
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤੀ-ਅਮਰੀਕੀ ਰੂੜੀਵਾਦੀ ਟਿਪਣੀਕਾਰ ਦਿਨੇਸ਼ ਡਿਸੂਜਾ ਨੂੰ ਮਾਫ਼ੀ ਦੇਣ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ....
ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤੀ-ਅਮਰੀਕੀ ਰੂੜੀਵਾਦੀ ਟਿਪਣੀਕਾਰ ਦਿਨੇਸ਼ ਡਿਸੂਜਾ ਨੂੰ ਮਾਫ਼ੀ ਦੇਣ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਨਿਊਯਾਰਕ ਦੇ ਅਟਾਰਨੀ ਜਨਰਲ ਬਾਰਬਰਾ ਅੰਡਰਵੁਡ ਨੇ ਟਰੰਪ ਦੇ ਇਸ ਕਦਮ ਨੂੰ ਨਿਆਇਕ ਪ੍ਰਕਿਰਿਆ ਨੂੰ ਅਸਫ਼ਲ ਕਰਨ ਵਾਲਾ ਦਸਿਆ ਹੈ। ਡਿਸੂਜਾ ਨੂੰ 2014 ਦੇ ਸੰਘੀ ਪ੍ਰਚਾਰ ਕਾਨੂੰਨ ਦਾ ਉਲੰਘਣਾ ਕਰਨ ਲਈ 5 ਸਾਲ ਤਕ ਪ੍ਰੋਬੇਸ਼ਨ 'ਤੇ ਰਖਣ ਦੀ ਸਜ਼ਾ ਸੁਣਾਈ ਗਈ ਸੀ ਅਤੇ 30,000 ਡਾਲਰ ਦਾ ਜੁਰਮਾਨਾ
Donald Trump
ਵੀ ਲਗਾਇਆ ਗਿਆ ਸੀ ਜਿਸ ਨੂੰ ਬੀਤੇ ਦਿਨੀਂ ਟਰੰਪ ਨੇ ਮਾਫ਼ ਕਰ ਦਿਤਾ ਸੀ। ਅੰਡਰਵੁਡ ਨੇ ਇਕ ਬਿਆਨ ਵਿਚ ਕਿਹਾ ਕਿ ਟਰੰਪ ਵਲੋਂ ਹਾਲ ਹੀ ਵਿਚ ਦਿਤੀ ਗਈ ਮਾਫ਼ੀ ਨਾਲ ਇਹ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਕਿ ਉਹ ਸਜ਼ਾ ਮਾਫ਼ ਕਰਨ ਦੀ ਅਪਣੀ ਤਾਕਤ ਦਾ ਇਸਤੇਮਾਲ ਨਿਆਇਕ ਪ੍ਰਕਿਰਿਆ ਨੂੰ ਸੁਧਾਰਨ ਦੀ ਬਜਾਏ ਵਿਗਾੜਨ ਵਿਚ ਕਰ ਰਹੇ ਹਨ। (ਪੀ.ਟੀ.ਆਈ)