
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦਾ ਨੂੰ ਕਿਹਾ ਕਿ ਇਰਾਨ ਆਸਟ੍ਰੇਲਆ ਜਾਂ ਭਾਰਤ
ਸੰਯੁਕਤ ਰਾਸ਼ਟਰ, 1 ਜੁਲਾਈ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦਾ ਨੂੰ ਕਿਹਾ ਕਿ ਇਰਾਨ ਆਸਟ੍ਰੇਲਆ ਜਾਂ ਭਾਰਤ ਵਰਗਾ ਇਕ ਜ਼ਿੰਮੇਵਾਰ ਲੋਕਤੰਤਰ ਨਹੀਂ ਹੈ, ਇਸ ਲਈ ਤੇਹਰਾਨ ’ਤੇ ਹਥਿਆਰ ਪਾਬੰਦੀਆਂ ਦੀ ਹੱਦ ਵਧਾਈ ਜਾਣੀ ਚਾਹੀਦੀ ਹੈ। ਪੋਮਪੀਓ ਨੇ ਕਿਹਾ ਕਿ ਅਜਿਹਾ ਨਾ ਕਰਨ ’ਤੇ ਇਰਾਨ ਰੂਸ ਵਲੋਂ ਬਣਾਏ ਗਏ ਲੜਾਕੂ ਜਹਾਜ਼ ਖ਼ਰੀਦਣ ਲਈ ਆਜ਼ਾਦ ਹੋ ਜਾਵੇਗਾ ਜੋ ਰਿਆਦ, ਨਵੀਂ ਦਿੱਲੀ, ਰੋਮ ਅਤੇ ਵਾਰਸਾ ਨੂੰ ਇਰਾਨ ਦੇ ਨਿਸ਼ਾਨੇ ’ਤੇ ਲੈ ਆਏਗਾ।
Pompeo
ਉਨ੍ਹਾਂ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਡੀਜ਼ੀਟਲ ਬੈਠਕ ਵਿਚ ਕਿਹਾ,‘‘ਅਤੀਤ ਵਿਚ ਅਮਰੀਕੀ ਪ੍ਰਸ਼ਾਸਨ ਵਲੋਂ ਖ਼ਾਮੀਆਂ ਨਾਲ ਭਰਿਆ ਪ੍ਰਾਣੂ ਕਰਾਰ ਕਰਨ ਕਾਰਨ ਵਿਸ਼ਵ ਦੇ ਸੱਭ ਤੋਂ ਖ਼ਤਰਨਾਕ ਅਤਿਵਾਦੀ ਸ਼ਾਸਨ ’ਤੇ ਲਗਾਈ ਗਈ ਹਥਿਆਰ ਪਾਬੰਦੀ ਦੀ ਸਮਾਂ ਹੱਦ 18 ਅਕਤੂਬਰ ਭਾਵ ਹੁਣ ਤੋਂ ਕੇਵਲ ਚਾਰ ਮਹੀਨੇ ਵਿਚ ਸਮਾਪਤ ਹੋ ਰਹੀ ਹੈ।’’ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਕੋਲ ਬਦਲ ਹੈ ਜਾਂ ਤਾਂ ਉਹ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਪੱਖ ਵਿਚ ਖੜਾ ਹੋਵੇ ਜਾਂ ਸੰਯੁਕਤ ਰਾਸ਼ਟਰ ਦੇ ਮਿਸ਼ਨ ਨਾਲ ‘ਧੋਖਾ ਕਰ ਕੇ’ ਇਰਾਨ ’ਤੇ ਹਥਿਆਰ ਪਾਬੰਦੀ ਸਮਾਪਤ ਹੋਣ ਦੇਵੇ। (ਪੀਟੀਆਈ)