
2 ਲੋਕਾਂ ਦੀ ਹੋਈ ਮੌਤ
ਮੈਕਸੀਕੋ ਸਿਟੀ: ਅਮਰੀਕਾ ਦੇ ਨਾਲ ਲੱਗਦੇ ਮੈਕਸੀਕੋ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮੈਕਸੀਕੋ ਸਿਟੀ ਦੇ ਨੇੜੇ ਮਸ਼ਹੂਰ ਟਿਓਟੀਹੁਆਕਨ ਪੁਰਾਤੱਤਵ ਸਥਾਨ 'ਤੇ ਉੱਡਦੇ ਸਮੇਂ ਗਰਮ ਹਵਾ ਦੇ ਗੁਬਾਰੇ ਨੂੰ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਖੇਤਰੀ ਸਰਕਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਕਸੀਕੋ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਗੁਬਾਰੇ ਵਿਚ ਸਵਾਰ ਯਾਤਰੀਆਂ ਨੇ ਅੱਗ ਲੱਗਣ ਤੋਂ ਬਾਅਦ ਗੁਬਾਰੇ ਤੋਂ ਛਾਲ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਬੱਚੇ ਦੇ ਝੁਲਸਣ ਦੀ ਵੀ ਖ਼ਬਰ ਹੈ।
ਇਹ ਵੀ ਪੜ੍ਹੋ: ਰਾਜਸਥਾਨ: ਟਰੱਕ-ਪਿਕਅੱਪ ਦੀ ਟੱਕਰ, ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ
ਜਾਣਕਾਰੀ ਮੁਤਾਬਕ ਸਰਕਾਰ ਨੇ ਮਰਨ ਵਾਲੇ ਯਾਤਰੀਆਂ ਦੇ ਨਾਂ ਨਹੀਂ ਦੱਸੇ ਹਨ। ਮ੍ਰਿਤਕ ਯਾਤਰੀਆਂ ਦੀ ਪਛਾਣ 39 ਸਾਲਾ ਔਰਤ ਅਤੇ 50 ਸਾਲਾ ਵਿਅਕਤੀ ਵਜੋਂ ਹੋਈ ਹੈ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲੇ ਬੱਚੇ ਦਾ ਚਿਹਰਾ ਅੱਗ ਨਾਲ ਪੂਰੀ ਤਰ੍ਹਾਂ ਝੁਲਸ ਗਿਆ। ਇਸ ਦੇ ਨਾਲ ਹੀ ਉਸ ਦੀ ਸੱਜੀ ਲੱਤ ਵੀ ਫਰੈਕਚਰ ਹੋ ਗਈ।
ਇਹ ਵੀ ਪੜ੍ਹੋ: ਸੂਬੇ 'ਚ ਅੱਜ ਮੀਂਹ ਤੋਂ ਰਾਹਤ, ਨਿਕਲੇਗੀ ਧੁੱਪਾਂ
ਬਿਆਨ 'ਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਸ ਗਰਮ ਹਵਾ ਵਾਲੇ ਗੁਬਾਰੇ 'ਚ ਹੋਰ ਯਾਤਰੀ ਵੀ ਸਨ ਜਾਂ ਨਹੀਂ। ਇਸ ਦੇ ਨਾਲ ਹੀ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਗਰਮ ਹਵਾ ਦਾ ਗੁਬਾਰਾ ਪੂਰੀ ਤਰ੍ਹਾਂ ਸਾਫ ਆਸਮਾਨ 'ਚ ਉੱਡਿਆ ਤਾਂ ਗੁਬਾਰੇ ਦੇ ਗੰਡੋਲੇ ਨੂੰ ਅੱਗ ਲੱਗ ਗਈ। ਇਸ ਵਿੱਚ ਸਵਾਰ ਯਾਤਰੀ ਡਰ ਗਏ ਅਤੇ ਗਰਮ ਹਵਾ ਦੇ ਗੁਬਾਰੇ ਤੋਂ ਛਾਲ ਮਾਰ ਦਿੱਤੀ।