ਗਿਨੀ ’ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਝੜਪ, 100 ਤੋਂ ਵਧ ਲੋਕਾਂ ਦੀ ਮੌਤ
Published : Dec 2, 2024, 10:04 pm IST
Updated : Dec 2, 2024, 10:04 pm IST
SHARE ARTICLE
Clash between fans during a football match in Guinea
Clash between fans during a football match in Guinea

ਸਥਾਨਕ ਹਸਪਤਾਲ ਅਤੇ ਮੁਰਦਾਘਰ ਲਾਸਾਂ ਨਾਲ ਭਰੇ

ਕੋਨਾਕਰੀ (ਗਿਨੀ) : ਗਿਨੀ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਐਨਜ਼ੇਰੇਕੋਰ ’ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਝੜਪਾਂ ਹੋ ਗਈਆਂ। ਇਸ ਦੌਰਾਨ ਝੜਪ ਵਿਚ ਦਰਜਨਾਂ ਲੋਕ ਮਾਰੇ ਗਏ ਸਨ। ਹਸਪਤਾਲ ਦੇ ਸੂਤਰਾਂ ਨੇ ਐਤਵਾਰ ਨੂੰ ਏਐਫ਼ਪੀ ਨੂੰ ਇਸ ਘਟਨਾ ਦੀ ਜਾਣਕਾਰੀ ਦਿਤੀ। ਇਕ ਡਾਕਟਰ, ਜਿਸ ਨੇ ਆਪਣਾ ਨਾਂ ਨਹੀਂ ਦਸਿਆ, ਨੇ ਕਿਹਾ, “ਹਸਪਤਾਲ ਵਿਚ ਜਿਥੋਂ ਤਕ ਅੱਖਾਂ ਵੇਖਦੀਆਂ ਸਨ ਕਤਾਰਾਂ ਵਿਚ ਲਾਸ਼ਾਂ ਪਈਆਂ ਸਨ।’’ ਦੂਸਰੇ ਕੋਰੀਡੋਰ ਵਿਚ ਫਰਸ਼ ’ਤੇ ਪਏ ਸਨ। ਮੁਰਦਾ ਘਰ ਭਰਿਆ ਹੋਇਆ ਸੀ।

ਉਸ ਨੇ ਕਿਹਾ ਕਿ ਲਗਪਗ 100 ਲੋਕ ਮਾਰੇ ਗਏ ਸਨ, ਸਥਾਨਕ ਹਸਪਤਾਲ ਅਤੇ ਮੁਰਦਾਘਰ ਲਾਸਾਂ ਨਾਲ ਭਰੇ ਹੋਏ ਸਨ। ਇਕ ਹੋਰ ਡਾਕਟਰ ਨੇ ਕਿਹਾ ਕਿ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ’ਤੇ ਘੁੰਮ ਰਹੇ ਵੀਡੀਓਜ਼ ਨੇ ਮੈਚ ਦੇ ਬਾਹਰ ਸੜਕ ’ਤੇ ਭਾਜੜ ਦੇ ਦ੍ਰਿਸ਼ ਅਤੇ ਜ਼ਮੀਨ ’ਤੇ ਕਈ ਲਾਸ਼ਾਂ ਪਈਆਂ ਵਿਖਾਈਆਂ, ਜਿਸ ਦੀ ਤੁਰਤ ਪੁਸ਼ਟੀ ਨਹੀਂ ਕਰ ਸਕਿਆ।

ਗਵਾਹਾਂ ਅਨੁਸਾਰ, ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਐਨਜ਼ੇਰੇਕੋਰ ਪੁਲਿਸ ਸਟੇਸ਼ਨ ਵਿਚ ਵੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿਤੀ। ਇਹ ਸੱਭ ਇਕ ਵਿਵਾਦਪੂਰਨ ਰੈਫ਼ਰੀ ਦੇ ਫ਼ੈਸਲੇ ਨਾਲ ਸ਼ੁਰੂ ਹੋਇਆ, ਇਕ ਚਸ਼ਮਦੀਦ ਨੇ ਏਐਫ਼ਪੀ ਨੂੰ ਦਸਿਆ। ਫਿਰ ਪ੍ਰਸ਼ੰਸਕਾਂ ਨੇ ਮੈਦਾਨ ’ਤੇ ਹਮਲਾ ਕਰ ਦਿਤਾ। ਗਿਨੀ ਦੇ ਦੱਖਣ-ਪੂਰਬ ਵਿਚ, ਐਨਜ਼ੇਰੇਕੋਰ, ਜਿਥੇ ਝੜਪਾਂ ਹੋਈਆਂ ਸਨ, ਦੀ ਆਬਾਦੀ ਲਗਪਗ 200,000 ਹੈ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement