ਹਾਂਗਕਾਂਗ ਦੀ ਨੇਤਾ ਨੇ ਨਵੇਂ ਸੁਰੱਖਿਆ ਕਾਨੂੰਨ ਦਾ ਕੀਤਾ ਪੁਰਜ਼ੋਰ ਸਮਰਥਨ, ਅਮਰੀਕਾ ਨੇ ਕੀਤੀ ਨਿਖੇਧੀ
Published : Jul 2, 2020, 10:19 am IST
Updated : Jul 2, 2020, 10:19 am IST
SHARE ARTICLE
 Hong Kong leader strongly supports new security law, condemned by US
Hong Kong leader strongly supports new security law, condemned by US

ਬੀਜਿੰਗ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ : ਅਮਰੀਕਾ, ਬ੍ਰਿਟੇਨ ਹਾਂਗਕਾਂਗ ਦੇ 30 ਲੱਖ ਲੋਕਾਂ ਨੂੰ ਦੇਵੇਗਾ ਨਾਗਰਿਕਤਾ

ਹਾਂਗਕਾਂਗ, 1 ਜੁਲਾਈ : ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਬ੍ਰਿਟੇਨ ਤੋਂ ਅੱਧੀ ਖ਼ੁਦਮੁਖਤਾਰੀ ਵਾਲੇ ਖੇਤਰ ਨੂੰ ਸੌਂਪੇ ਜਾਣ ਦੀ ਸਾਲਗਿਰਾਹ ’ਤੇ ਬੁਧਵਾਰ ਨੂੰ ਅਪਣੇ ਭਾਸ਼ਣ ਵਿਚ ਇਥੇ ਚੀਨੀ ਸਰਕਾਰ ਦੇ ਨਵੇਂ ਸੁਰੱਖਿਆ ਕਾਨੂੂੰਨ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ। ਲੈਮ ਨੇ ਝੰਡਾ ਚੜ੍ਹਾਉਣ ਦੇ ਸਮਾਗਮ ਅਤੇ ਚੀਨ ਦਾ ਰਾਸ਼ਟਰੀ ਗੀਤ ਵੱਜਣ ਤੋਂ ਬਾਅਦ ਕਿਹਾ,‘‘ਹਾਂਗਕਾਂਗ ਦੀ ਸਥਿਰਤਾ ਜਾਰੀ ਰੱਖਣ ਲਈ ਇਹ ਫ਼ੈਸਲਾ ਜ਼ਰੂਰੀ ਸੀ ਅਤੇ ਸਮੇਂ ਰਹਿੰਦੇ ਹੋਏ ਲਿਆ ਗਿਆ ਹੈ।’’ ਇਸ ਵਿਚਾਲੇ ਲੋਕਤੰਤਰ ਸਮਰਥਕ ਸਿਆਸੀ ਦਲ ‘ਦਾ ਲੀਗ ਆਫ਼ ਸੋਸ਼ਲ ਡੈਮੋਕਰੇਟਿਕਸ’ ਨੇ ਲੈਮ ਦੇ ਭਾਸ਼ਣ ਤੋਂ ਪਹਿਲਾਂ ਇਕ ਪ੍ਰਦਰਸ਼ਨ ਮਾਰਚ ਕਢਿਆ। ਇਸ ਵਚ ਭਾਗ ਲੈਣ ਵਾਲੇ ਲੋਕਾਂ ਨੇ ਸਿਆਸੀ ਸੁਧਾਰ ਅਤੇ ਕਥਿਤ ਪੁਲਿਸ ਤਸ਼ੱਦਦਾਂ ਦੀ ਜਾਂਚ ਦੀ ਪਿਛਲੇ ਸਾਲ ਹੋਏ ਪ੍ਰਦਰਸ਼ਨਾਂ ਵਿਚ ਉਠੀਆਂ ਮੰਗਾਂ ਨੂੰ ਦੁਹਰਾਉਂਦੇ ਹੋਏ ਨਾਹਰੇ ਲਗਾਏ।

File PhotoFile Photo

ਅਮਰੀਕਾ ਨੇ ਹਾਂਗਕਾਂਗ ਵਿਚ ਵਿਵਾਦਤ ਨਵੇਂ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਕਦਮ ਲਈ ਚੀਨ ਦੀ ਨਿਖੇਧੀ ਕੀਤੀ। ਵਿਦੇਸ਼ ਮੰਤਰੀ ਮਾਈਕ ਪੋਂਪੀਉ ਨੇ ਕਿਹਾ ਕਿ ਇਹ ਇਸ ਖੇਤਰ ਦੇ ਲੋਕਾਂ ਲਈ ‘ਦੁਖ਼ਦ ਦਿਨ’ ਹੈ ਅਤੇ ਉਨ੍ਹਾਂ ਨੇ ਬੀਜਿੰਗ ਨੂੰ ਇਸ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿਤੀ।  ਪੋਂਪੀਉ ਨੇ ਸਖ਼ਤ ਸ਼ਬਦਾਂ ਵਿਚ ਦਿਤੇ ਬਿਆਨ ਵਿਚ ਕਿਹਾ,‘‘ਹਾਂਗਕਾਂਗ ਵਿਚ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੂੰਨ ਲਾਗੂ ਕਰਨ ਦਾ ਚੀਨ ਦੀ ਕਮਿਊਨਿਸਟ ਪਾਰਟੀ ਦਾ ਫ਼ੈਸਲਾ ਇਸ ਖੇਤਰ ਦੀ ਖ਼ੁਦਮੁਖਤਿਆਰੀ ਨੂੰ ਨਸ਼ਟ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਹਾਂਗਕਾਂਗ ਦੇ ਆਜ਼ਾਦੀ ਪਸੰਦ ਲੋਕਾਂ ਨਾਲ ਖੜਾ ਰਹੇਗਾ ਅਤੇ ਭਾਸ਼ਣ, ਪ੍ਰੈਸ ਤੇ ਇਕੱਠੇ ਹੋਣ ਦੀ ਆਜ਼ਾਦੀ  ਦੇ ਨਾਲ ਨਾਲ ਕਾਨੂੰਨ ਵਿਵਸਥਾ ’ਤੇ ਬੀਜਿੰਗ ਦੇ ਹਮਲਿਆਂ ਦਾ ਜਵਾਬ ਦੇਵੇਗਾ।

File PhotoFile Photo

ਅਮਰੀਕਾ ਨੇ ਇਸ ਖੇਤਰ ਨੂੰ ਦਿਤੀ ਵਿਸ਼ੇਸ਼ ਵਪਾਰ ਸੁਵਿਧਾ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿਤਾ ਹੈ। ਟਰੰਪ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਉਹ ਹਾਂਗਕਾਂਗ ਨੂੰ ਰਖਿਆ ਨਿਰਯਾਤ ਵੀ ਬੰਦ ਕਰੇਗਾ। ਦੂਜੇ ਪਾਸੇ ਚੀਨ ਨੇ ਕਿਹਾ ਕਿ ਉਹ ਉਨ੍ਹਾਂ ਅਮਰੀਕੀਆਂ ’ਤੇ ਵੀਜ਼ਾ ਪਾਬੰਦੀਆਂ ਲਗਾਏਗਾ ਜਿਨ੍ਹਾਂ ਨੂੰ ਹਾਂਗਕਾਂਗ ਦੇ ਮਾਮਲੇ ਵਿਚ ਦਖ਼ਲਅੰਦਾਜ਼ੀ ਕਰਦੇ ਹੋਏ ਪਾਇਆ ਗਿਆ। ਇਸ ਵਿਚਾਲੇ ਬ੍ਰਿਟੇਨ ਨੇ ਕਿਹਾ ਕਿ ਉਹ ਹਾਂਗਕਾਂਗ ਦੀ 75 ਲੱਖ ਦੀ ਆਬਾਦੀ ਵਿਚੋਂ ਕਰੀਬ 30 ਲੱਖ ਲੋਕਾਂ ਨੂੰ ਨਾਗਰਿਕਤਾ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਆਲਮੀ ਗੁੱਸੇ ਅਤੇ ਸਾਬਕਾ ਬ੍ਰਿਟਿਸ਼ ਬਸਤੀਵਾਦੀ ਹਾਂਗਕਾਂਗ ਵਿਚ ਨਾਰਾਜ਼ਗੀ ਵਿਚਾਲੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਉਸ ਵਿਵਾਦਤ ਕਾਨੂੂੰਨ ’ਤੇ ਹਸਤਾਖ਼ਰ ਦਰ ਦਿਤੇ ਜੋ ਹਾਂਗਕਾਂਗ ਸਬੰਧੀ ਬੀਜਿੰਗ ਨੂੰ ਨਵੀਆਂ ਸ਼ਕਤੀਆਂ ਪ੍ਰਦਾਨ ਕਰਦਾ ਹੈ।                   (ਪੀਟੀਆਈ)

ਕੀ ਹੈ ਨਵਾਂ ਸੁਰੱਖਿਆ ਕਾਨੂੰਨ

ਅੱਧੀ ਖ਼ੁਦਮੁਖਤਿਆਰੀ ਵਾਲੇ ਖੇਤਰ ਹਾਂਗਕਾਂਗ ਵਿਚ ਪਿਛਲੇ ਸਾਲ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਵਲੋਂ ਲਾਗੂ ਇਹ ਕਾਨੂੂੰਨ ਮੰਗਲਵਾਰ ਨੂੰ ਰਾਤ 11 ਵਜੇ ਤੋਂ ਲਾਗੂ ਹੋਇਆ। ਇਹ ਕਾਨੂੰਨ ਵੱਖਵਾਦੀ,  ਵਿਨਾਸ਼ਕਾਰੀ ਜਾਂ ਅਤਿਵਾਦੀ ਗਤੀਵਿਧੀਆਂ ਨੂੰ ਗੈਰ ਕਾਨੂੰਨੀ ਬਨਾਉਣ ਦੇ ਨਾਲ ਹੀ ਸ਼ਹਿਰ ਦੇ ਅੰਦਰੂਨੀ ਮਾਮਲਿਆਂ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਰੋਕਦਾ ਹੈ। ਇਸ ਅਨੁਸਾਰ ਸ਼ਹਿਰ ਦੀ ਆਜ਼ਾਦੀ ਦੀ ਅਪੀਲ ਕਰਨ ਵਾਲੇ ਨਾਹਰੇ ਜਾਂ ਪੋਸਟਰ ਅਤੇ ਝੰਡਾ ਲਹਿਰਾਉਣ ਵਰਗੀਆਂ ਵੱਖਵਾਦੀ ਗਤੀਵਿਧੀਆਂ ਵਿਚ ਕਿਸੇ ਵਿਅਕਤੀ ਦਾ ਹਿੱਸਾ ਲੈਣਾ ਕਾਨੂੰਨ ਦਾ ਉਲੰਘਣ ਹੈ, ਭਲੇ ਹੀ ਇਸ ਦੌਰਾਨ ਹਿੰਸਾ ਹੋਈ ਹੋਵੇ ਜਾਂ ਨਾ। ਕਾਨੂੰਨ ਦਾ ਸੱਭ ਤੋਂ ਗੰਭੀਰ ਅਪਰਾਧ ਭਾਵ ਜਿਸ ਨੂੰ ਅਪਰਾਧ ਦਾ ਮੁੱਖ ਸਾਜ਼ਸ਼ਘਾੜਾ ਮਨਿਆ ਜਾਵੇਗਾ ਉਸ ਨੂੰ ਵੱਧੋ ਵਧ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ। ਬਾਕੀ ਅਪਰਾਧਾਂ ਵਾਲਿਆਂ ਨੂੰ ਤਿੰਨ ਸਾਲ ਤਕ ਦੀ ਸਜ਼ਾ ਹੋ ਸਕਦੀ ਹੈ।

File PhotoFile Photo

ਨਵੇਂ ਸੁਰੱਖਿਆ ਕਾਨੂੂੰਨ ਤਹਿਤ ਹਾਂਗਕਾਂਗ ਪੁਲਿਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ

ਹਾਂਗਕਾਂਗ, 1 ਜੁਲਾਈ : ਹਾਂਗਕਾਂਗ ਪੁਲਿਸ ਨੇ ਚੀਨ ਦੀ ਸਰਕਾਰ ਵਲੋਂ ਲਾਗੂ ਨਵੇਂ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਗ੍ਰਿਫ਼ਤਾਰੀ ਕੀਤੀ। ਪੁਲਿਸ ਨੇ ਹਾਂਗਕਾਂਗ ਦੀ ਆਜ਼ਾਦੀ ਦੀ ਮੰਗ ਵਾਲਾ ਇਕ ਪੋਸਟਰ ਦਿਖਾਉਣ ਲਈ ਬੁਧਵਾਰ ਨੂੰ ਇਕ ਪ੍ਰਦਰਸ਼ਨਕਾਰੀ ਨੂੰ ਗ੍ਰਿਫ਼ਤਾਰ ਕੀਤਾ। ਟਵੀਟਰ ’ਤੇ ਪੁਲਿਸ ਦੇ ਬਿਆਨ ਮੁਤਾਬਕ, ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਪੁਲਿਸ ਨੇ ਸ਼ਹਿਰ ਦੇ ਕਾਓਜਵੇ ਬੇ ਜ਼ਿਲ੍ਹੇ ਵਿਚ ਪ੍ਰਦਰਸ਼ਨ ਕਰ ਰਹੀ ਭੀੜ ਨੂੰ ਕਈ ਵਾਰ ਚਿਤਾਵਨੀ ਦਿਤੀ ਸੀ ਕਿ ਉਹ ਕਾਨੂੰਨ ਦਾ ਉਲੰਘਣ ਕਰ ਰਹੇ ਹਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement