
ਭਾਰਤੀ ਸੁਰੱਖਿਆ ਬਲਾਂ ਵਲੋਂ ਸਰਹੱਦੀ ਰੇਖਾ (ਐਲਓਸੀ) ’ਤੇ ਕਥਿਤ ਤੌਰ ’ਤੇ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦਾ ਵਿਰੋਧ
ਇਸਲਾਮਾਬਾਦ, 1 ਜੁਲਾਈ : ਭਾਰਤੀ ਸੁਰੱਖਿਆ ਬਲਾਂ ਵਲੋਂ ਸਰਹੱਦੀ ਰੇਖਾ (ਐਲਓਸੀ) ’ਤੇ ਕਥਿਤ ਤੌਰ ’ਤੇ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਦਾ ਵਿਰੋਧ ਕਰਨ ਲਈ ਪਾਕਿਸਤਾਨ ਨੇ ਬੁਧਵਾਰ ਨੂੰ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਸੰਮਨ ਕੀਤਾ ਹੈ। ਵਿਦੇਸ਼ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ 29 ਅਤੇ 30 ਜੂਨ ਨੂੰ ਸਰਹੱਦੀ ਰੇਖਾ ’ਤੇ ਕਾਯਾਨੀ ਅਤੇ ਜੂਰਾ ਸੈਕਟਰਾਂ ਵਿਚ ਬਿਨਾ ਕਿਸੇ ਉਕਸਾਵੇ ਦੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਪੰਜ ਹੋਰ ਜ਼ਖ਼ਮੀ ਹੋ ਗਏ।
File Photo
ਬਿਆਨ ਵਿਚ ਕਿਹਾ ਗਿਆ ਕਿ, ‘‘ਭਾਰਤੀ ਬਲ ‘ਸਰਹੱਦੀ ਰੇਖਾ ਅਤੇ ਕੰਮਕਾਜੀ ਰੇਖਾ (ਡਬਲਿਊ.ਬੀ) ’ਤੇ ਤੋਪ, ਭਾਰੀ ਮਾਰ ਵਾਲੇ ਮੋਰਟਾਰ ਅਤੇ ਆਟੋਮੈਟਿਕ ਹਥਿਆਰਾਂ ਨਾਲ ਲਗਾਤਾਰ ਗੋਲੀਬਾਰੀ ਕਰ ਕੇ ਨਾਗਰਿਕ ਆਬਾਦੀ ਨੂੰ ਨਿਸ਼ਾਨਾ ਬਣਾ ਰਹੇ ਹਨ।’’ਇਸ ਵਿਚ ਭਾਰਤੀ ਪੱਖ ਤੋਂ 2003 ਦੀ ਜੰਗਬੰਦੀ ਸਹਿਮਤੀ ਦਾ ਸਨਮਾਨ ਕਰਨ, ਇਸ ਮਾਮਲੇ ਅਤੇ ਅਜਿਹੇ ਹੀ ਹੋਰ ਮਾਮਲਿਆਂ ਦੀ ਜਾਂਚ ਕਰਨ ਅਤੇ ਸਰਹੱਦੀ ਰੇਖਾ ਅਤੇ ਕੰਮਕਾਜੀ ਸਰਹੱਦ ’ਤੇ ਸ਼ਾਂਤੀ ਬਰਕਰਾਰ ਰੱਖਣ ਨੂੰ ਕਿਹਾ ਗਿਆ ਹੈ। (ਪੀਟੀਆਈ)