
ਕੇਵਿਨ ਸੰਘਾ ਵਜੋਂ ਹੋਈ ਪੀੜਤ ਦੀ ਪਛਾਣ
ਸਰੀ - ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਹੋਈ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਕੇਵਿਨ ਸੰਘਾ ਵਜੋਂ ਹੋਈ ਹੈ। ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰ 1:33 ਵਜੇ 120 ਸਟਰੀਟ ਦੇ 8400 ਬਲਾਕ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚਣ 'ਤੇ ਫਰੰਟਲਾਈਨ ਅਫ਼ਸਰਾਂ ਨੇ ਇਕ ਕਾਰ ਦੇ ਕੋਲ ਬੰਦੂਕ ਦੀ ਗੋਲੀ ਨਾਲ ਜ਼ਖ਼ਮੀ ਹੋਏ ਵਿਅਕਤੀ ਨੂੰ ਵੇਖਿਆ, ਜਿਸ ਮਗਰੋਂ ਪੀੜਤ ਨੂੰ ਗੰਭੀਰ ਸੱਟਾਂ ਨਾਲ ਤੁਰੰਤ ਹਸਪਤਾਲ ਲਿਜਾਇਆ ਗਿਆ। ਸਰੀ RCMP ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।