ਭਾਰਤੀ-ਅਮਰੀਕੀ ਭਵਿਆ ਲਾਲ ਨੂੰ ਨਾਸਾ ’ਚ ਮਿਲੀ ਵੱਡੀ ਜ਼ਿੰਮੇਵਾਰੀ, ਬਣਾਇਆ ਗਿਆ ਕਾਰਜਕਾਰੀ ਮੁਖੀ
Published : Feb 3, 2021, 9:21 am IST
Updated : Feb 3, 2021, 9:25 am IST
SHARE ARTICLE
Bhavya Lal
Bhavya Lal

ਭਵਿਆ ਨੂੰ ਅਮਰੀਕੀ ਪੁਲਾੜ ਏਜੰਸੀ ਦੀ ਕਾਰਜਕਾਰੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ।

ਵਾਸ਼ਿੰਗਟਨ : ਭਾਰਤੀ-ਅਮਰੀਕੀ ਭਵਿਆ ਲਾਲ ਨੂੰ ਨਾਸਾ ’ਚ ਵੱਡੀ ਜ਼ਿੰਮੇਵਾਰੀ ਦਿਤੀ ਗਈ ਹੈ। ਭਵਿਆ ਨੂੰ ਅਮਰੀਕੀ ਪੁਲਾੜ ਏਜੰਸੀ ਦੀ ਕਾਰਜਕਾਰੀ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਭਵਿਆ ਲਾਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਨਾਸਾ ’ਚ ਬਦਲਾਅ ਸਬੰਧੀ ਸਮੀਖਿਆ ਦਲ ਦੀ ਮੈਂਬਰ ਹੈ ਤੇ ਬਾਈਡਨ ਪ੍ਰਸ਼ਾਸਨ ਤਹਿਤ ਏਜੰਸੀ ’ਚ ਪਰਿਵਰਤਨ ਸਬੰਧੀ ਕਾਰਜਾਂ ਨੂੰ ਦੇਖ ਰਹੀ ਹੈ।

bhavya   lalbhavya lal

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਬਿਆਨ ’ਚ ਕਿਹਾ ਕਿ ਭਵਿਆ ਲਾਲ ਕੋਲ ਇੰਜੀਨੀਅਰਿੰਗ ਤੇ ਪੁਲਾੜ ਤਕਨੀਕ ਦਾ ਕਾਫੀ ਤਜ਼ਰਬਾ ਹੈ। ਭਵਿਆ 2005 ਤੋਂ 2020 ਤਕ ਇੰਸਟੀਚਿਊਟ ਫ਼ਾਰ ਡਿਫ਼ੈਂਸ ਐਨਾਲਸਿਸ ਸਾਇੰਸ ਐਂਡ ਟੈਕਨਾਲੋਜੀ, ਇਨੋਵੇਸ਼ਨ ਐਂਡ ਇੰਜੀਨੀਅਰਿੰਗ ਐਡਵਾਇਜਰੀ ਕਮੇਟੀ ਦੀ ਐਕਸਟਰਨਲ ਕੌਂਸਲ ਮੈਂਬਰ ਵੀ ਰਹਿ ਚੁੱਕੀ ਹੈ। ਉਸ ਨੇ ਪੰਜ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਇੰਜੀਨੀਅਰਿੰਗ ਤੇ ਮੈਡੀਸਿਨ (ਐੱਨਏਐੱਸਈਐੱਮ) ਕਮੇਟੀਆਂ ’ਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿਚ ਸੱਭ ਤੋਂ ਹਾਲ ਹੀ ’ਚ ਸਪੇਸ ਨਿਊਕਲੀਅਰ ਪ੍ਰੋਪਲਸ਼ਨ ਟੈਕਨਾਲੌਜੀਜ ’ਤੇ ਇਕ ਹੈ ਜੋ 2021 ’ਚ ਰਿਲੀਜ਼ ਹੋਵੇਗਾ ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement