ਗੁੱਚੀ' ਨੇ ਦਸਤਾਰ ਦੀ ਫੈਸ਼ਨ ਬ੍ਰਾਂਡ ਵਜੋਂ ਵਰਤੋਂ ਕਰਕੇ ਸਿੱਖਾਂ ਨੂੰ ਠੇਸ ਪਹੁੰਚਾਈ
Published : Jun 2, 2018, 11:30 am IST
Updated : Jun 2, 2018, 11:30 am IST
SHARE ARTICLE
models
models

ਪਿਆਰੇ ਗੁੱਚੀ, ਸਿੱਖ ਪੱਗੜੀ ਗੋਰੇ ਮਾਡਲਾਂ ਲਈ ਕੋਈ ਟੋਪੀ ਨਹੀਂ ਹੈ ਬਲਕਿ ਇਹ ਸਿੱਖਾਂ ਦਾ ਇਕ ਪ੍ਰਤੀਕ ਹੈ

ਮਿਲਾਨ :  ਵਿਸ਼ਵ ਦੇ ਸਭ ਤੋਂ ਮਸ਼ਹੂਰ ਫ਼ੈਸ਼ਨ ਬ੍ਰਾਂਡਾਂ ਵਿਚੋਂ ਇਕ ਗੁੱਚੀ ਵਲੋਂ ਇਸ ਸਾਲ ਦੇ ਸ਼ੁਰੂ ਵਿਚ ਇਕ ਫ਼ੈਸ਼ਨ ਸ਼ੋਅ ਦੌਰਾਨ ਪੱਗੜੀ ਦੀ ਵਰਤੋਂ ਕੀਤੀ ਗਈ। ਫਰਵਰੀ 2018 ਵਿਚ ਮਿਲਾਨ ਫੈਸ਼ਨ ਵੀਕ ਵਿਚ ਕਰਵਾਏ ਫ਼ੈਸ਼ਨ ਸ਼ੋਅ ਵਿਚ ਪੱਗੜੀ ਪਹਿਨੇ ਸਿੱਖ ਮਾਡਲ ਸ਼ਾਮਲ ਸਨ ਪਰ ਬਾਅਦ ਵਿਚ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ। ModelModelਇਕ ਸਿੱਖ ਹਰਿੰਦਰ ਸਿੰਘ ਕੁਕਰੇਜਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਗਿਆ ''ਪਿਆਰੇ ਗੁੱਚੀ, ਸਿੱਖ ਪੱਗੜੀ ਗੋਰੇ ਮਾਡਲਾਂ ਲਈ ਕੋਈ ਟੋਪੀ ਨਹੀਂ ਹੈ ਬਲਕਿ ਇਹ ਸਿੱਖਾਂ ਦਾ ਇਕ ਪ੍ਰਤੀਕ ਹੈ। ਤੁਹਾਡੇ ਮਾਡਲਾਂ ਨੇ ਪੱਗੜੀ ਨੂੰ ਟੋਪੀ ਦੇ ਰੂਪ ਵਿਚ ਇਸਤੇਮਾਲ ਕੀਤਾ ਹੈ ਜਦਕਿ ਸਿੱਖ ਇਸ ਨੂੰ ਇਕ-ਇਕ ਲੜ ਕਰ ਕੇ ਬੰਨ੍ਹਦੇ ਹਨ। ਫ਼ਰਜ਼ੀ ਸਿੱਖ ਪੱਗੜੀ ਦੀ ਵਰਤੋਂ ਨਕਲੀ ਗੁੱਚੀ ਉਤਪਾਦਾਂ ਨੂੰ ਵੇਚਣ ਤੋਂ ਵੀ ਮਾੜਾ ਹੈ। ModelModelਇਕ ਸਿੱਖ ਰਾਜਵਤਨ ਸਿੰਘ ਨੇ ਕਿਹਾ ਕਿ ਜੇਕਰ ਗੁੱਚੀ ਨੇ ਅਪਣੇ ਉਤਪਾਦਾਂ ਲਈ ਪੱਗੜੀ ਦੀ ਵਰਤੋਂ ਕਰਨੀ ਹੀ ਸੀ ਤਾਂ ਗੋਰੇ ਵਿਅਕਤੀਆਂ ਦੀ ਵਰਤੋਂ ਕਰਨ ਦੀ ਬਜਾਏ ਗੁੱਚੀ ਸਿੱਖ ਮਾਡਲਾਂ ਦੀ ਵਰਤੋਂ ਕਰ ਸਕਦੀ ਸੀ ਪਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਵਰਤੋਂ ਕਰ ਰਹੇ ਹੋ, ਜਿਨ੍ਹਾਂ ਦੀ ਪ੍ਰੰਪਰਾ ਪੱਗੜੀ ਬੰਨ੍ਹਣ ਦੀ ਨਹੀਂ ਹੈ ਤਾਂ ਤੁਹਾਨੂੰ ਇਸ ਤੱਥ ਤੋਂ ਜਾਣੂ ਹੋਣਾ ਚਾਹੀਦਾ ਸੀ ਕਿ ਸਿੱਖ ਸਮਾਜ ਵਿਚ ਪੱਗੜੀ ਦਾ ਕਿੰਨਾ ਮਹੱਤਵ ਹੈ। ​ModelModelਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸ਼ਨ ਬ੍ਰਾਂਡ ਗੁੱਚੀ ਵਲੋਂ ਪੱਗੜੀ ਦੀ ਵਰਤੋਂ ਕਰਨ 'ਤੇ ਸਖ਼ਤ ਇਤਰਾਜ਼ ਜਤਾਇਆ ਸੀ। ਉਸ ਨੇ ਕਿਹਾ ਸੀ ਕਿ ਗੁੱਚੀ ਨੇ ਦਸਤਾਰ ਨੂੰ ਅਪਣੇ ਬ੍ਰਾਂਡ ਦੇ ਉਤਪਾਦ ਦੇ ਤੌਰ 'ਤੇ ਇਸਤੇਮਾਲ ਕਰਕੇ ਦਸਤਾਰ ਦੀ ਕੀਮਤ ਲਗਾਉਣ ਦੀ ਗੁਸਤਾਖ਼ੀ ਕੀਤੀ ਹੈ। ਸਿੱਖ ਦੀ ਪੱਗੜੀ ਦੀ ਕੀਮਤ ਕੋਈ ਨਹੀਂ ਲਗਾ ਸਕਦਾ। ਸਿੱਖ ਦੇ ਸਿਰ 'ਤੇ ਸਜੀ ਹੋਈ ਪੱਗੜੀ ਲੋਕਾਂ ਦੇ ਲਈ ਇਨਸਾਫ਼ ਜਾਂ ਇਨਸਾਨੀਅਤ ਦੀ ਗਰੰਟੀ ਹੈ, ਅਤੇ ਦੁਸ਼ਮਣਾਂ ਦੇ ਲਈ ਸਿਰ 'ਤੇ ਬੰਨ੍ਹੇ ਕੱਫਣ ਵਰਗੀ ਹੈ। ​TurbanTurbanਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਫੈਸ਼ਨ ਕਾਰਨ ਅਪਣੇ ਸਿਰ 'ਤੇ ਗੁੱਚੀ ਦੀ ਟੋਪੀ ਪਾਉਣ ਵਾਲੇ ਨੌਂਵਾਨਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਅੱਜ ਵੱਡੇ ਫੈਸ਼ਨ ਬ੍ਰਾਂਡ ਨੇ ਵੀ ਮੰਨ ਲਿਆ ਹੈ ਕਿ ਦਸਤਾਰ ਫ਼ੈਸ਼ਨ ਦਾ ਹਿੱਸਾ ਹੈ। ਉਨ੍ਹਾਂ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਰਦਾਰੀ ਦੇ ਰੂਪ ਵਿਚ ਦਸਤਾਰ ਬੰਨ੍ਹਣ ਦਾ ਹੁਕਮ ਦਿਤਾ ਸੀ, ਜਿਸ ਨੂੰ ਹੁਣ ਗੁੱਚੀ ਪ੍ਰਮਾਣਤ ਕਰ ਰਿਹਾ ਹੈ। ਇਸ ਸਬੰਧੀ ਗੁੱਚੀ ਨੂੰ ਦਸਤਾਰ ਨੂੰ ਫੈਸ਼ਨ ਉਤਪਾਦ ਦੇ ਰੂਪ ਵਿਚ ਨਾ ਵਰਤਣ ਦੀ ਚਿਤਾਵਨੀ ਦਿਤੀ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM
Advertisement