
ਇਸ ਵੈਕਸੀਨ ਦਾ ਨਾਂ ਪਾਕਵੈਕ ਰੱਖਿਆ ਗਿਆ
ਇਸਲਾਮਾਬਾਦ-ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾ ਰੱਖੀ ਹੈ ਅਤੇ ਇਸ ਨੇ ਲੋਕਾਂ ਦੇ ਜਨ-ਜੀਵਨ 'ਤੇ ਵੀ ਕਾਫੀ ਡੂੰਘਾ ਪ੍ਰਭਾਵ ਪਾਇਆ ਹੈ। ਕਈ ਕੰਪਨੀਆਂ ਵੱਲੋਂ ਕੋਰੋਨਾ ਨਾਲ ਲੜਨ ਲਈ ਕਈ ਵੈਕਸੀਨਾਂ ਲਾਂਚ ਕੀਤੀਆਂ ਗਈਆਂ ਹਨ ਅਤੇ ਕੰਪਨੀਆਂ ਵੱਲੋਂ ਟ੍ਰਾਇਲ ਕਰਨ ਤੋਂ ਬਾਅਦ ਇਨ੍ਹਾਂ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਐਸਟ੍ਰਾਜ਼ੇਨੇਕਾ ਵੈਕਸੀਨ ਦੇ ਕਈ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲੇ ਹਨ ਜਿਸ ਦੇ ਇਸਤੇਮਾਲ 'ਤੇ ਕੁਝ ਸਮੇਂ ਲਈ ਫਿਰ ਰੋਕ ਲੱਗਾ ਦਿੱਤੀ ਗਈ। ਉਥੇ ਹੁਣ ਪਾਕਿਸਤਾਨ ਨੇ ਕੋਰੋਨਾ ਵਾਇਰਸ ਦੀ ਘਰੇਲੂ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਵੈਕਸੀਨ ਦਾ ਨਾਂ ਪਾਕਵੈਕ ਰੱਖਿਆ ਗਿਆ ਹੈ। ਮੰਗਲਵਾਰ ਨੂੰ ਇਕ ਸਮਾਹੋਰ ਦੌਰਾਨ ਇਸ ਨੂੰ ਲਾਂਚ ਵੀ ਕਰ ਦਿੱਤਾ ਗਿਆ।
ਇਸ ਵੈਕਸੀਨ ਦੇ ਬਾਰੇ 'ਚ ਜਾਣਕਾਰੀ ਡਾਕਟਰ ਫੈਸਲ ਸੁਲਤਾਨ ਨੇ ਦਿੱਤੀ। ਸੁਲਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਿਹਤ ਸਲਾਹਕਾਰ ਵੀ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਚੀਨ ਅਤੇ ਰੂਸ ਦੀ ਵੈਕਸੀਨ ਵੀ ਖਰੀਦ ਰਿਹਾ ਸੀ। ਹਾਲਾਂਕਿ, ਸੁਲਤਾਨ ਨੇ ਇਸ ਵੈਕਸੀਨ ਦੀ ਏਫੀਕੇਸੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸੁਲਤਾਨ ਨੇ ਕਿਹਾ ਕਿ ਇਸ ਵੈਕਸੀਨ ਨੂੰ ਤਿਆਰ ਕਰਨ 'ਚ ਸਾਡੀ ਟੀਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੀ ਟੀਮ ਨੇ ਵੀ ਬਿਹਤਰੀਨ ਕੰਮ ਕੀਤਾ। ਸੁਲਤਾਨ ਨੇ ਕਿਹਾ ਕਿ ਅਸੀਂ ਇਸ ਵੈਕਸੀਨ ਦਾ ਵੱਡੇ ਪੱਧਰ 'ਤੇ ਉਤਪਾਦਨ ਵੀ ਸ਼ੁਰੂ ਕਰ ਦੇਵਾਂਗੇ ਅਤੇ ਇਹ ਸਾਡੇ ਦੇਸ਼ ਲਈ ਜ਼ਰੂਰੀ ਸੀ ਕੀ ਅਸੀਂ ਆਪਣੀ ਵੈਕਸੀਨ ਖੁਦ ਤਿਆਰ ਕਰੀਏ। ਹੁਣ ਅਸੀਂ ਤਿਆਰ ਹਾਂ ਅਤੇ ਅਸੀਂ ਜਲਦ ਵੱਡੇ ਪੱਧਰ 'ਤੇ ਇਸ ਦਾ ਇਸਤੇਮਾਲ ਵੀ ਸ਼ੁਰੂ ਕਰ ਦੇਵਾਂਗੇ।
ਇਸ ਮੌਕੇ ਮੌਜੂਦਾ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਦੇ ਚੀਫ ਅਸਰ ਉਮਰ ਨੇ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ 'ਚ ਲਾਗ ਦੇ ਮਰੀਜ਼ਾਂ ਦੀ ਗਿਣਤੀ ਪਿਛਲੀਆਂ ਦੋ ਲਹਿਰਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਸ ਸਮਾਰੋਹ 'ਚ ਚੀਨ ਦੇ ਰਾਜਦੂਤ ਨੋਂਗ ਰੋਂਗ ਵੀ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਇਸ ਵੈਕਸੀਨ ਦੇ ਉਤਪਾਦਨ ਤੋਂ ਪਤਾ ਚੱਲਦਾ ਹੈ ਕਿ ਪਾਕਿਸਤਾਨ ਨਾਲ ਸਾਡੀ ਦੋਸਤੀ ਕਿੰਨੀ ਮਜ਼ਬੂਤ ਹੈ।