
ਇਮਰਾਨ ਦੇ ਟਵਿੱਟਰ 'ਤੇ 10 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ
ਇਸਲਾਮਾਬਾਦ: ਇਕ ਅਜਿਹੇ ਸਮੇਂ ਵਿਚ ਜਦੋਂ ਪਾਕਿਸਤਾਨ ਵਿਚ ਮੀਡੀਆ ਸੈਂਸਰਸ਼ਿਪ ਦੇ ਦੋਸ਼ ਲੱਗ ਰਹੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਸੈਂਸਰਸ਼ਿਪ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨੂੰ ਟਵਿੱਟਰ 'ਤੇ ਅਨਫੋਲੋ ਕਰ ਦਿੱਤਾ ਹੈ। ਰੋਜ਼ਨਾਮਾ ਪਾਕਿਸਤਾਨ’ ਦੀ ਰਿਪੋਰਟ ਦੇ ਅਨੁਸਾਰ ਇਮਰਾਨ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਅਲੋਚਨਾ ਹੋਈ ਹੈ।
Imran Khan Twitter
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਮਰਾਨ ਦੇ ਟਵਿੱਟਰ 'ਤੇ 10 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ। ਇਸ ਮਾਮਲੇ ਵਿਚ ਉਹ ਵਿਸ਼ਵ ਦੇ ਚੁਣੇ ਹੋਏ ਸ਼ਾਸਕਾਂ ਦੀ ਸੂਚੀ ਵਿਚ ਸ਼ਾਮਲ ਹੈ। ਇਮਰਾਨ ਖ਼ੁਦ 19 ਲੋਕਾਂ ਨੂੰ ਹੀ ਫਾਲੋ ਕਰ ਰਹੇ ਹਨ, ਜਿਨ੍ਹਾਂ ਵਿਚੋਂ ਇਕ ਹਾਮਿਦ ਮੀਰ ਵੀ ਸਨ। ਇਮਰਾਨ ਜਿਹਨਾਂ ਨੂੰ ਫੋਲੋ ਕਰਦੇ ਸਨ ਉਹਨਾਂ ਵਿਚ ਮੀਰ ਇਕ ਪੱਤਰਕਾਰ ਸਨ ਪਰ, ਹੁਣ ਇਮਰਾਨ ਨੇ ਉਨ੍ਹਾਂ ਨੂੰ ਅਨਫੋਲੋ ਕਰ ਦਿੱਤਾ ਹੈ
Pakistan journalist Hamid Mir
ਅਤੇ ਹੁਣ ਉਹਨਾਂ ਦੇ ਟਵਿੱਟਰ ਅਕਾਊਂਟ ਵਿਚ ਇਕ ਵੀ ਪੱਤਰਕਾਰ ਨਹੀਂ ਹੈ। ਹਾਮਿਦ ਮੀਰ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ,' 'ਇਕ ਪੱਤਰਕਾਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਦੋਂ ਕੋਈ ਰਾਜਨੇਤਾ ਵਿਰੋਧ ਵਿਚ ਹੋਵੇ ਤਾਂ ਉਸ ਨੂੰ ਫਾਲੋ ਕੀਤਾ ਜਾਵੇ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਉਸ ਪੱਤਰਕਾਰ ਨੂੰ ਅਨਫੋਲੋ ਕੀਤਾ ਜਾਵੇ। ਉਹਨਾਂ ਕਿਹਾ ਕਿ ''ਮੈਂ ਕਹਿੰਦਾ ਹਾਂ ਕਿ ਪਾਕਿਸਤਾਨ ਵਿਚ ਮੀਡੀਆ ਤੇ ਪਾਬੰਦੀ ਹੈ ਪਰ ਇਮਰਾਨ ਖ਼ਾਨ ਇਹ ਮੰਨਣ ਲਈ ਤਿਆਰ ਹੀ ਨਹੀਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।