ਖੁਸ਼ਖ਼ਬਰੀ! ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਫ਼ੀਸ 'ਚ ਮਿਲੇਗੀ ਛੋਟ, ਜਾਣੋ ਕਿਵੇਂ 
Published : Feb 3, 2022, 7:32 pm IST
Updated : Feb 3, 2022, 7:32 pm IST
SHARE ARTICLE
 Australian visa
Australian visa

ਪੂਰੀ ਜਾਣਕਾਰੀ ਲਈ ਇਸ ਨੰਬਰ 'ਤੇ ਕਰ ਸਕਦੇ ਹੋ ਸੰਪਰਕ (9513165528) 

ਕੈਨਬਰਾ - ਆਸਟ੍ਰੇਲੀਆ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਕ ਨਵਾਂ ਫਰਮਾਨ ਜਾਰੀ ਕੀਤਾ ਹੈ ਤੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਅਪਣੇ ਫਰਮਾਨ ਵਿਚ ਕਿਹਾ ਹੈ ਕਿ ਜੋ ਵਿਦਿਆਰਥੀ ਜਾਂ ਕੰਮਕਾਜੀ ਆਸਟਰੇਲੀਆ ਆਉਣਾ ਚਾਹੁੰਦੇ ਨੇ ਤੇ ਵੀਜ਼ਾ ਅਪਲਾਈ ਕਰਦੇ ਨੇ ਉਹਨਾਂ ਦੀ ਫੀਸ ਮੁਆਫ਼ ਹੋਵੇਗੀ। ਇਹ ਐਲਾਨ ਸਰਕਾਰ ਨੇ 2 ਮਹੀਨਿਆਂ ਲਈ ਕੀਤਾ ਹੈ। 

VisaVisa

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਆ ਆਉਣ ਵਾਲੇ ਸੈਲਾਨੀ ਜੋ ਵਿਦਿਆਰਥੀ ਜਾਂ ਕੰਮਕਾਜੀ ਛੁੱਟੀਆਂ ਦੇ ਵੀਜ਼ੇ 'ਤੇ ਦੇਸ਼ ਵਿਚ ਆਉਣਗੇ, ਉਨ੍ਹਾਂ ਨੂੰ ਅਰਜ਼ੀ ਫੀਸ 'ਤੇ ਛੋਟ ਮਿਲੇਗੀ। ਮੌਰੀਸਨ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਆਸਟਰੇਲੀਆ ਦੇ ਕੁੱਝ ਮਹੱਤਵਪੂਰਨ ਕਰਮਚਾਰੀਆਂ ਦੀ ਕਮੀ ਨੂੰ ਭਰਨ ਵਿਚ ਮਦਦ ਮਿਲੇਗੀ। ਇਹ ਵੀਜ਼ਾ ਅਪਲਾਈ ਕਰਨ ਲਈ ਤੁਸੀਂ ਇਸ ਨੰਬਰ 9513165528 'ਤੇ ਸੰਪਰਕ ਕਰ ਕੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ।  

CORONA VIRUSCORONA VIRUS

Omicron Covid-19 ਵੇਰੀਐਂਟ ਦੇ ਪ੍ਰਕੋਪ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿਚ ਆਸਟ੍ਰੇਲੀਆ ਦੀ ਆਰਥਿਕਤਾ ਹੇਠਲੇ ਪੱਧਰ 'ਤੇ ਆ ਗਈ। ਪ੍ਰਧਾਨ ਮੰਤਰੀ ਮੌਰੀਸਨ ਨੇ ਬੀਤੇ ਦਿਨੀਂ ਓਮੀਕਰੋਨ ਵੇਰੀਐਂਟ ਦੇ ਫੈਲਣ ਕਰਕੇ ਦੇਸ਼ ਵਿਚ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਲਈ ਇਹ ਐਲਾਨ ਕੀਤਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਦੇਸ਼ ਵਿਚ ਪਹੁੰਚਣ ਵਾਲੇ ਸਾਰੇ ਲੋਕਾਂ ਨੂੰ ਵੀਜ਼ਾ ਅਰਜ਼ੀ ਫੀਸਾਂ ਵਿਚ ਛੋਟ ਦੇ ਰਹੇ ਹਾਂ ਤੇ ਇਹ ਛੋਟ ਅੱਠ ਹਫ਼ਤਿਆਂ ਲਈ ਦਿੱਤੀ ਜਾਵੇਗੀ

prime minister scott morrisonPrime Minister scott morrison

ਜਦੋਂਕਿ ਛੁੱਟੀਆਂ ‘ਤੇ ਕੰਮ ਕਰਨ ਵਾਲਿਆਂ ਲਈ ਇਹ ਤਬਦੀਲੀਆਂ 12 ਹਫ਼ਤਿਆਂ ਲਈ ਲਾਗੂ ਰਹਿਣਗੀਆਂ। ਮੌਰੀਸਨ ਨੇ ਵੀਜ਼ਾ ਧਾਰਕਾਂ ਨੂੰ ਜਲਦ ਤੋਂ ਜਲਦ ਅਪਲਾਈ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਵੇਲੇ ਵੀਜ਼ਾ ਅਰਜ਼ੀ ਫੀਸ 630 ਡਾਲਰ ਅਦਾ ਕਰਨੀ ਪੈਂਦੀ ਹੈ ਅਤੇ ਵਰਕਿੰਗ ਹੌਲੀਡੇਅ ਮੇਕਰਸ ਲਈ ਇਹ ਫੀਸ 495 ਡਾਲਰ ਹੈ। ਦਰਅਸਲ ਕੋਰੋਨਾ ਦੇ ਵਧਦੇ ਮਾਮਲਿਆਂ ਕਰਕੇ ਹਜ਼ਾਰਾਂ ਲੋਕਾਂ ਨੂੰ ਕੰਮ ਛੱਡਣ ਲਈ ਮਜ਼ਬੂਰ ਹੋਣਾ ਪਿਆ ਜਾਂ ਕਈਆਂ ਨੂੰ ਇਕਾਂਤਵਾਸ ਰਹਿਣਾ ਪੈ ਰਿਹਾ ਹੈ।

VisaVisa

ਮਿਸਟਰ ਫਰਾਈਡਨਬਰਗ ਨੇ ਕਿਹਾ ਕਿ ਸਰਕਾਰ ਅੰਦਾਜ਼ਨ 175,000 ਵਿਦੇਸ਼ੀ ਵਿਦਿਆਰਥੀਆਂ ਅਤੇ ਵਰਕਿੰਗ ਹੌਲੀਡੇਅ ਮੇਕਰਸ ਨੂੰ ਦੇਸ਼ ਵਿਚ ਆਉਣ ਲਈ ਲੁਭਾਉਣਾ ਚਾਹੁੰਦੀ ਹੈ ਅਤੇ ਇਸ ਯੋਜਨਾ ‘ਤੇ 55 ਮਿਲੀਅਨ ਡਾਲਰ ਦੀ ਲਾਗਤ ਆਉਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ‘ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਸਟ੍ਰੇਲੀਆ ਆਓ ਅਤੇ ਇੱਥੇ ਆਸਟ੍ਰੇਲੀਆ ਵਿਚ ਛੁੱਟੀਆਂ ਦਾ ਆਨੰਦ ਮਾਣੋ – ਦੇਸ਼ ਘੁੰਮੋ ਅਤੇ ਇਸੇ ਦੌਰਾਨ ਹੀ ਤੁਸੀਂ ਸਾਡੇ ਕਰਮਚਾਰੀਆਂ ਵਿਚ ਸ਼ਾਮਲ ਹੋਵੋ। ਇਸ ਵੀਜ਼ੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਇਸ ਨੰਬਰ 9513165528 'ਤੇ ਸੰਪਰਕ ਕਰ ਸਕਦੇ ਹੋ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement