ਪੁਤਿਨ ਦੇ ਕਾਰਜਕਾਲ ਵਿਚ 2036 ਤਕ ਵਾਧਾ ਕਰਨ ਵਾਲੀਆਂ ਸੋਧਾਂ ’ਤੇ ਵੋਟਾਂ ਖ਼ਤਮ
Published : Jul 2, 2020, 10:59 am IST
Updated : Jul 2, 2020, 10:59 am IST
SHARE ARTICLE
File Photo
File Photo

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ 2036 ਤਕ ਅਹੁਦੇ ’ਤੇ ਬਣੇ ਰਹਿਣ ਦਾ ਨਿਯਮ ਬਨਾਉਣ ਵਾਲੇ ਸੰਵਿਧਾਨਕ ਸੋਧ ਕਾਨੂੰਨ ’ਤੇ

ਮਾਸਕੋ, 1 ਜੁਲਾਈ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ 2036 ਤਕ ਅਹੁਦੇ ’ਤੇ ਬਣੇ ਰਹਿਣ ਦਾ ਨਿਯਮ ਬਨਾਉਣ ਵਾਲੇ ਸੰਵਿਧਾਨਕ ਸੋਧ ਕਾਨੂੰਨ ’ਤੇ ਜਨਤਾ ਵਲੋਂ ਵੋਟਾਂ ਦਾ ਕੰਮ ਬੁਧਵਾਰ ਨੂੰ ਸਮਾਪਤ ਹੋ ਗਿਆ। ਸੰਵਿਧਾਨ ਸੋਧ ਕਾਨੂੰਨ ਰਾਹੀਂ ਪੁਤਿਨ ਦਾ ਮੌਜੂਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੇ-ਛੇ ਸਾਲ ਦੇ ਦੋ ਹੋਰ ਵਾਧੂ ਕਾਰਜਕਾਲਾਂ ਲਈ ਰਾਸ਼ਟਰਪਤੀ ਅਹੁਦਾ ਮਿਲਨਾ ਤੈਅ ਹੈ। ਕੋਰੋਨਾ ਮਹਾਂਮਾਰੀ ਕਾਰਨ ਭੀੜਭਾਡ ਘੱਟ ਕਰਨ ਦੇ ਉਦੇਸ਼ ਨਾਲ ਪਹਿਲੀ ਵਾਰ ਰੂਸ ਵਿਚ ਮਤਦਾਨ ਦੀ ਕਾਰਵਾਈ ਇਕ ਹਫ਼ਤੇ ਤਕ ਚਲੀ ਹੈ।

File PhotoFile Photo

ਸੰਵੀਧਾਨ ਵਿਚ ਕੀਤੀਆਂ ਗਈਆਂ ਸੋਧਾਂ ਲਈ ਜਨਤਾ ਨੂੰ ਵਿਸ਼ਵਾਸ਼ ਵਿਚ ਲੈਣ ਦੇ ਰਸਤੇ ’ਤੇ ਪੁਤਿਨ ਨੇ ਵੱਡੇ ਪੱਧਰ ’ਤੇ ਅਭਿਆਨ ਛੇੜਿਆ ਸੀ। ਹਾਲਾਂਕਿ ਇਹ ਜਨਮਤ ਪੁਤਿਨ ਦੇ ਸੱਤਾ ’ਤੇ ਕਾਬਜ਼ ਰਹਿਣ ਦੇ ਮਕਸਦ ਨਾਲ ਕਰਾਇਆ ਜਾ ਰਿਹਾ ਹੈ ਪਰ ਜਨਤਾ ਨੂੰ ਵੋਟਿੰਗ ਕਰਨ ਲਈ ਮਨਾਉਣ ਲਈ ਅਪਣਾਏ ਗਏ ਗੈਰ ਰਵਾਇਤੀ ਤਰੀਕਿਆਂ ਅਤੇ ਇਸ ਦੀ ਮਾਨਤਾ ਸ਼ੱਕੀ ਹੋਣ ਦੇ ਚਲਦੇ ਉਨ੍ਹਾਂ ਦਾ ਅਕਸ ਖ਼ਰਾਬ ਵੀ ਹੋ ਸਕਦਾ ਹੈ। ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੋਣ ਦੇ ਨਾਲ ਹੀ ਉਸ ਗੁੱਝੀ ਅਤੇ ਹੈਰਾਨੀ ਭਰੇ ਮਾਹੌਲ ’ਤੇ ਵੀ ਰੋਕ ਲੱਗੇਗੀ ਜਿਸ ਦੀ ਸ਼ੁਰੂਆਤ ਪੁਤਿਨ ਵਲੋਂ ਜਨਵਰੀ ਵਿਚ ਦਿਤੇ ਗਏ ਉਸ ਭਾਸ਼ਣ ਵਿਚ ਹੋਈ ਸੀ ਜਿਸ ਵਿਚ ਉਨ੍ਹਾਂ ਨੇ ਸੰਵਿਧਾਨ ਸੋਧ ਦਾ ਪਹਿਲੀ ਵਾਰ ਪ੍ਰਸਤਾਵ ਦਿਤਾ ਸੀ।                   (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement