ਸੈਂਕੜੇ ਕਤਲਾਂ ਦਾ ਦੋਸ਼ੀ ਗਵਾਟੇਮਾਲਾ ਦਾ ਤਾਨਾਸ਼ਾਹ ਹੋਇਆ ਦੁਨੀਆਂ ਤੋਂ ਰੁਖ਼ਸਤ
Published : Apr 2, 2018, 1:34 pm IST
Updated : Apr 2, 2018, 1:34 pm IST
SHARE ARTICLE
Efraín Ríos Montt
Efraín Ríos Montt

ਬੀਤੇ ਦਿਨ ਗਵਾਟੇਮਾਲਾ 'ਤੇ ਸਾਸ਼ਨ ਕਰਨ ਵਾਲਾ ਸਾਬਕਾ ਫ਼ੌਜੀ ਤਾਨਾਸ਼ਾਹ ਐਫ਼ਰੇਨ ਰਿਓਸ ਮੋਂਟ (91) ਦਾ ਦਿਹਾਂਤ ਹੋ ਗਿਆ। ਇਸ ਤੇ ਕਤਲੇਆਮ ਦੇ ਦੋਸ਼ਾਂ...

ਵਾਸ਼ਿੰਗਟਨ : ਬੀਤੇ ਦਿਨ ਗਵਾਟੇਮਾਲਾ 'ਤੇ ਸਾਸ਼ਨ ਕਰਨ ਵਾਲਾ ਸਾਬਕਾ ਫ਼ੌਜੀ ਤਾਨਾਸ਼ਾਹ ਐਫ਼ਰੇਨ ਰਿਓਸ ਮੋਂਟ (91) ਦਾ ਦਿਹਾਂਤ ਹੋ ਗਿਆ। ਇਸ ਤੇ ਕਤਲੇਆਮ ਦੇ ਦੋਸ਼ਾਂ ਦੇ ਕਈ ਮੁਕਦਮੇ ਚਲ ਰਹੇ ਸਨ। ਤਾਨਾਸ਼ਾਹ ਐਫਰੇਨ ਰਿਓਸ ਮੋਂਟ ਦੇ ਅਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ 1771 ਸਵਦੇਸ਼ੀ ਇਕੀਲਸ-ਮਾਯਾ ਲੋਕਾਂ ਦੇ ਕਤਲ ਦਾ ਦੋਸ਼ ਸੀ।

Efraín Ríos MonttEfraín Ríos Montt

ਸਾਬਕਾ ਤਾਨਾਸ਼ਾਹ ਦੀ ਮੌਤ ਦੀ ਪੁਸ਼ਟੀ ਉਸ ਦੇ ਵਕੀਲ ਲੁਈਸ ਰੋਜਲੇਸ ਨੇ ਕੀਤੀ ਹੈ। ਵਕੀਲ ਨੇ ਕਿਹਾ ਕਿ ਉਸ ਦੀ ਮੌਤ ਕਿਸੇ ਹਸਪਤਾਲ ਵਿਚ ਨਹੀਂ ਸਗੋਂ ਘਰ ਵਿਚ ਹੀ ਹੋਈ ਹੈ।ਦਸਣਯੋਗ ਹੈ ਕਿ 2013 ਦੇ ਇਕ ਮੁਕੱਦਮੇ 'ਚ ਉਸ ਨੂੰ 80 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਨੂੰ ਉਦੋਂ ਪਹਿਲੀ ਵਾਰ ਲੈਟਿਨ ਅਮਰੀਕੀ ਸਾਬਕਾ ਤਾਨਾਸ਼ਾਹ ਨੂੰ ਕਤਲੇਆਮ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ।

Efraín Ríos MonttEfraín Ríos Montt

ਹਾਲਾਂਕਿ ਇਸ ਦੇ ਕੁੱਝ ਦਿਨ ਬਾਅਦ ਹੀ ਗਵਾਟੇਮਾਲਾ ਦੇ ਸੰਵਿਧਾਨਕ ਕੋਰਟ ਨੇ ਕੁੱਝ ਗ਼ਲਤੀਆਂ ਕਾਰਨ ਇਸ ਫ਼ੈਸਲੇ ਨੂੰ ਉਲਟਾ ਦਿਤਾ ਸੀ। ਨਾਲ ਹੀ ਇਕ ਹੋਰ ਮੁਕੱਦਮੇ ਦਾ ਆਦੇਸ਼ ਦਿਤਾ ਸੀ।ਇਸ ਤੋਂ ਬਾਅਦ ਅਦਾਲਤ ਨੇ 2016 'ਚ ਤਾਨਾਸ਼ਾਹ ਵਿਰੁਧ ਇਕ ਹੋਰ ਫ਼ੈਸਲਾ ਸੁਣਾਇਆ ਸੀ। ਰਿਓਸ ਮੋਂਟ ਦੇ ਵਕੀਲਾਂ ਨੇ ਇਸ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ ਸੀ।

Efraín Ríos MonttEfraín Ríos Montt

ਉਨ੍ਹਾਂ ਦਾ ਤਰਕ ਸੀ ਕਿ ਉਸ ਦੀ ਸਿਹਤ ਬਹੁਤ ਖ਼ਰਾਬ ਹੈ ਅਤੇ ਉਹ ਪਾਗਲਪਣ ਦੀ ਬੀਮਾਰੀ ਤੋਂ ਪੀੜਤ ਹੈ। ਸੰਯੁਕਤ ਰਾਸ਼ਟਰ ਮੁਤਾਬਕ ਗਵਾਟੇਮਾਲਾ ਦੇ ਲੰਬੇ ਗ੍ਰਹਿ ਯੁੱਧ ਦੇ ਦੌਰਾਨ 2 ਲੱਖ ਲੋਕ ਮਾਰੇ ਗਏ ਸਨ। ਰਿਓਸ ਮੋਂਟ 'ਤੇ ਸਵਦੇਸ਼ੀ ਜਨਸੰਖਿਆ ਵਿਰੁਧ ਨਵੀਂ ਨੀਤੀ ਦਾ ਆਯੋਜਨ ਕਰਨ ਦਾ ਦੋਸ਼ ਲਗਾ ਸੀ ਜਿਸ ਨੂੰ ਗ਼ਰੀਬਾਂ ਦੇ ਨਾਲ ਮਿਲ ਕੇ ਸਰਕਾਰੀ ਬਲਾਂ ਵਿਰੁਧ ਜੰਗ ਛੇੜਨਾ ਮੰਨਿਆ ਜਾਂਦਾ ਹੈ।

Efraín Ríos MonttEfraín Ríos Montt

ਹਾਲਾਂਕਿ ਮੋਂਟ ਨੇ ਇਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਸੀ।ਉਸ ਨੇ ਕਿਹਾ ਸੀ ਕਿ ਮੈਂ ਕਦੇ ਜਾਤੀ ਧਰਮ ਵਿਰੁਧ ਕਦੇ ਕੋਈ ਆਦੇਸ਼ ਨਹੀਂ ਦਿਤਾ ਸੀ। ਜ਼ਿਕਰਯੋਗ ਹੈ ਕਿ ਰਿਓਸ ਦਾ ਜਨਮ ਮੈਕਸੀਕੋ ਕੋਲ ਗਵਾਟੇਮਾਲਾ ਦੇ ਹ੍ਹੇਹੁਤੇਨੇਂਗੋ ਸੂਬੇ 'ਚ ਹੋਇਆ ਸੀ। ਉਹ ਛੋਟੀ ਉਮਰ ਤੋਂ ਹੀ ਫ਼ੌਜ 'ਚ ਸ਼ਾਮਲ ਹੋਣਾ ਚਾਹੁੰਦਾ ਸੀ। ਉਸ ਨੇ ਅਮਰੀਕਾ ਦੇ ਰਨ ਸਕੂਲ ਅਮਰੀਕਾ 'ਚ ਸਿਖਿਆ ਹਾਸਲ ਕਰਦੇ ਹੋਏ ਲੈਟਿਨ ਅਮਰੀਕੀ ਅਧਿਕਾਰੀਆਂ ਤੋਂ ਅਸੰਤੁਸ਼ਟ ਹੋ ਕੇ ਉਨ੍ਹਾਂ ਵਿਰੁਧ ਸਖ਼ਤ ਰਣਨੀਤੀ ਦਾ ਇਸਤੇਮਾਲ ਕੀਤੀ।

Efraín Ríos MonttEfraín Ríos Montt

ਉਹ ਰਾਜਨੀਤਕ ਰੂਪ ਤੋਂ 1974 'ਚ ਅੱਗੇ ਆਏ, ਉਹ ਬ੍ਰਿਗੇਡੀਅਰ ਜਨਰਲ ਦੇ ਰੂਪ 'ਚ ਉਸ ਨੂੰ ਗਠਜੋੜ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਲਾਨਿਆ ਗਿਆ ਸੀ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਸ 'ਚ ਉਨ੍ਹਾਂ ਨੂੰ ਭਾਰੀ ਜਿੱਤ ਮਿਲੀ, ਪਰ ਚੋਣਾਂ 'ਚ ਧੋਖਾਬਾਜ਼ੀ ਦੇ ਚਲਦੇ ਉਸ ਨੂੰ ਇਹ ਅਹੁਦਾ ਸੰਭਾਲਣ ਤੋਂ ਰੋਕਿਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement