ਸ਼ਰਨਾਰਥੀਆਂ ਦੇ ਕਾਫਿਲੇ ਤੇ ਚਲ ਸਕਦੀਆਂ ਨੇ ਗੋਲੀਆਂ: ਟਰੰਪ
Published : Nov 2, 2018, 10:52 am IST
Updated : Nov 2, 2018, 10:52 am IST
SHARE ARTICLE
Donald Trump
Donald Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੂਐਸ ਵਿਚ ਜ਼ਬਰਨ ਵੜਨ ਦੀ ਕੋਸਿਸ਼ ਕਰ ਰਹੇ ਸ਼ਰਨਾਰਥੀਆਂ ਦੇ ਮਸਲੇ ਨੂੰ ਲੈ ਕੇ ਲਗਾਤਾਰ ਸੱਖਤੀ ਵਿਖਾ ਰਹੇ ਹਨ। ਟਰੰਪ ਨੇ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੂਐਸ ਵਿਚ ਜ਼ਬਰਨ ਵੜਨ ਦੀ ਕੋਸਿਸ਼ ਕਰ ਰਹੇ ਸ਼ਰਨਾਰਥੀਆਂ ਦੇ ਮਸਲੇ ਨੂੰ ਲੈ ਕੇ ਲਗਾਤਾਰ ਸੱਖਤੀ ਵਿਖਾ ਰਹੇ ਹਨ। ਟਰੰਪ ਨੇ ਇਸ ਗੱਲ ਦੇ ਸੰਕੇਤ ਦਿਤੇ ਹਨ ਕਿ ਜੇਕਰ ਅਮਰੀਕਾ ਨੂੰ ਵੱਧ ਰਹੇ ਸ਼ਰਣਾਰਥੀਆਂ ਦੇ ਕਾਫਿਲੇ ਨੇ ਸੈਨਿਕਾਂ 'ਤੇ ਪਥਰਾਅ ਕੀਤਾ ਤਾਂ ਮਿਲਟਰੀ ਵਲੋਂ ਫਾਇਰ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਲੈਟਿਨ ਅਮਰੀਕਾ ਦੇ ਅਲ ਸਲਵਾਡੋਰ ,  ਹੋਂਡੁਰਾਸ ਅਤੇ ਗਵਾਟੇਮਾਲਾ ਤੋਂ ਕਰੀਬ  5000 ਤੋਂ 7000 ਲੋਕਾਂ ਦਾ ਕਾਫਿਲਾ ਮੈਕਸਿਕੋ ਹੁੰਦੇ ਹੋਏ ਅਮਰੀਕਾ ਦੀ ਵੱਲ ਵੱਧ ਰਿਹਾ ਹੈ।  

Donald Trump Donald Trump

ਦੱਸ ਦਈਏ ਕਿ ਬੱਚੀਆਂ ਨੂੰ ਨਾਲ ਲੈ ਕੇ ਆ ਰਹੇ ਇਹ ਲੋਕ ਅਮਰੀਕਾ ਵਿਚ ਸ਼ਰਨ ਲੈਣਾ ਚਾਹੁੰਦੇ ਹਨ। ਟਰੰਪ ਨੇ ਇਨ੍ਹਾਂ ਨੂੰ ਰੋਕਣ ਲਈ ਅਮਰੀਕਾ ਦੀ ਦੱਖਣ ਪੱਛਮ ਦੀ ਸੀਮਾ 'ਤੇ ਫੌਜ ਦੇ 5000 ਹਜ਼ਾਰ ਜਵਾਨ ਤੈਨਾਤ ਕੀਤੇ ਹਨ। ਇਸ ਸੰਬੰਧ ਵਿਚ ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਉਂਮੀਦ ਜਤਾਈ ਕਿ ਅਮਰੀਕੀ ਫੌਜ ਨੂੰ ਇਸ ਗੈਰਕਾਨੂੰਨੀ ਸ਼ਰਨਾਰਥੀਆਂ 'ਤੇ ਫਾਇਰ ਨਹੀਂ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਕਸਿਕੋ ਦੀ ਤਰ੍ਹਾਂ ਜੇਕਰ ਸ਼ਰਨਾਰਥੀਆਂ ਨੇ ਫੌਜ ਦੇ ਜਵਾਨਾਂ 'ਤੇ ਪਥਰਾਅ ਕੀਤਾ ਤਾਂ ਇਸ ਨੂੰ ਗੋਲੀਬਾਰੀ ਦੇ ਤੌਰ 'ਤੇ ਹੀ ਲਿਆ ਜਾਵੇਗਾ।  

Donald Trump Donald Trump

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਤੁਹਾਡੇ ਚਿਹਰੇ 'ਤੇ ਪੱਥਰ ਲੱਗਦਾ ਹੈ ਤਾਂ ਪੱਥਰ ਤੇ ਗੋਲੀ ਵਿਚ ਕੋਈ ਫਰਕ ਨਹੀਂ ਹੁੰਦਾ। ਦੂਜੇ ਪਾਸੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਫੌਜ ਨੂੰ ਆਦੇਸ਼ ਦੇ ਰੱਖੇ ਹਨ ਕਿ ਜੇਕਰ ਉਹ ਪੱਥਰਬਾਜ਼ੀ ਕਰਨਗੇਂ ਤਾਂ ਇਸ ਨੂੰ ਗੋਲੀਬਾਰੀ ਸੱਮਝਿਆ ਜਾਵੇ ਅਤੇ ਪਲਟਵਾਰ ਵੀ ਕੀਤਾ ਜਾਵੇ। ਜ਼ਿਕਯੋਗ ਹੈ ਕਿ ਸਾਫ਼ ਤੌਰ 'ਤੇ ਮੱਧਮ ਚੋਣਾਂ ਤੋਂ ਪਹਿਲਾਂ ਸ਼ਰਨਾਰਥੀਆਂ ਦੇ ਮਸਲੇ ਨੂੰ ਫਿਰ ਤੋਂ ਚੁੱਕਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਵਿਚ ਲਾਤੀਨ ਅਮਰੀਕੀ ਦੇਸ਼ਾਂ  ਦੇ ਪ੍ਰਵਾਸੀਆਂ ਨੂੰ ਰੋਕਣ ਲਈ ਉਹ ਦੱਖਣ ਸੀਮਾ

Donald Trump Donald Trump

ਉੱਤੇ 15000 ਸੈਨਿਕਾਂ ਨੂੰ ਭੇਜ ਸੱਕਦੇ ਹੈ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਇਲਜ਼ਾਮਾ ਨੂੰ ਖਾਰਿਜ ਕਰ ਦਿਤਾ ਕਿ ਉਹ ਮੁੱਦੇ 'ਤੇ ਡਰ ਦਾ ਮਾਹੌਲ ਬਣਾ ਰਹੇ ਹਨ। ਟਰੰਪ ਨੇ ਤਿੰਨ ਲਾਤੀਨ ਅਮਰੀਕੀ ਦੇਸ਼ਾਂ ਅਲ ਸਲਵਾਡੋਰ, ਗਵਾਟੇਮਾਲਾ ਅਤੇ ਹੋਂਡੁਰਾਸ  ਦੇ ਲੋਕਾਂ  ਦੇ ਕਾਫਿਲੇ ਨੂੰ ਅਮਰੀਕਾ ਵਿਚ ਨਹੀਂ ਵੜਣ ਦੇਣ ਦਾ ਸੰਕਲਪ ਜਤਾਇਆ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ 5800 ਸੈਨਿਕਾਂ (ਸੈਨਿਕਾਂ ਨੂੰ ਸੀਮਾ ਉੱਤੇ) ਤੈਨਾਤ ਕਰ ਰੱਖਿਆ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀ ਲੋਕਾਂ ਨੂੰ ਆਉਣ ਦੀ ਆਗਿਆ ਨਹੀਂ  ਦੇ ਰਹੇ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement