
ਜੇਤੂਆਂ ਕੋਲ ਦਾਵੇਦਾਰੀ ਪੇਸ਼ ਕਰਨ ਦਾ 1 ਸਾਲ ਦਾ ਸਮਾਂ ਹੁੰਦਾ ਹੈ
ਅਲਬਰਟਾ: ਕੈਨੇਡਾ ਦੇ ਸੂਬੇ ਅਲਬਰਟਾ ਦੇ ਵਾਸੀਆਂ ਨੇ ਪਿਛਲੇ 2 ਹਫਤਿਆਂ ਦੌਰਾਨ ਤੀਜੀ ਲਾਟਰੀ ਜੈਕਪਾਟ ਕੀਤਾ ਹੈ। ਜੇਤੂ ਨੂੰ ਜਾਂ ਤਾਂ 1,000 ਡਾਲਰ ਰੋਜ਼ ਦਾ ਸਾਰੀ ਜ਼ਿੰਦਗੀ ਲਈ ਮਿਲ ਸਕਦਾ ਹੈ ਜਾਂ ਫੇਰ ਇਕੋ ਵਾਰੀ 7 ਮਿਲੀਅਨ ਡਾਲਰ ਉਹ ਆਪਣੇ ਨਾਮ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਅਜੇ ਬੀਤੇ ਬੁਧਵਾਰ ਨੂੰ ਹੀ ਸੂਬੇ ਦੇ ਵਾਸੀ ਨੇ 9.6 ਮਿਲੀਅਨ ਦੀ ਲਾਟਰੀ ਆਪਣੇ ਨਾਮ ਕੀਤੀ ਸੀ। ਇਸ ਤੋਂ ਪਹਿਲਾਂ 19 ਮਈ ਨੂੰ 2.5 ਮਿਲੀਅਨ ਦੋ ਲਾਟਰੀ ਵੀ ਅਲਬਰਟਾ ਵਾਸੀ ਦੇ ਹੀ ਨਾਮ ਰਹੀ ਸੀ। ਜੇਤੂਆਂ ਕੋਲ ਦਾਵੇਦਾਰੀ ਪੇਸ਼ ਕਰਨ ਦਾ 1 ਸਾਲ ਦਾ ਸਮਾਂ ਹੁੰਦਾ ਹੈ।