ਲੈਂਡਿੰਗ ਸਮੇਂ ਹਾਦਸਾਗ੍ਰਸਤ ਹੋਇਆ ਜਹਾਜ਼
ਐਨਸੀਪੀ ਨੇਤਾ ਅਜੀਤ ਪਵਾਰ ਦਾ ਨਿੱਜੀ ਜਹਾਜ਼ ਮਹਾਰਾਸ਼ਟਰ ਦੇ ਬਾਰਾਮਤੀ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਉਹ ਇੱਕ ਸਮਾਗਮ ਲਈ ਬਾਰਾਮਤੀ ਪਹੁੰਚ ਰਹੇ ਸਨ।
ਘਟਨਾ ਸਥਾਨ ਤੋਂ ਪ੍ਰਾਪਤ ਫੋਟੋਆਂ ਵਿੱਚ ਜਹਾਜ਼ ਨੂੰ ਅੱਗ ਲੱਗੀ ਵੇਖੀ ਜਾ ਰਹੀ ਹੈ। ਸੰਘਣਾ ਧੂੰਆਂ ਉੱਠ ਰਿਹਾ ਹੈ। ਵੀਡੀਓ ਵਿੱਚ ਅਜੀਤ ਪਵਾਰ ਦਾ ਜਹਾਜ਼ ਇੱਕ ਖੇਤ ਵਿੱਚ ਡਿੱਗਦਾ ਦਿਖਾਈ ਦੇ ਰਿਹਾ ਹੈ। ਪੂਰਾ ਜਹਾਜ਼ ਸੜ ਕੇ ਸੁਆਹ ਹੋ ਗਿਆ ਹੈ।
ਵੀਡੀਓ ਵਿੱਚ ਜਹਾਜ਼ ਦੇ ਟੁਕੜੇ-ਟੁਕੜੇ ਦਿਖਾਈ ਦੇ ਰਹੇ ਹਨ, ਜਿਸ ਵਿੱਚ ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਵੀ ਹਨ। ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਪ ਮੁੱਖ ਮੰਤਰੀ ਅਜਿਤ ਪਵਾਰ ਚੋਣ ਪ੍ਰਚਾਰ ਲਈ ਬਾਰਾਮਤੀ ਜਾ ਰਹੇ ਸਨ।
