ਬਾਈਡਨ ਨੇ ਨੀਰਾ ਟੰਡਨ ਨੂੰ ਪ੍ਰਬੰਧਨ ਅਤੇ ਬਜਟ ਦਫ਼ਤਰ ਦੀ ਨਿਰਦੇਸ਼ਕ ਨਿਯੁਕਤ ਕੀਤਾ
Published : Dec 2, 2020, 11:24 pm IST
Updated : Dec 2, 2020, 11:24 pm IST
SHARE ARTICLE
image
image

ਹੈਲੀ ਨੇ ਕੀਤੀ ਆਲੋਚਨਾ

ਵਾਸ਼ਿੰਗਟਨ, 2 ਦਸੰਬਰ : ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦੀ ਨੇਤਾ ਹੈਲੀ ਨੇ ਮੰਗਲਾਵਰ ਨੂੰ ਕਿਹਾ ਕਿ ਨਵੇਂ ਰਾਸ਼ਟਰਪਤੀ ਜੋ. ਬਾਈਡਨ ਵਲੋਂ ਪ੍ਰਬੰਧਨ ਅਤੇ ਬਜਟ ਦਫ਼ਤਰ ਦੀ ਨਿਰਦੇਸ਼ਕ ਦੇ ਤੌਰ 'ਤੇ ਨੀਰਾ ਟੰਡਨ ਨੂੰ ਨਾਮਜ਼ਦ ਕੀਤੇ ਜਾਣ ਦੇ ਫ਼ੈਸਲੇ 'ਤੇ ਚਿੰਤਾ ਜਤਾਈ, ਕਿਉਂਕਿ ਉਨ੍ਹਾਂ ਨੇ ਅਤੀਤ ਵਿਚ ਕਈ ਗ਼ਲਤ ਫ਼ੈਸਲੇ ਲਏ ਸਨ। ਹੈਲੀ ਨੇ ਇਕ ਟਵੀਟ ਵਿਚ ਕਿਹਾ,''ਟੰਡਨ ਅਤੀਤ ਵਿਚ ਕਈ ਵਾਰ ਗ਼ਲਤ ਫ਼ੈਸਲੇ ਕਰ ਚੁਕੀ ਹੈ। ਉਨ੍ਹਾਂ ਕਿਹਾ ਸੀ ਕਿ ਡੋਨਾਲਡ ਟਰੰਪ ''ਅਮਰੀਕਾ ਵਿਰੁਧ ਸਾਜ਼ਸ਼'' ਵਿਚ ਸ਼ਾਮਲ ਸਨ ਅਤੇ ਕਈ ਵਾਰ ਰਿਪਬਲਿਕਨ ਸਾਂਸਦਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ। ਟੰਡਨ ਬਸ ਅਪਣੀ ਨੀਤੀ 'ਤੇ ਕੰਮ ਕਰਦੀ ਹੈ। ਇਹੀ ਕਾਰਨ ਹੈ ਕਿ ਜੋ. ਬਾਈਡਨ ਵਲੋਂ ਉਨ੍ਹਾਂ ਨੂੰ ਨਾਮਜ਼ਦ ਕੀਤਾ ਜਾਣਾ ਚਿੰਤਾ ਦੀ ਗਲ ਹੈ।''

imageimage


 ਸਾਊਥ ਕੈਲੀਫ਼ੋਰਨੀਆਂ ਦੀ ਦੋ ਵਾਰ ਗਵਰਨਰ ਰਹਿ ਚੁਕੀ ਹੈਲੀ ਅਮਰੀਕੀ ਕੈਬਨਿਟ ਦਾ ਹਿੱਸਾ ਬਣਨ ਵਾਲੀ ਪਹਿਲੀ ਭਾਰਤੀ ਔਰਤ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਤੋਂ ਪਹਿਲੇ ਦੋ ਸਾਲਾਂ ਵਿਚ ਹੈਲੀ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਸੀ। ਸੈਨੇਟ ਦੀ ਮਨਜ਼ੂਰੀ ਮਿਲਣ 'ਤੇ ਟੰਡਨ ਰਾਸ਼ਟਰਪਤੀ ਦੀ ਕੈਬਨਿਟ ਦਾ ਹਿੱਸਾ ਬਣਨ ਵਾਲੀ ਦੂਜੀ ਭਾਰਤੀ ਔਰਤ ਹੋਵੇਗੀ। ਪ੍ਰਬੰਧਨ ਅਤੇ ਬਜਟ ਦਫ਼ਤਰ (ਓਐਮਬੀ) ਦੀ ਅਗਵਾਈ ਵੀ ਪਹਿਲੀ ਵਾਰ ਕੋਈ ਭਾਰਤੀ ਔਰਤ ਕਰੇਗੀ। ਓਐਮਬੀ ਅਮਰੀਕੀ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਸ਼ਾਸਕੀ ਹੁਕਮਾਂ ਨੂੰ ਲਾਗੂ ਕਰਨ ਵਿਚ ਮਦਦ ਕਰਦਾ ਹੈ। ਇਹ ਦਫ਼ਤਰ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਨੀਤੀ, ਬਜਟ, ਪ੍ਰਬੰਧਨ ਅਤੇ ਰੈਗੂਲੇਟਰੀ ਟੀਚਿਆਂ ਅਤੇ ਏਜੰਸੀ ਦੀ ਸੰਵਿਧਾਨਕ ਜ਼ਿੰਮੇਵਾਰੀ ਪੂਰੀ ਕਰਨ ਵਿਚ ਸਹਿਯੋਗ ਦਿੰਦਾ ਹੈ।             (ਪੀਟੀਆਈ)





ਬਾਈਡਨ ਨੇ ਫ਼ੈਸਲੇ ਦਾ ਕੀਤਾ ਬਚਾਅ


ਨਵੇਂ ਬਣੇ ਅਮਰੀਕੀ ਰਾਸ਼ਟਰਪਤੀ ਜੋ. ਬਾਈਡਨ ਨੇ ਮੰਗਲਵਾਰ ਨੂੰ ਟੰਡਨ ਨੂੰ ਨਾਮਜ਼ਦ ਕਰਨ ਦੇ ਅਪਣੇ ਫ਼ੈਸਲੇ ਦਾ ਬਚਾਅ ਕੀਤਾ। ਬਾਈਡਨ ਨੇ ਇਕ ਈ-ਮੇਲ ਵਿਚ ਅਪਣੇ ਸਮਰਥਕਾਂ ਨੂੰ ਕਿਹਾ,''ਨੀਰਾ ਟੰਡਨ ਹਰ ਮੋਰਚੇ 'ਤੇ ਖ਼ੁਦ ਨੂੰ ਸਾਬਤ ਕਰ ਚੁਕੀ ਹੈ ਅਤੇ ਉਹ ਪ੍ਰਬਧਨ ਅਤੇ ਬਜਟ ਦਫ਼ਤਰ ਦੀ ਅਗਲੀ ਨਿਰਦੇਸ਼ਕ ਹੋਵੇਗੀ। ਅਮਰੀਕਾ ਦੇ ਕੰਮਕਾਜੀ ਪ੍ਰਵਾਰਾਂ ਦੀ ਮਦਦ ਕਰਨ ਲਈ ਨੀਤੀਆਂ ਤਿਆਰ ਕਰਨ ਵਿਚ ਉਨ੍ਹਾਂ ਨੇ ਮੋਹਰੀ ਭੂਮਿਕਾ ਨਿਭਾਈ ਹੈ।'' ਹਾਲਾਂਕਿ ਟੰਡਨ ਬਾਰੇ ਰਿਪਬਲਿਕਨ ਸਾਂਸਦਾਂ ਦਾ ਆਲੋਚਨਾਤਮਕ ਰੁਖ਼ ਰਿਹਾ ਹੈ। ਰਿਪਬਲਿਕਨ ਆਗੂਆਂ ਨੇ ਕਿਹਾ ਕਿ ਟੰਡਨ ਦੇ ਅਤੀਤ ਵਿਚ ਦਿਤੇ ਬਿਆਨਾਂ ਕਾਰਨ ਉਨ੍ਹਾਂ ਦੀ ਵਚਨਬੱਧਤਾ ਬਾਰੇ ਸ਼ੰਕਾ ਹੈ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement