
ਅਮਰੀਕਾ ਵਿਚ ਭਾਰਤੀ ਮੂਲ ਦੇ ਅਨੁਭਵੀ ਪੱਤਰਕਾਰ ਅਤੇ ਇੰਡੀਆ ਅਮਰੀਕਾ ਟੂਡੇ ਸੰਵਾਦ ਕਮੇਟੀ ਦੇ ਸੰਪਾਦਕ ਅਤੇ ਸੰਸਥਾਪਕ ਤੇਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ।
ਵਾਸ਼ਿੰਟਗਨ: ਅਮਰੀਕਾ ਵਿਚ ਭਾਰਤੀ ਮੂਲ ਦੇ ਅਨੁਭਵੀ ਪੱਤਰਕਾਰ ਅਤੇ ਇੰਡੀਆ ਅਮਰੀਕਾ ਟੂਡੇ ਸੰਵਾਦ ਕਮੇਟੀ (India America Today) ਦੇ ਸੰਪਾਦਕ ਅਤੇ ਸੰਸਥਾਪਕ ਤੇਜਿੰਦਰ ਸਿੰਘ (Tejinder Singh) ਦਾ ਦੇਹਾਂਤ ਹੋ ਗਿਆ।
Veteran Indian-origin journalist Tejinder Singh passes away
ਟਵੀਟ ਜ਼ਰੀਏ ਦਿੱਤੀ ਗਈ ਤੇਜਿੰਦਰ ਸਿੰਘ ਦੇ ਦੇਹਾਂਤ ਦੀ ਜਾਣਕਾਰੀ
ਤੇਜਿੰਦਰ ਸਿੰਘ (Tejinder Singh) ਦੇ ਦੇਹਾਂਤ ਦੀ ਜਾਣਕਾਰੀ ਪ੍ਰਕਾਸ਼ਨ ਨੇ ਟਵਿਟਰ ਜ਼ਰੀਏ ਦਿੱਤੀ। ਟਵੀਟ (Tweet) ਵਿਚ ਲਿਖਿਆ ਗਿਆ, ‘ਇੰਡੀਆ ਅਮਰੀਕਾ ਟੂਡੇ ਅਪਣੇ ਸੰਸਥਾਪਕ ਅਤੇ ਸੰਪਾਦਕ ਤੇਜਿੰਦਰ ਸਿੰਘ ਦੇ ਦੇਹਾਂਤ ਦਾ ਐਲਾਨ ਕਰਦਿਆਂ ਬੇਹੱਦ ਦੁਖੀ ਹੈ। ਉਹਨਾਂ ਨੇ 2012 ਵਿਚ ਆਈਏਟੀ ਸ਼ੁਰੂ ਕੀਤਾ ਸੀ ਅਤੇ ਅਸੀਂ ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਜਾਰੀ ਰੱਖਾਂਗੇ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ’।
.@PentagonPresSec: We’d like to take a moment to honor the passing of @tejindersingh, who many of you know as the founder and editor of @iatoday. pic.twitter.com/Li84KZe45j
— Department of Defense ???????? (@DeptofDefense) June 1, 2021
ਪੇਂਟਾਗਨ ਵੱਲੋਂ ਦੁੱਖ ਦਾ ਪ੍ਰਗਟਾਵਾ
ਪੇਂਟਾਗਨ (Pentagon ) ਦੇ ਪ੍ਰੈੱਸ ਸਕੱਤਰ ਜੌਨ ਐੱਫ ਕਿਰਬੀ (John F Kirby) ਨੇ ਪੱਤਰਕਾਰ ਸੰਮੇਲਨ ਵਿਚ ਤੇਜਿੰਦਰ ਸਿੰਘ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਕਿਹਾ,'ਅਸੀਂ ਇੱਥੇ ਪੇਂਟਾਗਨ ਵਿਚ ਤੇਜਿੰਦਰ ਸਿੰਘ ਦੇ ਦੇਹਾਂਤ 'ਤੇ ਹਮਦਰਦੀ ਅਤੇ ਸੋਗ ਪ੍ਰਗਟ ਕਰਨ ਲਈ ਕੁਝ ਸਮਾਂ ਲੈਣਾ ਚਾਹਾਂਗੇ, ਜਿਹਨਾਂ ਨੂੰ ਤੁਹਾਡੇ ਵਿਚੋਂ ਕਈ ਇੰਡੀਆ ਅਮਰੀਕਾ ਟੁਡੇ ਦੇ ਸੰਸਥਾਪਕ ਅਤੇ ਸੰਪਾਦਕ ਦੇ ਤੌਰ 'ਤੇ ਜਾਣਦੇ ਹਨ।'
Veteran Indian-origin journalist Tejinder Singh passes away
ਉਹਨਾਂ ਅੱਗੇ ਕਿਹਾ, ‘ਤੇਜਿੰਦਰ 2011 ਤੋਂ ਪੇਂਟਾਗਨ ਦੇ ਪੱਤਰਕਾਰ ਸਨ ਅਤੇ ਮੈਂ ਇਸ ਮੰਚ ਤੋਂ ਉਹਨਾਂ ਨਾਲ ਗੱਲ ਕੀਤੀ। ਮੈਂ ਉਦੋਂ ਤੋਂ ਉਹਨਾਂ ਦੇ ਸਵਾਲਾਂ ਦਾ ਸਾਹਮਣਾ ਕੀਤਾ ਹੈ ਜਦੋਂ ਮੈਂ ਵਿਦੇਸ਼ ਮੰਤਰਾਲੇ ਦੇ ਮੰਚ 'ਤੇ ਸੀ’। ਦੱਸ ਦਈਏ ਕਿ ਤੇਜਿੰਦਰ ਸਿੰਘ ਵ੍ਹਾਈਟ ਹਾਊਸ (White House) ਦੇ ਅਨੁਭਵੀ ਪੱਤਰਕਾਰ ਸਨ। ਉਹਨਾਂ ਨੇ ਵਾਸ਼ਿੰਗਟਨ ਸਥਿਤ ਸੁਤੰਤਰ ਮੀਡੀਆ ਸੰਗਠਨ ਅਤੇ ਸਮਾਚਾਰ ਪ੍ਰਦਾਤਾ ‘ਇੰਡੀਆ ਅਮਰੀਕਾ ਟੂਡੇ ਦੀ ਸਥਾਪਤਾ ਕੀਤੀ ਸੀ। ਤੇਜਿੰਦਰ ਏਸ਼ੀਆਈ ਅਮਰੀਕੀ ਪੱਤਰਕਾਰ ਸੰਗਠਨ (AAJA-DC)ਦੇ ਉਪ ਪ੍ਰਧਾਨ ਵੀ ਸਨ।