
ਥਾਈ ਏਅਰਵੇਜ਼ 'ਚ ਫ਼ਲਾਈਟ ਅਟੈਂਡੈਂਟ ਰਹਿ ਚੁੱਕੀ ਹੈ ਚੌਥੀ ਪਤਨੀ
ਬੈਂਕਾਕ : ਥਾਈਲੈਂਡ ਦੇ ਰਾਜਾ ਵਜੀਰਾਲੋਂਗਕੋਰਨ ਨੇ ਆਪਣੇ ਰਾਜ ਤਿਲਕ ਤੋਂ ਪਹਿਲਾਂ ਇਕ ਅਜਿਹਾ ਕਦਮ ਚੁੱਕਿਆ ਹੈ, ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਵਜੀਰਾਲੋਂਗਕੋਰਨ ਨੇ ਆਪਣੇ ਨਿੱਜੀ ਸੁਰੱਖਿਆ ਦਸਤੇ ਦੀ ਡਿਪਟੀ ਕਮਾਂਡਰ ਸੁਥਿਦਾ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਸ਼ਾਹੀ ਮਹਿਲ ਵੱਲੋਂ ਇਕ ਅਧਿਕਾਰਕ ਬਿਆਨ ਜਾਰੀ ਕੀਤਾ ਗਿਆ ਹੈ।
Thailand's King Vajiralongkorn weds bodyguard Suthida
66 ਸਾਲਾ ਰਾਜਾ ਵਜੀਰਾਲੋਂਗਕੋਰਨ ਦਾ ਇਹ ਚੌਥਾ ਵਿਆਹ ਹੈ। ਵਜੀਰਾਲੋਂਗਕੋਰਨ ਦੀਆਂ ਤਿੰਨ ਰਾਣੀਆਂ ਤੋਂ ਉਨ੍ਹਾਂ ਦੇ 5 ਲੜਕੇ ਅਤੇ 2 ਲੜਕੀਆਂ ਹਨ। ਉਹ ਆਪਣੀ ਤਿੰਨੇ ਪਤਨੀਆਂ ਨੂੰ ਤਲਾਕ ਦੇ ਚੁੱਕੇ ਹਨ। 44 ਸਾਲਾ ਸੁਥਿਦਾ ਦਾ ਪੂਰਾ ਨਾਂ ਸੁਥਿਦਾ ਤਿਦਜਈ ਹੈ, ਜੋ ਕਿ ਥਾਈ ਏਅਰਵੇਜ਼ 'ਚ ਫ਼ਲਾਈਟ ਅਟੈਂਡੈਂਟ ਰਹਿ ਚੁੱਕੀ ਹੈ। ਸਾਲ 2014 'ਚ ਵਜੀਰਾਲੋਂਗਕੋਰਨ ਨੇ ਸੁਥਿਦਾ ਨੂੰ ਆਪਣੀ ਬਾਡੀਗਾਰਡ ਯੂਨਿਟ ਦਾ ਡਿਪਟੀ ਕਮਾਂਡਰ ਬਣਾਇਆ ਸੀ। ਵਜੀਰਾਲੋਂਗਕੋਰਨ ਨੇ ਦਸੰਬਰ 2016 'ਚ ਸੁਥਿਦਾ ਨੂੰ ਸੈਨਾਪਤੀ ਬਣਾਇਆ ਅਤੇ 2017 'ਚ ਥਾਨਪੁਇੰਗ ਬਣਾਇਆ। ਥਾਨਪੁਇੰਗ ਇਕ ਸ਼ਾਹੀ ਅਹੁਦਾ ਹੁੰਦਾ ਹੈ, ਜਿਸ ਦਾ ਮਤਲਬ ਅਰਥ ਲੇਡੀ ਹੈ।
Thailand's King Vajiralongkorn weds bodyguard Suthida
ਜ਼ਿਕਰਯੋਗ ਹੈ ਕਿ 13 ਅਕਤੂਬਰ 2016 ਨੂੰ ਸਾਬਕਾ ਰਾਜੇ ਭੂਮਿਬੋਲ ਅਦੁਲਯਾਦੇਜ਼ ਦਾ ਦੇਹਾਂਤ ਹੋਇਆ ਸੀ। ਭੂਮਿਬੋਲ ਅਦੁਲਯਾਦੇਜ਼ ਦੁਨੀਆਂ 'ਚ ਸੱਭ ਤੋਂ ਲੰਮੇ ਸਮੇਂ ਤਕ ਰਾਜ ਕਰਨ ਵਾਲੇ ਰਾਜਾ ਸਨ। ਉਨ੍ਹਾਂ ਦਾ ਦੇਹਾਂਤ 88 ਸਾਲ ਦੀ ਉਮਰ 'ਚ ਹੋਇਆ ਸੀ। ਇਸ ਤੋਂ ਬਾਅਦ ਥਾਈਲੈਂਡ ਦੇ ਵਜੀਰਾਲੋਂਗਕੋਰਨ ਨੇ ਅਕਤੂਬਰ 2016 'ਚ ਹੀ ਦੇਸ਼ ਦੀ ਸੰਸਦ ਤੋਂ ਰਾਜਾ ਬਣਨ ਦੇ ਮਤੇ ਨੂੰ ਸਵੀਕਾਰ ਕੀਤਾ ਸੀ।
Thailand's King Vajiralongkorn weds bodyguard Suthida