਬਾਰਾ ਜੁੜਨ ਦੇ ਮੌਕੇ ਵਜੋਂ ਵਰਤਿਆ, ਨਾ ਕਿ ‘ਬਿਆਨਬਾਜ਼ੀ ਨੂੰ ਤੇਜ਼ ਕਰਨ’ ਦੀ ਬਜਾਏ। 

ਸਟੋਰਮਰ ਨੇ ਬੀ.ਬੀ.ਸੀ. ਨੂੰ ਦਸਿਆ, ‘‘ਅਸੀਂ ਹੁਣ ਸਹਿਮਤ ਹੋ ਗਏ ਹਾਂ ਕਿ ਬਰਤਾਨੀਆਂ, ਫਰਾਂਸ ਅਤੇ ਸੰਭਵ ਤੌਰ ’ਤੇ ਇਕ ਜਾਂ ਦੋ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਯੂਕਰੇਨ ਨਾਲ ਲੜਾਈ ਰੋਕਣ ਦੀ ਯੋਜਨਾ ’ਤੇ ਕੰਮ ਕਰੇਗਾ ਅਤੇ ਫਿਰ ਅਸੀਂ ਅਮਰੀਕਾ ਨਾਲ ਇਸ ਯੋਜਨਾ ’ਤੇ ਚਰਚਾ ਕਰਾਂਗੇ।’’ ਸਟੋਰਮਰ ਅਤੇ ਮੈਕਰੋਨ ਦੋਹਾਂ ਨੇ ਸ਼ੁਕਰਵਾਰ ਨੂੰ ਟਰੰਪ ਨਾਲ ਗੱਲਬਾਤ ਕੀਤੀ। 

ਬਰਤਾਨੀਆਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਭਰੋਸਾ ਨਹੀਂ ਹੈ ਪਰ ਉਨ੍ਹਾਂ ਨੂੰ ਟਰੰਪ ’ਤੇ ਭਰੋਸਾ ਹੈ। ਉਨ੍ਹਾਂ ਕਿਹਾ, ‘‘ਕੀ ਮੈਨੂੰ ਡੋਨਾਲਡ ਟਰੰਪ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਦੋਂ ਉਹ ਕਹਿੰਦੇ ਹਨ ਕਿ ਉਹ ਸਥਾਈ ਸ਼ਾਂਤੀ ਚਾਹੁੰਦੇ ਹਨ? ਇਸ ਦਾ ਜਵਾਬ ਹਾਂ ਹੈ।’’ ਸਟੋਰਮਰ ਨੇ ਕਿਹਾ ਕਿ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਹਾਸਲ ਕਰਨ ਲਈ ‘ਡੂੰਘੀ ਚਰਚਾ’ ਚੱਲ ਰਹੀ ਹੈ। 

ਉਨ੍ਹਾਂ ਕਿਹਾ, ‘‘ਜੇਕਰ ਕੋਈ ਸਮਝੌਤਾ ਹੋਣਾ ਹੈ, ਜੇ ਲੜਾਈ ਨੂੰ ਰੋਕਣਾ ਹੈ ਤਾਂ ਉਸ ਸਮਝੌਤੇ ਦਾ ਬਚਾਅ ਕਰਨਾ ਹੋਵੇਗਾ ਕਿਉਂਕਿ ਸੱਭ ਤੋਂ ਮਾੜਾ ਨਤੀਜਾ ਅਸਥਾਈ ਜੰਗਬੰਦੀ ਹੋਵੇਗਾ ਅਤੇ ਫਿਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਬਾਰਾ ਆਉਣਗੇ। ਇਹ ਪਹਿਲਾਂ ਵੀ ਹੋ ਚੁੱਕਾ ਹੈ, ਮੇਰੇ ਖ਼ਿਆਲ ਨਾਲ ਇਹ ਇਕ ਅਸਲ ਖਤਰਾ ਹੈ ਅਤੇ ਇਸ ਲਈ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜੇਕਰ ਕੋਈ ਸਮਝੌਤਾ ਹੁੰਦਾ ਹੈ ਤਾਂ ਇਹ ਸਥਾਈ ਸਮਝੌਤਾ ਹੈ, ਨਾ ਕਿ ਅਸਥਾਈ ਜੰਗਬੰਦੀ।’’

ਬਰਤਾਨੀਆਂ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਉਹ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਦ੍ਰਿੜ ਹਨ। ਸਟਾਰਮਰ ਨੇ ਕਿਹਾ, ‘‘ਸਾਡੇ ਕੋਲ ਯੂਕਰੇਨ ਵਿਚ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਇਕੱਠੇ ਹੋਣ ਦਾ ਮੌਕਾ ਹੈ, ਜੋ ਉਨ੍ਹਾਂ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਏਗਾ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਯੂਕਰੇਨ ਲਈ ਸੱਭ ਤੋਂ ਵਧੀਆ ਨਤੀਜੇ ਦੀ ਗਰੰਟੀ ਦੇਣ, ਯੂਰਪੀਅਨ ਸੁਰੱਖਿਆ ਦੀ ਰੱਖਿਆ ਕਰਨ ਅਤੇ ਅਪਣੇ ਸਮੂਹਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਕਜੁੱਟ ਹੋਈਏ।’’

ਇਸ ਸੰਮੇਲਨ ’ਚ ਫਰਾਂਸ, ਜਰਮਨੀ, ਡੈਨਮਾਰਕ, ਇਟਲੀ, ਨੀਦਰਲੈਂਡਜ਼, ਨਾਰਵੇ, ਪੋਲੈਂਡ, ਸਪੇਨ, ਕੈਨੇਡਾ, ਫਿਨਲੈਂਡ, ਸਵੀਡਨ, ਚੈੱਕ ਗਣਰਾਜ ਅਤੇ ਰੋਮਾਨੀਆ ਦੇ ਨੇਤਾ ਵੀ ਹਿੱਸਾ ਲੈ ਰਹੇ ਹਨ। ਤੁਰਕੀ ਦੇ ਵਿਦੇਸ਼ ਮੰਤਰੀ, ਨਾਟੋ ਦੇ ਸਕੱਤਰ ਜਨਰਲ ਅਤੇ ਯੂਰਪੀਅਨ ਕਮਿਸ਼ਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਵੀ ਸਿਖਰ ਸੰਮੇਲਨ ’ਚ ਹਿੱਸਾ ਲੈ ਰਹੇ ਹਨ। 

ਇਸ ਤੋਂ ਪਹਿਲਾਂ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਓਵਲ ਆਫਿਸ ਵਿਚ ਵੋਲੋਡੀਮੀਰ ਜ਼ੇਲੈਂਸਕੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਗਰਮ ਬਹਿਸ ਤੋਂ ਇਕ ਦਿਨ ਬਾਅਦ ਬਰਤਾਨੀਆਂ ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਗਲੇ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦਾ ਅਟੁੱਟ ਸਮਰਥਨ ਹਾਸਲ ਹੈ। 

ਜ਼ੇਲੈਂਸਕੀ ਸਨਿਚਰਵਾਰ ਨੂੰ ਜਦੋਂ 10 ਡਾਊਨਿੰਗ ਸਟ੍ਰੀਟ ਸਥਿਤ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਦਫਤਰ ਪਹੁੰਚੇ ਤਾਂ ਬਾਹਰ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਦੇ ਸਮਰਥਨ ਵਿਚ ਨਾਅਰੇਬਾਜ਼ੀ ਕਰ ਰਹੇ ਸਨ। ਸਟਾਰਮਰ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਜੱਫੀ ਪਾਈ ਅਤੇ ਉਹ ਉਨ੍ਹਾਂ ਨੂੰ ਅੰਦਰ ਲੈ ਗਏ। ਦੋਹਾਂ ਨੇਤਾਵਾਂ ਨੇ ਲੰਡਨ ਵਿਚ ਯੂਰਪੀਅਨ ਨੇਤਾਵਾਂ ਦੀ ਬੈਠਕ ਦੀ ਪੂਰਵ ਸੰਧਿਆ ’ਤੇ ਮੁਲਾਕਾਤ ਕੀਤੀ। ਬੈਠਕ ’ਚ ਇਸ ਗੱਲ ’ਤੇ ਚਰਚਾ ਹੋਵੇਗੀ ਕਿ ਜੇਕਰ ਅਮਰੀਕਾ ਯੂਕਰੇਨ ਤੋਂ ਸਮਰਥਨ ਵਾਪਸ ਲੈਂਦਾ ਹੈ ਤਾਂ ਯੂਰਪੀ ਦੇਸ਼ ਯੂਕਰੇਨ ਅਤੇ ਅਪਣੀ ਰੱਖਿਆ ਕਿਵੇਂ ਕਰ ਸਕਦੇ ਹਨ। 

ਸਟਾਰਮਰ ਨੇ ਜੰਗ ਗ੍ਰਸਤ ਦੇਸ਼ ਦੇ ਨੇਤਾ ਨੂੰ ਕਿਹਾ, ‘‘ਅਤੇ ਜਿਵੇਂ ਕਿ ਤੁਸੀਂ ਸੜਕ ’ਤੇ ਬਾਹਰ ਨਾਅਰਿਆਂ ਤੋਂ ਸੁਣਿਆ, ਤੁਹਾਨੂੰ ਪੂਰੇ ਬਰਤਾਨੀਆਂ ਦਾ ਸਮਰਥਨ ਪ੍ਰਾਪਤ ਹੈ। ਅਸੀਂ ਤੁਹਾਡੇ ਨਾਲ, ਯੂਕਰੇਨ ਦੇ ਨਾਲ ਖੜ੍ਹੇ ਹਾਂ, ਚਾਹੇ ਇਸ ਵਿਚ ਕਿੰਨਾ ਵੀ ਸਮਾਂ ਲੱਗੇ।’’ ਜ਼ੇਲੈਂਸਕੀ ਨੇ ਉਸ ਦਾ ਅਤੇ ਯੂ.ਕੇ. ਦੇ ਲੋਕਾਂ ਦਾ ਉਨ੍ਹਾਂ ਦੇ ਸਮਰਥਨ ਅਤੇ ਦੋਸਤੀ ਲਈ ਧੰਨਵਾਦ ਕੀਤਾ। 

SHARE ARTICLE

ਏਜੰਸੀ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement