43 ਹਜ਼ਾਰ ਦੀ ਥਾਂ ਕੰਪਨੀ ਨੇ ਟ੍ਰਾਂਸਫਰ ਕੀਤੀ 1.43 ਕਰੋੜ ਦੀ ਸੈਲਰੀ, ਅਸਤੀਫ਼ਾ ਦੇ ਕੇ ਕਰਮਚਾਰੀ ਹੋਇਆ ਰਫੂ ਚੱਕਰ
Published : Jul 2, 2022, 1:17 pm IST
Updated : Jul 2, 2022, 1:17 pm IST
SHARE ARTICLE
Company Transfers 1.4 Crore Instead Of 43,000 Salary
Company Transfers 1.4 Crore Instead Of 43,000 Salary

ਜਦੋਂ ਕਰਮਚਾਰੀ ਨੇ ਆਪਣਾ ਅਕਾਊਂਟ ਦੇਖਿਆ ਤਾਂ ਉਹ ਹੱਕਾ-ਬੱਕਾ ਰਹਿ ਗਿਆ।

 

ਨਵੀਂ ਦਿੱਲੀ:  ਹਰ ਕਰਮਚਾਰੀ ਨੂੰ ਆਪਣੀ ਤਨਖ਼ਾਹ ਦੀ ਉਡੀਕ ਰਹਿੰਗੀ ਹੈ ਤਾਂ ਜੋ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਖਰੀਦ ਸਕੇ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕੰਪਨੀ ਖੁਸ਼ ਹੋ ਕੇ ਸਾਨੂੰ ਬੋਨਸ ਦਿੰਦੀ ਹੈ ਪਰ ਇਕ ਵਿਅਕਤੀ ਦੀ ਕਿਸਮਤ ਇੰਨੀ ਚੰਗੀ ਹੈ ਕਿ ਕੰਪਨੀ ਨੇ ਉਸ ਦੇ ਬੈਂਕ ਖਾਤੇ ਵਿਚ 1.43 ਕਰੋੜ ਰੁਪਏ ਜਮ੍ਹਾ ਕਰਵਾ ਦਿੱਤੇ। ਹਾਲਾਂਕਿ ਇਸ ਵਿਅਕਤੀ ਦੀ ਤਨਖਾਹ 43 ਹਜ਼ਾਰ ਰੁਪਏ ਸੀ। ਇੰਨੇ ਪੈਸੇ ਮਿਲਣ ਤੋਂ ਬਾਅਦ ਉਹ ਵਿਅਕਤੀ ਬਹੁਤ ਖੁਸ਼ ਹੋ ਗਿਆ।

SalarySalary

ਇਕਨਾਮਿਕ ਟਾਈਮਜ਼ ਮੁਤਾਬਕ ਇਹ ਮਾਮਲਾ ਚਿਲੀ ਦਾ ਹੈ। ਕੰਪਨੀ ਨੇ ਇਸ ਵਿਅਕਤੀ ਨੂੰ ਇਕ ਮਹੀਨੇ ਦੀ ਤਨਖਾਹ ਤੋਂ 286 ਗੁਣਾ ਵੱਧ ਪੈਸੇ ਭੇਜੇ। ਪੈਸੇ ਲੈਣ ਤੋਂ ਬਾਅਦ ਇਹ ਵਿਅਕਤੀ ਗਾਇਬ ਹੋ ਗਿਆ। ਇਕ ਵਿਅਕਤੀ Consorcio Industrial de Alimentos (Cial}) ਨਾਮ ਦੀ ਕੰਪਨੀ ਵਿਚ ਕੰਮ ਕਰਦਾ ਸੀ। ਕੰਪਨੀ ਉਸ ਨੂੰ 500,000 ਚਿਲੀ ਪੇਸੋ (ਕਰੀਬ 43.4 ਹਜ਼ਾਰ ਰੁਪਏ) ਦਿੰਦੀ ਸੀ।

ਗਲਤੀ ਨਾਲ ਕਰਮਚਾਰੀ ਦੇ ਖਾਤੇ ਵਿਚ 165,398,851 ਚਿਲੀ ਪੇਸੋ (1.43 ਕਰੋੜ ਰੁਪਏ) ਟਰਾਂਸਫਰ ਹੋ ਗਏ। ਜਦੋਂ ਕਰਮਚਾਰੀ ਨੇ ਆਪਣਾ ਅਕਾਊਂਟ ਦੇਖਿਆ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਵਿਅਕਤੀ ਨੇ ਇਸ ਬਾਰੇ ਆਪਣੇ ਏ.ਟੀ.ਆਰ. ਨੂੰ ਸੂਚਿਤ ਕੀਤਾ ਅਤੇ ਕਰਮਚਾਰੀ ਨੇ ਐਚਆਰ ਡਿਪਟੀ ਮੈਨੇਜਰ ਨਾਲ ਸੰਪਰਕ ਕੀਤਾ ਅਤੇ ਗੜਬੜੀ ਬਾਰੇ ਦੱਸਿਆ।

salarysalary

ਕੰਪਨੀ ਨੇ ਕਰਮਚਾਰੀ ਨੂੰ ਪੈਸੇ ਵਾਪਸ ਕਰਨ ਲਈ ਕਿਹਾ। ਕਰਮਚਾਰੀ ਨੇ ਬੈਂਕ ਅਤੇ ਕੰਪਨੀ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਪੈਸੇ ਵਾਪਸ ਕਰ ਦੇਵੇਗਾ ਪਰ ਅਚਾਨਕ ਵਿਅਕਤੀ ਨੇ ਕੰਪਨੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਅਤੇ ਗਾਇਬ ਹੋ ਗਿਆ। ਸੋਸ਼ਲ ਮੀਡੀਆ 'ਤੇ ਇਸ ਖ਼ਬਰ ਨੂੰ ਲੈ ਕੇ ਬਹਿਸ ਛਿੜ ਗਈ ਹੈ। ਕਈ ਯੂਜ਼ਰਸ ਕਹਿ ਰਹੇ ਹਨ ਕਿ ਵਿਅਕਤੀ ਨੇ ਸਹੀ ਕੀਤਾ ਜਦਕਿ ਕਈ ਯੂਜ਼ਰਸ ਨੇ ਕਿਹਾ ਕਿ ਵਿਅਕਤੀ ਨੇ ਗਲਤ ਕੀਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement