ਅਲਾਸਕਾ : ਦੋ ਜਹਾਜ਼ਾਂ ਦੀ ਟੱਕਰ 'ਚ ਅਸੈਂਬਲੀ ਮੈਂਬਰ ਸਣੇ ਸੱਤ ਮੌਤਾਂ
Published : Aug 2, 2020, 9:28 am IST
Updated : Aug 2, 2020, 9:28 am IST
SHARE ARTICLE
Photo
Photo

ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸਟੇਟ ਅਸੈਂਬਲੀ ਮੈਂਬਰ ਸਨ ਗੈਰੀ ਨੋਪੇ

ਅਲਾਸਕਾ, 1 ਅਗੱਸਤ: ਅਮਰੀਕਾ ਦੇ ਅਲਾਸਕਾ ਸੂਬੇ ਵਿਚ ਹਵਾ ਵਿਚ ਦੋ ਜਹਾਜ਼ਾਂ ਦੇ ਆਪਸ ਵਿਚ ਟਕਰਾਉਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇਕ ਸਟੇਟ ਅਸੈਂਬਲੀ ਮੈਂਬਰ ਗੈਰੀ ਨੋਪੇ ਵੀ ਸ਼ਾਮਲ ਹਨ।

ਮੀਡੀਆ ਰੀਪੋਰਟਾਂ ਮੁਤਾਬਕ ਅਮਰੀਕਾ ਦੇ ਅਲਾਸਕਾ ਸੂਬੇ ਵਿਚ ਸੋਲਤੋਨਾ ਹਵਾਈ ਅੱਡੇ ਦੇ ਕੋਲ ਹਵਾ ਵਿਚ ਸਵੇਰੇ ਦੋ ਜਹਾਜ਼ਾਂ ਦੀ ਆਪਸ ਵਿਚ ਟੱਕਰ ਹੋ ਗਈ। ਐਫ਼ਏਏ ਦੇ ਇਕ ਬਿਆਨ ਮੁਤਾਬਕ ਸਵੇਰੇ ਕਰੀਬ ਸਾਢੇ 8 ਵਜੇ ਹਵਾਈ ਅੱਡੇ ਤੋਂ ਉਤਰ-ਪੂਰਬ ਵਿਚ ਦੋ ਮੀਲ ਦੀ ਦੂਰੀ ਉਤੇ ਇਕ ਇੰਜਣ ਵਾਲਾ ਡੀ ਹੈਵਿਲੈਂਡ ਡੀਐਚਸੀ 2 ਬੀਵਰ ਜਹਾਜ਼ ਦੂਜੇ ਦੋ ਇੰਜਣ ਵਾਲੇ ਪਾਈਪਰ ਪੀ 12 ਜਹਾਜ਼ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ।

PhotoPhoto

ਐਫ਼ਏਏ ਅਤੇ ਐਨਟੀਐਸਬੀ ਦੇ ਅਧਿਕਾਰੀ ਹਾਦਸੇ ਦੀ ਜਾਂਚ ਕਰ ਰਹੇ ਹਨ। ਐਨਟੀਐਸਬੀ ਅਲਾਸਕਾ ਦੇ ਮੁਖੀ ਜੌਨਸਨ ਦੇ ਅਨੁਸਾਰ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਸਟਰਲਿੰਗ ਹਾਈਵੇ ਦੇ ਕੋਲ ਡਿੱਗਿਆ। ਦੋਵੇਂ ਹੀ ਜਹਾਜ਼ਾਂ ਨੇ ਸੋਲਡੋਂਟਾ ਏਅਰਪੋਰਟ ਤੋਂ ਉਡਾਨ ਭਰੀ ਅਤੇ ਐਂਕੋਰੇਜ ਸ਼ਹਿਰ ਤੋਂ ਕਰੀਬ 150 ਮੀਲ ਦੂਰ ਹਵਾ ਵਿਚ ਇਹ ਆਪਸ ਵਿਚ ਟਕਰਾ ਗਏ।

ਦੋਵੇਂ ਜਹਾਜ਼ਾਂ ਵਿਚ ਸਵਾਰ ਲੋਕਾਂ ਦੀ ਗਿਣਤੀ ਦੇ ਬਾਰੇ ਵਿਚ ਅਜੇ ਪਤਾ ਨਹੀਂ ਚਲਿਆ ਹੈ। ਇਸ ਹਾਦਸੇ ਵਿਚ ਅਲਾਸਕਾ ਹਾਊਸ ਦੇ ਪ੍ਰਤੀਨਿਧੀ ਗੈਰੀ ਨੋਪੇ ਦੀ ਮੌਤ ਦੀ ਉਨ੍ਹਾਂ ਦੇ ਕਈ ਸਹਿਯੋਗੀਆਂ ਨੇ ਪੁਸ਼ਟੀ ਕੀਤੀ ਹੈ। ਨੋਪੇ ਦੀ ਪਤਨੀ ਨੇ ਕਿਹਾ ਕਿ ਉਹ ਸ਼ੁਕਰਵਾਰ ਸਵੇਰੇ ਅਪਣਾ ਜਹਾਜ਼ ਉਡਾ ਰਹੇ ਸੀ। ਅਲਾਸਕਾ ਦੇ ਗਵਰਨਰ ਮਾਈਕ ਨੇ ਸ਼ੁਕਰਵਾਰ ਤੋਂ ਸੋਮਵਾਰ ਤਕ ਨੋਪੇ ਦੇ ਸਨਮਾਨ ਵਿਚ ਅਮਰੀਕੀ ਝੰਡਾ ਅਤੇ ਅਲਾਸਕਾ ਸੂਬੇ ਦੇ ਝੰਡੇ ਨੂੰ ਅੱਧਾ ਝੁਕਾਉਣ ਦਾ ਆਦੇਸ਼ ਦਿਤਾ ਹੈ। ਅਲਾਸਕ ਦੇ ਕਈ ਨੇਤਾਵਾਂ ਨੇ ਨੋਪੇ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ।  (ਪੀਟੀਆਈ)

Location: United States, Alaska

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement