
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਹਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ, ਪਰ ਫਿਲਹਾਲ ਉਨ੍ਹਾਂ ਦੇ ਕੋਲ ਕੋਈ ਪੱਕੀ ਜਾਣਕਾਰੀ ਨਹੀਂ ਹੈ
ਬਰਲਿਨ: ਜਰਮਨੀ ਦੇ ਪੱਛਮ ਵਲ ਲੁਏਨਬਕ ਸ਼ਹਿਰ ਦੇ ਇਕ ਚਿੜੀਆਘਰ 'ਚੋਂ ਕਈ ਸ਼ੇਰਾਂ ਅਤੇ ਚੀਤਿਆਂ ਦੇ ਭੱਜ ਜਾਣ ਦੀ ਘਟਨਾ ਦੇ ਬਾਅਦ ਪੁਲਿਸ ਨੇ ਇਲਾਕੇ ਦੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਹਿਦਾਇਤ ਦਿੱਤੀ ਹੈ। ਨੇੜੇ ਦੇ ਰੁਏਮ ਸ਼ਹਿਰ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਖੇਤਰੀ ਪ੍ਰਸਾਰਕ ਐਸ.ਡਬਲਿਊ.ਆਰ. ਦੀ ਉਸ ਰਿਪੋਰਟ ਦੀ ਪੁਸ਼ਟੀ ਕੀਤੀ, ਜਿਸ 'ਚ ਐਸ.ਡਬਲਿਊ.ਆਰ. ਨੇ ਦੱਸਿਆ ਕਿ ਪਹਾੜੀ ਆਇਫਲ ਇਲਾਕੇ 'ਚ ਇਕ ਚਿੜੀਆਘਰ ਤੋਂ ਸ਼ੇਰ ਤੇ ਚੀਤੇ ਭੱਜ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਹਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ, ਪਰ ਫਿਲਹਾਲ ਉਨ੍ਹਾਂ ਦੇ ਕੋਲ ਕੋਈ ਪੱਕੀ ਜਾਣਕਾਰੀ ਨਹੀਂ ਹੈ। ਐਸ. ਡਬਲਿਊ. ਆਰ ਨੇ ਰਿਪੋਰਟ ਦਿਤੀ ਕਿ ਲਕਜ਼ਮਬਰਗ ਤੇ ਬੈਲਜੀਅਮ ਦੀ ਸਰਹੱਦ ਨਾਲ ਲਗਦੇ ਇਸ ਇਲਾਕੇ ਦੇ ਸਥਾਨਕ ਅਧਿਕਾਰੀਆਂ ਨੇ ਸਾਰੇ ਨਿਵਾਸੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿਣ। ਫ਼ਿਲਹਾਲ ਪੁਲਿਸ ਇਨ੍ਹਾਂ ਜੰਗਲੀ ਪਸ਼ੁਆਂ ਦੀ ਭਾਲ ਕਰ ਰਹੀ ਹੈ। (ਏਜੰਸੀ)