ਜਰਮਨੀ: PM ਮੋਦੀ ਨੇ ਬੱਚੇ ਦੇ ਦੇਸ਼ ਭਗਤੀ ਦੇ ਗੀਤ 'ਤੇ ਮਿਲਾਈ ਤਾਲ, ਕਿਹਾ- ਵਾਹ...ਬਹੁਤ ਵਧੀਆ
Published : May 2, 2022, 4:31 pm IST
Updated : May 2, 2022, 4:31 pm IST
SHARE ARTICLE
PM Modi arrives in Germany
PM Modi arrives in Germany

ਹੋਟਲ 'ਚ ਕਈ ਭਾਰਤੀ ਪ੍ਰਧਾਨ ਮੰਤਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

 

ਬਰਲਿਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਯੂਰਪ ਦੌਰੇ 'ਤੇ ਹਨ। ਸੋਮਵਾਰ ਸਵੇਰੇ ਉਹ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ। ਪੀਐੱਮ ਮੋਦੀ ਨੇ ਇੱਥੇ ਕਈ ਪ੍ਰੋਗਰਾਮਾਂ 'ਚ ਹਿੱਸਾ ਲਿਆ। ਇਸ ਤੋਂ ਇਲਾਵਾ ਉਹ ਜਰਮਨੀ ਦੇ ਚਾਂਸਲਰ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਨੇ ਬਰਲਿਨ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਭਾਰਤੀ ਪ੍ਰਵਾਸੀਆਂ ਨੂੰ ਮਿਲਣ ਦਾ ਪ੍ਰੋਗਰਾਮ ਹੋਟਲ ਐਡਲਾਨ ਕੇਮਪਿੰਸਕੀ ਵਿਖੇ ਰੱਖਿਆ ਗਿਆ ਸੀ। ਹੋਟਲ 'ਚ ਕਈ ਭਾਰਤੀ ਪ੍ਰਧਾਨ ਮੰਤਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇੱਥੇ ਪੁੱਜਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

file photo

ਜਰਮਨੀ ਵਿਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਜਦੋਂ ਆਪਣੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਖਿਆ ਤਾਂ ਉਨ੍ਹਾਂ ਨੇ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਲੋਕ ਹੱਥ ਜੋੜ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕਰ ਰਹੇ ਸਨ। ਕੁਝ ਬੱਚੇ ਵੀ ਪੀਐਮ ਮੋਦੀ ਨੂੰ ਮਿਲਣ ਆਏ। ਪ੍ਰਧਾਨ ਮੰਤਰੀ ਨੇ ਕੁਝ ਬੱਚਿਆਂ ਨਾਲ ਗੱਲ ਕੀਤੀ। 

file photo

ਭਾਰਤੀਆਂ ਨਾਲ ਮੁਲਾਕਾਤ ਦੌਰਾਨ ਪੀਐਮ ਅਨੰਨਿਆ ਮਿਸ਼ਰਾ ਨਾਂ ਦੀ ਲੜਕੀ ਦੇ ਕੋਲ ਰੁਕੇ। ਅਨੰਨਿਆ ਦੇ ਹੱਥਾਂ ਵਿਚ ਇੱਕ ਪੇਂਟਿੰਗ ਸੀ। ਲੜਕੀ ਦੇ ਹੱਥ 'ਚ ਪੇਂਟਿੰਗ ਦੇਖ ਕੇ ਪੀਐੱਮ ਉਸ ਦੇ ਕੋਲ ਰੁਕ ਗਏ ਅਤੇ ਗੱਲਾਂ ਕਰਨ ਲੱਗੇ। ਅਨੰਨਿਆ ਨੇ ਪੀਐਮ ਮੋਦੀ ਦੀ ਪੇਂਟਿੰਗ ਬਣਾਈ ਸੀ। ਪ੍ਰਧਾਨ ਮੰਤਰੀ ਨੇ ਲੜਕੀ ਨੂੰ ਆਪਣਾ ਆਟੋਗ੍ਰਾਫ ਵੀ ਦਿੱਤਾ। ਅਨੰਨਿਆ ਨੇ ਕਿਹਾ, 'ਮੋਦੀ ਜੀ ਨੂੰ ਮਿਲ ਕੇ ਬਹੁਤ ਚੰਗਾ ਲੱਗਾ। ਲੜਕੀ ਨੇ ਕਿਹਾ ਕਿ  ਮੈਨੂੰ ਮਾਣ ਹੈ ਕਿ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ। ਇਸ ਤੋਂ ਬਾਅਦ ਇੱਕ ਬੱਚੇ ਨੇ ਪੀਐਮ ਮੋਦੀ ਨੂੰ ਗੀਤ ਸੁਣਾਇਆ। ਪੀਐਮ ਮੋਦੀ ਨੂੰ ਬੱਚੇ ਦੇ ਗੀਤ 'ਤੇ ਵੀ ਤਾਲ ਮਿਲਾਉਂਦੇ ਦੇਖਿਆ ਗਿਆ। ਗੀਤ ਸੁਣ ਕੇ ਪੀਐਮ ਮੋਦੀ ਨੇ ਬੱਚੇ ਦੀ ਤਾਰੀਫ਼ ਕੀਤੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement