
ਰੇਲ ਵਿੱਚ ਸਵਾਰ ਸਨ 350 ਯਾਤਰੀ
ਤਾਈਪਈ: ਤਾਇਵਾਨ ਵਿੱਚ ਸ਼ੁਕਰਵਾਰ ਨੂੰ ਵੱਡਾ ਰੇਲ ਹਾਦਸਾ ਵਾਪਰ ਗਿਆ। ਤਾਇਵਾਨ ਵਿੱਚ ਸ਼ੁੱਕਰਵਾਰ ਨੂੰ ਸੁਰੰਗ ਦੇ ਅੰਦਰ ਯਾਤਰੀਆਂ ਨਾਲ ਭਰੀ ਇੱਕ ਰੇਲ ਗੱਡੀ ਪਟੜੀ ਤੋਂ ਉਤਰ ਗਈ।
At least 36 people have died after a train derailed on Friday in eastern Taiwan, while 72 were injured, the transport ministry said: Reuters
— ANI (@ANI) April 2, 2021
ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਘੱਟੋ ਘੱਟ 36 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 72 ਲੋਕ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਝ ਲੋਕਾਂ ਦੀਆਂ ਲਾਸ਼ਾਂ ਅਜੇ ਵੀ ਸੁਰੰਗ ਦੇ ਅੰਦਰ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
A major train accident in Taiwan
ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਜੋ ਲੋਕਾਂ ਨੂੰ ਬਾਹਰ ਕੱਢ ਰਹੀ ਹੈ। ਹੁਣ ਤੱਕ ਘੱਟੋ ਘੱਟ 72 ਲੋਕਾਂ ਨੂੰ ਹਸਪਤਾਲ ਭੇਜਿਆ ਜਾ ਚੁੱਕਾ ਹੈ। ਖਬਰਾਂ ਅਨੁਸਾਰ ਰੇਲ ਵਿੱਚ 350 ਯਾਤਰੀ ਸਵਾਰ ਸਨ।