
ਨਿਊਜ਼ੀਲੈਂਡ ਦੇ 48 ਸਾਲਾ ਜਾਂਬਾਜ ਸਕੌਟ ਡੋਨਾਲਡਸਨ ਨੇ ਅੱਜ ਰਾਤ ਇਤਿਹਾਸ ਸਿਰਜਦਿਆਂ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜ
ਆਕਲੈਂਡ 2 ਜੁਲਾਈ, ਨਿਊਜ਼ੀਲੈਂਡ ਦੇ 48 ਸਾਲਾ ਜਾਂਬਾਜ ਸਕੌਟ ਡੋਨਾਲਡਸਨ ਨੇ ਅੱਜ ਰਾਤ ਇਤਿਹਾਸ ਸਿਰਜਦਿਆਂ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜ ਕੇ ਦੇਸ਼ ਨੂੰ ਸਰ ਐਲਮੰਡ ਹਿਲੇਰੀ (ਜਿਸ ਨੇ ਮਾਊਂਟ ਐਵਰੈਸਟ ਸਭ ਤੋਂ ਪਹਿਲਾਂ ਸਰ ਕੀਤੀ ਸੀ) ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਨੇ 2 ਮਈ 2018 ਨੂੰ ਕੋਫ ਹਾਰਬਰ ਨਿਊ ਵੇਲਜ਼ ਆਸਟਰੇਲੀਆ ਤੋਂ ਇਕ ਕਿਸ਼ਤੀ (ਡੌਂਗੀ) ਪਾਣੀ ਦੇ ਵਿਚ ਉਤਾਰੀ, ਇਕੱਲੇ ਨੇ ਹੀ ਚੱਪੂਆਂ ਦੇ ਨਾਲ ਚਲਾਉਣੀ ਸ਼ੁਰੂ ਕੀਤੀ, 62 ਦਿਨ ਦਾ ਜਲਸਫਰ ਨਿਊਜ਼ੀਲੈਂਡ ਦੇ ਨਿਊਪਲੇਅ ਮਾਊਥ ਤੱਟ ਉਤੇ ਸੰਪਨ ਕੀਤਾ।
2000 KM on Boatਲਗਪਗ 2200 ਕਿਲੋਮੀਟਰ ਦਾ ਇਹ ਸਮੁੰਦਰੀ ਸਫਰ ਉਸਨੇ ਇਕੱਲਿਆ ਹੀ ਦਿਨ ਰਾਤ ਸਮੁੰਦਰ ਦੇ ਵਿਚ ਗੁਜ਼ਾਰ ਕੇ ਤੈਅ ਕੀਤਾ ਜਿਸ ਦੌਰਾਨ ਇਸਨੇ ਬਹੁਤ ਹੀ ਮੁਸੀਬਤਾਂ ਝੱਲੀਆਂ, ਟੁੱਟਵਾਂ ਸਰੀਰ ਤੇ ਥਕਾਨ ਭਰਿਆ ਸਮਾਂ ਹੰਢਾਇਆ, ਲਹਿਰਾਂ ਨੇ ਰਸਤਾ ਰੋਕਿਆ ਜਿਸ ਦੇ ਵਿਚ 6-6 ਮੀਟਰ ਉਚੀਆਂ ਛੱਲਾਂ ਆਈਆਂ, ਸ਼ਾਰਕ ਮਛਲੀਆਂ ਤੋਂ ਕੀਤਾ ਬਚਾਅ, ਕਿਸ਼ਤੀ ਦੇ ਵਿਚ ਹੀ ਬਣੇ ਇਕ ਕੈਬਿਨ ਦੇ ਵਿਚ ਰਾਤਾਂ ਗੁਜ਼ਾਰੀਆਂ, ਲਗਾਤਾਰ ਥੱਕੇ ਟੁੱਟੇ ਸਰੀਰ ਦੇ ਨਾਲ 16 ਤੋਂ 20 ਘੰਟੇ ਤੱਕ ਚੱਪੂ ਚਲਾਏ, ਇਹ ਸੱਚਮੁੱਚ ਇਕ ਸ਼ੇਰ ਜਿੱਡਾ ਦਿਲ ਰੱਖਣ ਵਾਂਗ ਹੈ।
2000 KM on Boatਅੱਜ ਜਦੋਂ ਇਹ ਜਾਂਬਾਜ ਨਿਊ ਪਲੇਅਮਾਉਥ ਵਿਖੇ ਪਹੁੰਚਿਆਂ ਤਾਂ ਉਸਦੀ ਪਤਨੀ, 8 ਸਾਲਾ ਪੁੱਤਰ ਅਤੇ ਸੈਂਕੜੇ ਲੋਕਾਂ ਨੇ ਸਵਾਗਤ ਦਾ ਸਕੂਲ ਦੇ ਕੇ ਉਸਦੀ ਥਕਾਵਟ ਆਪਣੇ ਅੰਦਰ ਸਮੋਅ ਲਈ। ਟਸਮਨ ਸਮੁੰਦਰ ਪਾਰ ਕਰਨ ਵਾਲਾ ਇਹ ਪਹਿਲਾ ਕੀਵੀ ਬਣ ਗਿਆ ਜਿਸ ਦੀ ਪ੍ਰਾਪਤੀ ਉਤੇ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਟਵੀਟ ਕਰਕੇ ਅਥਾਹ ਖੁਸ਼ੀ ਜ਼ਾਹਿਰ ਕੀਤੀ। ਕੱਲ ਉਹ 65 ਕਿਲੋਮੀਟਰ ਤੱਟ ਤੋਂ ਦੂਰ ਸੀ ਤਾਂ ਉਸਦੀ ਸਹਾਇਤਾ ਕਰ ਰਹੀ ਇਕ ਟੀਮ ਨੇ ਉਸਨੂੰ ਕੁਝ ਖਾਣ ਵਾਲੀਆਂ ਵਸਤਾਂ ਦਿੱਤੀਆਂ ਸਨ ਅਤੇ ਕੈਮਰਾ ਕਲਿਪ ਲਏ ਸਨ।
2000 KM on Boat2014 ਦੇ ਵਿਚ ਵੀ ਉਸਨੇ ਦੂਜੀ ਵਾਰ ਅਜਿਹਾ ਕਰਨ ਦੀ ਕੋਸ਼ਿਸ ਕੀਤੀ ਸੀ ਪਰ 80 ਕੁ ਕਿਲੋਮੀਟਰ ਬਾਅਦ ਸਮੁੰਦਰੀ ਲਹਿਰਾਂ ਨੇ ਉਸਨੂੰ ਘੇਰ ਲਿਆ ਸੀ ਅਤੇ ਜ਼ਖਮੀ ਕਰ ਦਿੱਤਾ ਸੀ। ਇਸ ਜਾਂਬਾਜ ਦਾ ਮੁੱਖ ਉਦੇਸ਼ ਹੈ ਕਿ ਅਸਥਮਾ ਰੋਗ ਦੀ ਰੋਕਥਾਮ ਲਈ ਹੋਣ ਵਾਲੇ ਖੋਜ ਕਾਰਜਾਂ ਲਈ ਉਹ ਕੁਝ ਧਨ ਜੁਟਾ ਸਕੇ ਕਿਉਂਕਿ ਉਸਦਾ 8 ਸਾਲਾ ਪੁੱਤਰ ਇਸ ਰੋਗ ਦੀ ਲਪੇਟ ਵਿਚ ਹੈ। 9800 ਡਾਲਰ ਹੁਣ ਤੱਕ ਇਕੱਠਾ ਹੋ ਚੁੱਕਾ ਹੈ। ਕਿਸ਼ਤੀ ਦੇ ਜਿਸ ਕੈਬਿਨ ਵਿਚ ਉਹ ਸੌਂਦਾ ਸੀ ਉਹ ਸਿਰਫ 76 ਸੈਂਟੀਮੀਟਰ ਚੌੜਾ ਸੀ ਤੇ ਨਿੱਕੀ ਜਿਹੀ ਕੋਠੜੀਨੁਮਾ ਸੀ।
Scott Donaldson2 ਮਈ ਨੂੰ ਚੱਲਣ ਤੋਂ ਬਾਅਦ ਉਹ ਪਹਿਲੀ ਵਾਰ 18 ਮਈ ਨੂੰ ਇਕ ਟਾਪੂ ਲਾਰਡ ਹੋਅ ਆਈਲੈਂਡ ਵਿਖੇ ਉਤਰਿਆ ਅਤੇ ਕੁਝ ਬਾਹਰੋਂ ਵੀ ਖਾਣਾ (ਪਾਈ ਆਦਿ) ਖਾਧਾ। ਉਸਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਜਿਸ ਦਿਨ ਮੌਸਮ ਸਾਫ ਹੁੰਦਾ ਸੀ ਉਹ 16 ਘੰਟੇ ਤੱਕ ਕਿਸ਼ਤੀ ਚਲਾਉਂਦਾ ਸੀ ਅਤੇ ਖਰਾਬ ਮੌਸਮ ਦੇ ਵਿਚ ਉਸਦੀ ਕਿਸ਼ਤੀ ਕਈ ਕਿਲੋਮੀਟਰ ਪਿੱਛੇ ਵੱਲ ਵੀ ਚਲੀ ਜਾਂਦੀ ਸੀ।
ਉਂਜ ਇਸ ਜਾਂਬਾਜ ਦਾ ਇਹ ਤੀਜਾ ਅਜਿਹਾ ਬਹਾਦਰੀ ਵਾਲਾ ਕਾਰਨਾਮਾ ਸੀ ਜਿਸ ਦੇ ਵਿਚ ਉਹ ਸਫਲ ਹੋਇਆ ਹੈ। ਕਈ ਵਾਰ ਉਸਨੂੰ ਆਕਾਸ਼ੀ ਬਿਜਲੀ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਸਦੇ ਅੰਦਰਲੀ ਚੰਗਿਆੜੀ ਨੇ ਅਕਾਸ਼ੀ ਬਿਜਲੀ ਨੂੰ ਪਰਾਂ ਧੱਕੀ ਰੱਖਿਆ ਅਤੇ ਇਹ 48 ਸਾਲਾ ਜਾਂਬਾਜ ਕਿਸ਼ਤੀ ਸਿਰੇ ਲਾ ਗਿਆ। ਸੱਚਮੁੱਚ ਸਲਾਮ ਹੈ ਅਜਿਹੇ ਇਤਿਹਾਸ ਰੱਚਣ ਵਾਲੇ ਸ਼ੇਰਾਂ ਨੂੰ