
ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਪਾਵਰ ਪਲਾਂਟ ਵਿਚ ਦਰਦਨਾਕ ਹਾਦਸਾ ਵਾਪਰ ਗਿਆ।
ਚੇਨਈ, 1 ਜੁਲਾਈ : ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਪਾਵਰ ਪਲਾਂਟ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਪਲਾਂਟ ਦੇ ਇਕ ਬਾਇਲਰ ਵਿਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਵਜ੍ਹਾ ਅਜੇ ਸਾਫ਼ ਨਹੀਂ ਹੋ ਸਕੀ ਹੈ।
File Photo
ਜਾਣਕਾਰੀ ਮੁਤਾਬਕ ਪ੍ਰਦੇਸ਼ ਦੇ ਕੁਡਾਲੋਰ ਜ਼ਿਲ੍ਹੇ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਪਾਵਰ ਪਲਾਂਟ ਦੇ ਸਟੇਜ-2 ਵਿਚ ਇਕ ਬਾਇਲਰ ’ਚ ਅੱਜ ਧਮਾਕਾ ਹੋ ਗਿਆ। ਹਾਦਸੇ ਵਿਚ ਘੱਟ ਤੋਂ ਘੱਟ 17 ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਆਖੀ ਗਈ ਹੈ ਅਤੇ 6 ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਪਹੁੰਚਿਆ ਹੋਇਆ ਸੀ। (ਏਜੰਸੀ)