
UK News: ਉਸ ਨੇ ਕਿਹਾ ਕਿ ਉਹ ਹਮੇਸ਼ਾ ਭਾਰਤੀ ਮੂਲ ਦੀ ਹੋਣ ਦਾ ਦਾਅਵਾ ਕਰਦੀ ਸੀ ਅਤੇ ਸਿਰਫ਼ ਅਪਣੇ ਭਾਰਤੀ ਮੂਲ ਦਾ ਪ੍ਰਚਾਰ ਕਰ ਰਹੀ ਸੀ
UK News: ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਕਮਲਾ ਹੈਰਿਸ ਵਿਰੁਧ ਨਸਲੀ ਟਿੱਪਣੀ ਕਰਦਿਆਂ ਉਸ ਨੂੰ ਪੁਛਿਆ ਕਿ ਉਹ ‘ਭਾਰਤੀ ਹੈ ਜਾਂ ਗ਼ੈਰ ਗੋਰੀ’। ਇਸ ’ਤੇ ਡੈਮੋਕ੍ਰੇਟਿਕ ਪਾਰਟੀ ਦੀ ਉਸ ਦੀ ਵਿਰੋਧੀ ਨੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ ਅਤੇ ਸਾਬਕਾ ਰਾਸ਼ਟਰਪਤੀ ਦੀ ਟਿੱਪਣੀ ਨੂੰ ‘ਵਿਭਾਜਨਕ’ ਅਤੇ ਅਨਾਦਰ ਦਾ ਉਹੀ ਪੁਰਾਣਾ ਰਾਗ ਦਸਿਆ। ਟਰੰਪ (78) ਨੇ ਝੂਠਾ ਦਾਅਵਾ ਕੀਤਾ ਕਿ ਉਪ ਰਾਸ਼ਟਰਪਤੀ ਹੈਰਿਸ ਨੇ ਸਿਰਫ਼ ਅਪਣੀ ਏਸ਼ੀਆਈ-ਅਮਰੀਕੀ ਵਿਰਾਸਤ ’ਤੇ ਜ਼ੋਰ ਦਿਤਾ ਹੈ।
ਟਰੰਪ ਨੇ ਸ਼ਿਕਾਗੋ ਵਿਚ ਨੈਸ਼ਨਲ ਐਸੋਸੀਏਸ਼ਨ ਆਫ਼ ਬਲੈਕ ਜਰਨਲਿਸਟਸ ਵਿਚ ਕਿਹਾ, ‘ਮੈਂ ਉਸ ਨੂੰ ਲੰਬੇ ਸਮੇਂ ਤੋਂ ਅਸਿੱਧੇ ਤੌਰ ’ਤੇ ਜਾਣਦਾ ਹਾਂ।” ਉਸ ਨੇ ਕਾਨਫ਼ਰੰਸ ਵਿਚ ਕਿਹਾ ਕਿ ਉਹ ਹਮੇਸ਼ਾ ਭਾਰਤੀ ਮੂਲ ਦੀ ਹੋਣ ਦਾ ਦਾਅਵਾ ਕਰਦੀ ਸੀ ਅਤੇ ਸਿਰਫ਼ ਅਪਣੇ ਭਾਰਤੀ ਮੂਲ ਦਾ ਪ੍ਰਚਾਰ ਕਰ ਰਹੀ ਸੀ। ਕਈ ਸਾਲ ਪਹਿਲਾਂ ਤਕ ਮੈਨੂੰ ਨਹੀਂ ਪਤਾ ਸੀ ਕਿ ਉਹ ਗ਼ੈਰ ਗੋਰੀ ਹੈ, ਹੁਣ ਉਹ ਗ਼ੈਰ ਗੋਰੀ ਵਜੋਂ ਪਛਾਣ ਬਣਾਉਣਾ ਚਾਹੁੰਦੀ ਹੈ।’’ ਉਸ ਨੇ ਕਿਹਾ, ‘ਇਸ ਲਈ ਮੈਨੂੰ ਨਹੀਂ ਪਤਾ ਕਿ ਉਹ ਭਾਰਤੀ ਹੈ ਜਾਂ ਉਹ ਗ਼ੈਰ ਗੋਰੀ ਹੈ?’’
ਗੌਰਤਲਬ ਹੈ ਕਿ ਹੈਰਿਸ ਦੀ ਮਾਂ ਮੂਲ ਰੂਪ ਵਿਚ ਭਾਰਤ ਤੋਂ ਹੈ ਅਤੇ ਉਸ ਦੇ ਪਿਤਾ ਜਮੈਕਾ ਤੋਂ ਹਨ। ਬੁੱਧਵਾਰ ਨੂੰ ਹਿਊਸਟਨ ਵਿਚ ਗ਼ੈਰ ਗੋਰੇ ਭਾਈਚਾਰੇ ਦੇ ਇਕ ਸਮਾਗਮ ਵਿੱਚ ਹੈਰਿਸ ਨੇ ਕਿਹਾ, ‘ਟਰੰਪ ਨੇ ਨੈਸ਼ਨਲ ਐਸੋਸੀਏਸ਼ਨ ਆਫ਼ ਬਲੈਕ ਜਰਨਲਿਸਟਸ ਦੀ ਸਾਲਾਨਾ ਮੀਟਿੰਗ ਵਿਚ ਭਾਸ਼ਣ ਦਿਤਾ ਅਤੇ ਉਹੀ ਪੁਰਾਣਾ ਵੰਡ ਅਤੇ ਅਪਮਾਨਜਨਕ ਰਾਗ ਵਜਾਇਆ। ਮੈਂ ਸਿਰਫ਼ ਇਹ ਕਹਿਣਾ ਚਾਹੁੰਦੀ ਹਾਂ ਕਿ ਅਮਰੀਕੀ ਲੋਕ ਇਸ ਤੋਂ ਬਿਹਤਰ ਦੇ ਹੱਕਦਾਰ ਹਨ। (ਏਜੰਸੀ)