ਕੋਰੋਨਾ ਵਾਇਰਸ ਨੂੰ ਠੀਕ ਕਰਨ ਵਾਲੀ ਦਵਾਈ ਤਿਆਰ, Human Trial 94% ਸਫਲ!
Published : Jul 2, 2020, 9:05 am IST
Updated : Jul 2, 2020, 9:05 am IST
SHARE ARTICLE
Corona virus
Corona virus

ਕੋਰੋਨਾ ਵਾਇਰਸ ਨਾਲ ਲੜਨ ਵਾਲੀ ਦਵਾਈ ਤਿਆਰ ਕਰਨ ਲਈ ਪੂਰੀ ਦੁਨੀਆ ਦੇ ਵਿਗਿਆਨਕ ਦਿਨ ਰਾਤ ਮਿਹਨਤ ਕਰ ਰਹੇ ਹਨ।

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਲੜਨ ਵਾਲੀ ਦਵਾਈ ਤਿਆਰ ਕਰਨ ਲਈ ਪੂਰੀ ਦੁਨੀਆ ਦੇ ਵਿਗਿਆਨਕ ਦਿਨ ਰਾਤ ਮਿਹਨਤ ਕਰ ਰਹੇ ਹਨ। ਹੁਣ ਤੱਕ ਕਈ ਕੰਪਨੀਆਂ ਨੇ ਸਿਰਫ ਟੀਕਾ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਪਰ ਟੀਕਾ ਤਾਂ ਹੀ ਸਫਲ ਮੰਨਿਆ ਜਾਂਦਾ ਹੈ ਜਦੋਂ ਇਨਸਾਨਾਂ ‘ਤੇ ਕਲੀਨਿਕਲ ਟਰਾਇਲ ਸਫਲ ਹੋ ਜਾਵੇ।

Corona virusCorona virus

ਹੁਣ ਇਸ ਦੌਰਾਨ ਅਮਰੀਕੀ ਟੀਕਾ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਨਾ ਸਿਰਫ ਟੀਕਾ ਤਿਆਰ ਕੀਤਾ ਹੈ ਬਲਕਿ ਇਕ ਸਫਲ ਕਲੀਨਿਕਲ ਟਰਾਇਲ ਵੀ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਦਵਾ ਕੰਪਨੀ ਈਨੋਵਿਓ ਨੇ ਅਪਣੇ ਟੀਕੇ NO-4800 ਦਾ ਇਨਸਾਨਾਂ ‘ਤੇ ਸਫਲ ਕਲੀਨਿਕਲ ਟਰਾਇਲ ਕਰ ਲਿਆ ਹੈ।

Corona Virus Corona Virus

ਲਗਭਗ 40 ਲੋਕਾਂ ‘ਤੇ ਇਸ ਟੀਕੇ ਦਾ ਪਰੀਖਣ ਕੀਤਾ ਗਿਆ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਦਵਾਈ ਦਾ ਅਸਰ 94 ਫੀਸਦੀ ਸਫਲ ਰਿਹਾ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਨਵਾਂ ਟੀਕਾ ਇਕ ਖ਼ਾਸ ਤਰੀਕੇ ਨਾਲ ਕੰਮ ਕਰਦਾ ਹੈ। ਇਸ ਟੀਕੇ ਨੂੰ ਇੰਜੈਕਸ਼ਨ ਦੀ ਮਦਦ ਨਾਲ ਸਰੀਰ ਅੰਦਰ ਛੱਡਿਆ ਜਾਂਦਾ ਹੈ। ਇਹ ਦਵਾਈ ਕੁੱਲ ਮਿਲਾ ਕੇ ਇਕ ਤਰ੍ਹਾਂ ਦਾ DNA ਹੈ ਜੋ ਸਰੀਰ ਦੇ ਅੰਦਰ ਕੋਰੋਨਾ ਵਾਇਰਸ ਖਿਲਾਫ ਇਮਿਊਨ ਸਿਸਟਮ ਤਿਆਰ ਕਰਦਾ ਹੈ।

Corona virus Corona virus

ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੀ ਈਨੋਵਿਓ ਕੰਪਨੀ ਨੂੰ ਜਲਦ ਤੋਂ ਜਲਦ ਕੋਰੋਨਾ ਵਾਇਰਸ ਵੈਕਸੀਨ ਤਿਆਰ ਕਰਨ ਦੇ ਕੰਮ ‘ਤੇ ਲਗਾਇਆ ਹੈ। ਨਵੇਂ ਟੀਕੇ ਦੇ ਟਰਾਇਲ ਨੂੰ ਪਹਿਲਾਂ ਹੀ FDA ਦੀ ਮਨਜ਼ੂਰੀ ਮਿਲ ਗਈ ਹੈ। ਇਸ ਯੋਜਨਾ ਤਹਿਤ ਇਹ ਕੰਪਨੀ ਅਗਲੇ ਸਾਲ ਜਨਵਰੀ ਤੱਕ 300 ਮਿਲੀਅਨ ਟੀਕੇ ਤਿਆਰ ਕਰੇਗੀ।

Corona virus Corona virus

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement