
ਟਰੰਪ ਨੇ ਕਿਹਾ ਕਿ ਅਸੀਂ ਵਪਾਰ 'ਤੇ ਚਰਚਾ ਕਰਾਂਗੇ ਅਤੇ ਮੈਨੂੰ ਲਗਦਾ ਹੈ ਕਿ ਅਸੀਂ ਅਜਿਹਾ ਹੱਲ ਕੱਢਾਂਗੇ ਜੋ ਚੀਨ ਅਤੇ ਅਮਰੀਕਾ ਦੋਹਾਂ ਲਈ ਸਹੀ ਹੋਵੇਗਾ।
ਬਿਊਨਸ ਆਇਰਸ , ( ਭਾਸ਼ਾ ) : ਅਮਰੀਕਾ ਅਤੇ ਚੀਨ ਨੇ ਇਕ ਜਨਵਰੀ ਤੋਂ ਬਾਅਦ ਨਵੀਂ ਫੀਸ ਨਹੀਂ ਲਗਾਉਣ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਇਕ ਜਨਵਰੀ 2019 ਤੋਂ ਬਾਅਦ ਨਵੀਂ ਫੀਸ 'ਤੇ ਰੋਕ ਲਗਾਉਣ 'ਤੇ ਸਹਿਮਤ ਹੋ ਗਏ ਹਨ। ਇਹ ਸਹਿਮਤੀ ਅਜਿਹੇ ਸਮੇਂ ਵਿਚ ਬਣੀ ਹੈ ਜਦ ਅਮਰੀਕਾ ਚੀਨ ਤੇ 200 ਕਰੋੜ ਅਰਬ ਡਾਲਰ ਦੀ ਨਵੀਂ ਫੀਸ ਲਗਾਉਣ ਦੀ ਤਿਆਰੀ ਵਿਚ ਹੈ। ਦੋਹਾਂ ਦੇਸ਼ਾਂ ਨੇ ਮੌਜੂਦਾ ਵਪਾਰ ਯੁੱਧ ਨੂੰ ਖਤਮ ਕਰਨ ਲਈ ਲਗਾਤਾਰ ਗੱਲਬਾਤ ਕਰਨ ਪ੍ਰਤੀ ਵਚਨਬੱਧਤਾ ਵੀ ਪ੍ਰਗਟ ਕੀਤੀ।
China
ਵਾਈਟ ਹਾਊਸ ਨੇ ਜੀ-20 ਸਿਖਰ ਕਾਨਫਰੰਸ ਤੋਂ ਵੱਖ ਤੌਰ 'ਤੇ ਹੋਈ ਬੈਠਕ ਦੇ ਨਤੀਜਿਆਂ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਪਰ ਟਰੰਪ ਦੇ ਸੀਨੀਅਰ ਸਲਾਹਕਾਰ ਲੈਰੀ ਕੁਡਲੋ ਨੇ ਕਿਹਾ ਹੈ ਕਿ ਇਹ ਬੈਠਕ ਬਹੁਤ ਹੱਦ ਤੱਕ ਹਾਂ ਪੱਖੀ ਰਹੀ ਹੈ। ਦੱਸ ਦਈਏ ਕਿ ਜੀ-20 ਕਾਨਰਫੰਰਸ ਤੋਂ ਵੱਖ ਵੀ ਟੰਰਪ ਅਤੇ ਸ਼ੀ ਜਿਨਪਿੰਗ ਵਿਚਕਾਰ ਬੈਠਕ ਹੋਈ ਸੀ। ਜਿਸ ਵਿਚ ਕਈ ਮਹੱਤਵਪੂਰਨ ਮੁੱਦਿਆ 'ਤੇ ਫੈਸਲੇ ਲਏ ਗਏ। ਜਿਨ੍ਹਾਂ ਵਿਚੋਂ ਚੀਨ ਤੇ 90 ਦਿਨਾਂ ਲਈ 200 ਅਰਬ ਡਾਲਰ ਦੇ ਸਮਾਨ 'ਤੇ ਫੀਸ ਲਗਾਉਣ ਦੀ ਯੋਜਨਾ 'ਤੇ ਰੋਕ ਲਗਾਉਣਾ ਵੀ ਖਾਸ ਮੁੱਦਾ ਸੀ।
USA
ਅਮਰੀਕਾ ਇਕ ਜਨਵਰੀ 2019 ਤੋਂ ਚੀਨ ਦੇ 200 ਅਰਬ ਡਾਲਰ ਮੁੱਲ ਦੇ ਸਮਾਨ 'ਤੇ 10 ਤੋਂ 25 ਫ਼ੀ ਸਦੀ ਤੱਕ ਆਯਾਤ ਫੀਸ ਲਗਾਉਣ ਜਾ ਰਿਹਾ ਸੀ। ਟਰੰਪ ਨੇ ਕਿਹਾ ਕਿ ਅਸੀਂ ਵਪਾਰ 'ਤੇ ਚਰਚਾ ਕਰਾਂਗੇ ਅਤੇ ਮੈਨੂੰ ਲਗਦਾ ਹੈ ਕਿ ਅਸੀਂ ਅਜਿਹਾ ਹੱਲ ਕੱਢਾਂਗੇ ਜੋ ਚੀਨ ਅਤੇ ਅਮਰੀਕਾ ਦੋਹਾਂ ਲਈ ਸਹੀ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਮੱਧ ਵਿਚ ਅਮਰੀਕਾ ਨੇ ਚੀਨ ਤੇ 250 ਅਰਬ ਡਾਲਰ ਦੇ ਸਮਾਨ 'ਤੇ ਆਯਾਤ ਫੀਸ ਲਗਾ ਦਿਤੀ ਸੀ ਜਿਸ ਦੇ ਨਤੀਜੇ ਵਜੋਂ ਚੀਨ ਨੇ ਅਮਰੀਕਾ 'ਤੇ 60 ਅਰਬ ਡਾਲਰ ਦੇ ਸਮਾਨ 'ਤੇ ਫੀਸ ਲਗਾ ਦਿਤੀ ਸੀ।