
ਮੁਸਲਮਾਨ ਬਹੁਲ ਦੇਸ਼ ਮਲੇਸ਼ੀਆ ਦੇ ਰਾਜਾ ਸੁਲਤਾਨ ਮੁਹੰਮਦ ਵੀ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ...
ਕੁਆਲਾਲਮਪੁਰ : ਮੁਸਲਮਾਨ ਬਹੁਲ ਦੇਸ਼ ਮਲੇਸ਼ੀਆ ਦੇ ਰਾਜਾ ਸੁਲਤਾਨ ਮੁਹੰਮਦ ਵੀ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਰਾਜਗੱਦੀ ਛੱਡ ਦਿਤੀ ਹੈ। 1957 ਵਿਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਮਲੇਸ਼ੀਆ ਵਿਚ ਪਹਿਲੀ ਵਾਰ ਕਿਸੇ ਰਾਜਾ ਨੇ ਅਪਣਾ ਅਹੁਦਾ ਛੱਡਿਆ ਹੈ। ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਉਤੇ ਵਿਰਾਮ ਲਗਾਉਂਦੇ ਹੋਏ ਰਾਜ ਮਹਿਲ ਨੇ ਇਸ ਦੀ ਪੁਸ਼ਟੀ ਕਰ ਦਿਤੀ ਹੈ।
ਨਵੰਬਰ ਤੋਂ ਛੁੱਟੀ ਉਤੇ ਚੱਲ ਰਹੇ 49 ਸਾਲ ਦੇ ਸੁਲਤਾਨ ਨੂੰ ਲੈ ਕੇ ਅਟਕਲਾਂ ਸਨ ਕਿ ਉਨ੍ਹਾਂ ਨੇ ਮਿਸ ਮਾਸਕੋ ਰਹੀ ਰੂਸੀ ਮਹਿਲਾ ਨਾਲ ਵਿਆਹ ਕਰ ਲਿਆ ਹੈ। ਰਾਜ ਮਹਿਲ ਨੇ ਹਾਲਾਂਕਿ ਸੁਲਤਾਨ ਦਾ ਅਹੁਦਾ ਛੱਡਣ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਹੈ। ਸੁਲਤਾਨ ਨੇ ਦਸੰਬਰ, 2016 ਵਿਚ ਦੇਸ਼ ਦੀ ਗੱਦੀ ਸਾਂਭੀ ਸੀ। ਇਲਾਜ ਲਈ ਉਹ ਬੀਤੇ ਨਵੰਬਰ ਤੋਂ ਛੁੱਟੀ ਉਤੇ ਸਨ। ਮਲੇਸ਼ੀਆ ਇਕ ਸੰਵਿਧਾਨਿਕ ਰਾਜਸ਼ਾਹੀ ਰਾਸ਼ਟਰ ਹੈ।
ਦੇਸ਼ ਵਿਚ ਹਰ ਪੰਜ ਸਾਲ ਵਿਚ ਨਵਾਂ ਰਾਜਾ ਚੁਣਿਆ ਜਾਂਦਾ ਹੈ। ਇਸ ਦੇ ਲਈ ਮਲੇਸ਼ੀਆ ਦੇ ਨੌਂ ਰਾਜਾਂ ਦੇ ਸ਼ਾਸਕਾਂ ਵਿਚ ਚੋਣ ਕਰਵਾਈ ਜਾਂਦੀ ਹੈ।