ਬ੍ਰਿਟੇਨ 'ਚ ਕੋਰੋਨਾ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਨੇ ਮਚਾਈ ਤਬਾਹੀ! ਬੱਚਿਆਂ ਅਤੇ ਵੱਡਿਆਂ ਲਈ ਕੀਤੀ ਗਈ ਐਡਵਾਈਜ਼ਰੀ ਜਾਰੀ
Published : Jan 3, 2023, 10:32 am IST
Updated : Jan 3, 2023, 10:32 am IST
SHARE ARTICLE
Apart from Corona, many other diseases have caused havoc in Britain! Advisory issued for children and adults
Apart from Corona, many other diseases have caused havoc in Britain! Advisory issued for children and adults

ਮੀਡੀਆ ਰਿਪੋਰਟਾਂ ਦੇ ਮੁਤਾਬਕ ਬ੍ਰਿਟੇਨ ਵਿਚ ਪਿਛਲੇ ਹਫ਼ਤੇ ਕਰੀਬ 2 ਲੱਖ ਤੋਂ ਵੱਧ ਲੋਕ ਸਕਾਰਾਤਮਕ ਹੋਏ ਸਨ।

 

ਬ੍ਰਿਟੇਨ- ਬ੍ਰਿਟੇਨ ਵਿਚ ਵੀ ਕਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ ਉੱਥੇ ਕੋਰੋਨਾ ਦੀ ਪੰਜਵੀਂ ਲਹਿਰ ਆ ਚੁੱਕੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਬ੍ਰਿਟੇਨ ਵਿਚ ਪਿਛਲੇ ਹਫ਼ਤੇ ਕਰੀਬ 2 ਲੱਖ ਤੋਂ ਵੱਧ ਲੋਕ ਸਕਾਰਾਤਮਕ ਹੋਏ ਸਨ। ਉੱਥੇ ਹੀ ਸਰਕਾਰ ਨੇ ਨਵੇਂ ਸਾਲ ਵਿਚ ਕੋਰੋਨਾ ਦੇ ਅੰਕੜੇ ਜਾਰੀ ਕਰਨੇ ਬੰਦ ਕਰ ਦਿੱਤੇ ਹਨ

ਉੱਥੇ ਹੀ ਸਿਹਤ ਸੁਰੱਖਿਆ ਏਜੰਸੀ ਨੇ ਬੱਚਿਆਂ ਤੇ ਬਜ਼ੁਰਗਾਂ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਕ੍ਰਿਸਮਸ ਦੀ ਛੁੱਟੀਆਂ ਤੋਂ ਬਾਅਦ ਫਿਰ ਤੋਂ ਸਕੂਲ ਖੁਲ੍ਹਣ ’ਤੇ ਇਹ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਤੋਂ ਇਲਾਵਾਂ ਫਲੂ ਅਤੇ ਸਕਾਲਰਟ ਫੀਬਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਆਉਣ ਵਾਲੇ ਹਫ਼ਤਿਆਂ ਵਿਚ ਇਸ ਦੇ ਕੇਸਾਂ ਵਿਚ ਤੇਜ਼ੀ ਨਾਲ ਉਛਾਲ ਆ ਸਕਦਾ ਹੈ ਇਸ ਲਈ ਬਾਲਗਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿਅਗਰ ਉਹ ਬੀਮਾਰ ਹਨ ਜਾਂ ਉਨ੍ਹਾਂ ਚ ਬੀਮਾਰੀ ਦੇ ਲੱਛਣ ਹਨ ਤਾਂ ਉਹ ਘਰ ਚ ਹੀ ਰਹਿਣ ਅਗਰ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ ਤਾਂ ਮਾਸਕ ਪਾ ਕੇ ਹੀ ਨਿਕਲਣ। 

UKHSA ਵਿਚ ਮੁੱਖ ਚਿਕਿਤਸਾ ਸਲਾਹਕਾਰ ਨੇ ਕਿਹਾ ਕਿ ਜਿੰਨਾ ਸੰਭਵ ਹੋ ਸਕੇ ਸਕੂਲਾਂ ਅਤੇ ਹੋਰ ਸਿੱਖਿਆ ਤੇ ਚਾਈਲਡਕੇਅਰ ਸੰਸਥਾਨਾਂ ਵਿਚ ਸੰਕ੍ਰਮਣ ਦੇ ਪ੍ਰਸਾਰ ਨੂੰ ਘਟ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਅਗਰ ਤੁਹਾਡਾ ਬੱਚਾ ਅਸਵਸਥ ਹੈ ਤੇ ਉਸ ਨੂੰ ਬੁਖਾਰ ਹੈ ਤਾਂ ਉਸ ਨੂੰ ਉਦੋਂ ਤੱਕ ਘਰ ਰੱਖਣ ਜਦੋਂ ਤੱਕ ਉਹ ਬੇਹਤਰ ਮਹਿਸੂਸ ਨਾ ਕਰੇ।

ਉਨ੍ਹਾਂ ਨੇ ਕਿਹਾ ਕਿ ਹੱਥਾਂ ਨੂੰ ਚੰਗੇ ਤਰੀਕੇ ਨਾਲ ਸਾਫ ਰੱਖਣ ਦੇ ਮਹੱਤਵ ਬਾਰੇ ਵੀ ਦੱਸਣਾ ਜਰੂਰੀ ਹੈ ਇਸ ਲਈ ਘਰ ਵਿਚ ਸਾਬਣ ਤੇ ਗਰਮ ਪਾਣੀ ਨਾਲ ਨਿਯਮਿਤ ਰੂਪ ਵਿਚ ਹੱਥ ਧੋਣ, ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਲਗਾਂ ਨੂੰ ਵੀ ਅਸਵਸਥ ਹੋਣ 'ਤੇ ਘਰ ਵਿਚ ਰਹਿਣਾ ਚਾਹੀਦਾ ਹੈ ਅਗਰ ਬਾਹਰ ਜਾਣਾ ਹੀ ਹੈ ਤਾਂ ਮਾਸਕ ਪਹਿਨ ਕੇ ਹੀ ਬਾਹਰ ਨਿਕਲਣ। ਅਸਵਸਥ ਹੋਣ ਤੇ ਸਿਹਤ ਸੇਵਾ ਕੇਂਦਰਾਂ ਵਿਰ ਨਾ ਜਾਏ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋ।

ਯਾਦ ਰੱਖੋ ਕਿ ਫਲੂ ਦਾ ਟੀਕਾਕਰਨ ਅਜੇ ਵੀ ਸਾਰੇ ਪੱਤਰਾਂ ਵਾਲੇ ਲੋਕਾਂ ਲਈ ਉਪਲਬਧ ਹੈ। ਇਹ ਵਾਇਰਸ ਨਾਲ ਲੜਨ ਵਿਚ ਬਹੁਤ ਮਦਦਗਾਰ ਹੈ। ਅਸੀਂ ਦੇਖਿਆ ਹੈ ਕਿ ਬਜ਼ੁਰਗਾਂ ਨੂੰ ਟੀਕਾਕਰਨ ਹੋ ਰਿਹਾ ਹੈ, ਪਰ ਛੋਟੇ ਬੱਚਿਆਂ ਵਿੱਚ ਇਹ ਅੰਕੜਾ ਘੱਟ ਹੈ। ਉਨ੍ਹਾਂ ਕਿਹਾ ਕਿ ਫਲੂ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਆਪਣੇ ਬੱਚੇ ਨੂੰ ਟੀਕਾ ਲਗਵਾਉਣਾ ਉਸ ਲਈ ਅਤੇ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਲਈ ਸੁਰੱਖਿਅਤ ਹੈ, ਇਸ ਲਈ ਅਜੇ ਵੀ ਬਹੁਤ ਦੇਰ ਨਹੀਂ ਹੋਈ ਹੈ।

ਯੂਕੇ ਦੀ ਸਿਹਤ ਸੁਰੱਖਿਆ ਏਜੰਸੀ (UKHSA) ਮੌਸਮੀ ਫਲੂ ਵਰਗੀਆਂ ਹੋਰ ਬਿਮਾਰੀਆਂ ਦੀ ਤਰ੍ਹਾਂ ਕੋਰੋਨਾ ਦੀ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। UKHSA ਐਪੀਡੈਮਿਓਲੋਜੀ ਮਾਡਲਿੰਗ ਰਿਵਿਊ ਗਰੁੱਪ (EMRG) ਦੇ ਚੇਅਰਮੈਨ ਡਾ. ਨਿਕ ਵਾਟਕਿੰਸ ਦਾ ਕਹਿਣਾ ਹੈ ਕਿ ਅਗਲੇ ਕੋਰੋਨਾ ਅੰਕੜੇ 6 ਜਨਵਰੀ, 2023 ਨੂੰ ਪੇਸ਼ ਕੀਤੇ ਜਾਣਗੇ, ਜੋ ਕਿ ਆਖਰੀ ਹੋਣਗੇ।

ਉੱਥੇ ਹੀ, ਕਿੰਗਜ਼ ਕਾਲਜ ਲੰਡਨ ਦੇ ਪ੍ਰੋਫੈਸਰ ਟਿਮ ਸਪੈਕਟਰ ਦਾ ਕਹਿਣਾ ਹੈ ਕਿ ਬ੍ਰਿਟੇਨ ਵਿੱਚ ਕੋਰੋਨਾ ਅਤੇ ਫਲੂ ਦੇ ਮਾਮਲੇ ਅਜੇ ਵੀ ਵੱਧ ਰਹੇ ਹਨ। ਜਨਵਰੀ 'ਚ ਇਸ ਦੇ ਸਿਖਰ 'ਤੇ ਪਹੁੰਚਣ ਦੀ ਉਮੀਦ ਹੈ। ਹਾਲਾਂਕਿ ਇਸ ਤੋਂ ਬਾਅਦ ਇਸ 'ਚ ਗਿਰਾਵਟ ਆਵੇਗੀ।

2022 ਦੀ ਸ਼ੁਰੂਆਤ ਵਿੱਚ ਕੋਰੋਨਾ ਦੇ ਲੱਛਣ ਪਾਏ ਜਾਣ 'ਤੇ ਸਵੈ-ਅਲੱਗ-ਥਲੱਗ ਕਰਨ ਦੇ ਨਿਯਮ ਸਮੇਤ, ਕੋਰੋਨਾ ਸੰਬੰਧੀ ਹੋਰ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ। ਸਰਦੀਆਂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੀ ਸੰਭਾਵਨਾ ਦੇ ਵਿਚਕਾਰ ਸਿਹਤ ਵਿਭਾਗ ਨੇ ਉਨ੍ਹਾਂ ਲੋਕਾਂ ਨੂੰ ਕਿਹਾ ਸੀ ਜਿਨ੍ਹਾਂ ਨੂੰ ਸਾਹ ਦੀ ਕੋਈ ਸਮੱਸਿਆ ਹੈ ਜਾਂ ਕੋਈ ਲੱਛਣ ਹਨ, ਤਿਉਹਾਰਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੋਂ ਬਚਣ। 

SHARE ARTICLE

ਏਜੰਸੀ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement