ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ਾਂ ਦੀ ਨਵੀਂ ਸੂਚੀ, ਟਾਪ 10 'ਚੋਂ ਭਾਰਤ ਬਾਹਰ, ਜਾਣੋ ਚੀਨ-ਪਾਕਿਸਤਾਨ ਦੀ ਰੈਂਕਿੰਗ?
Published : Feb 3, 2025, 11:37 am IST
Updated : Feb 3, 2025, 12:04 pm IST
SHARE ARTICLE
 Forbes to India Excluded from the list of 10 powerful countries
Forbes to India Excluded from the list of 10 powerful countries

ਵੱਡੀ ਆਬਾਦੀ, ਚੌਥੀ ਸਭ ਤੋਂ ਵੱਡੀ ਫੌਜ ਅਤੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਭਾਰਤ ਵਰਗੇ ਦੇਸ਼ ਨੂੰ ਬਾਹਰ ਰੱਖਿਆ ਜਾਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਫੋਰਬਸ ਨੇ 2025 ਵਿੱਚ ਦੁਨੀਆ ਦੇ 10 ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਰੈਂਕਿੰਗ ਜਾਰੀ ਕੀਤੀ ਹੈ, ਜਿਸ ਵਿੱਚ ਭਾਰਤ ਨੂੰ ਚੋਟੀ ਦੇ 10 ਵਿੱਚੋਂ ਬਾਹਰ ਰੱਖਿਆ ਗਿਆ ਹੈ। ਇਹ ਸੂਚੀ ਕਈ ਮਹੱਤਵਪੂਰਨ ਮਾਪਦੰਡਾਂ 'ਤੇ ਆਧਾਰਿਤ ਹੈ, ਪਰ ਵੱਡੀ ਆਬਾਦੀ, ਚੌਥੀ ਸਭ ਤੋਂ ਵੱਡੀ ਫੌਜ ਅਤੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਭਾਰਤ ਵਰਗੇ ਦੇਸ਼ ਨੂੰ ਬਾਹਰ ਰੱਖਿਆ ਜਾਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਫੋਰਬਸ ਨੇ ਕਿਹਾ ਕਿ ਇਹ ਸੂਚੀ ਯੂਐਸ ਨਿਊਜ਼ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਰੈਂਕਿੰਗ ਲਈ ਪੰਜ ਮੁੱਖ ਮਾਪਦੰਡਾਂ ਦੀ ਵਰਤੋਂ ਕੀਤੀ ਗਈ ਹੈ। ਇਹ ਸੂਚੀ ਕਿਸੇ ਵੀ ਦੇਸ਼ ਦੇ ਨੇਤਾ, ਆਰਥਿਕ ਪ੍ਰਭਾਵ, ਰਾਜਨੀਤਿਕ ਪ੍ਰਭਾਵ, ਮਜ਼ਬੂਤ ​​ਅੰਤਰਰਾਸ਼ਟਰੀ ਗਠਜੋੜ ਅਤੇ ਮਜ਼ਬੂਤ ​​ਫ਼ੌਜ ਦੇ ਆਧਾਰ 'ਤੇ ਤਿਆਰ ਕੀਤੀ ਜਾਂਦੀ ਹੈ।
ਅਮਰੀਕਾ 30.34 ਟ੍ਰਿਲੀਅਨ ਡਾਲਰ ਦੀ ਜੀਡੀਪੀ ਅਤੇ 345 ਮਿਲੀਅਨ ਦੀ ਆਬਾਦੀ ਦੇ ਨਾਲ ਪਹਿਲੇ ਸਥਾਨ 'ਤੇ ਹੈ। ਚੀਨ 19.53 ਟ੍ਰਿਲੀਅਨ ਡਾਲਰ ਦੀ ਜੀਡੀਪੀ ਅਤੇ 141.9 ਕਰੋੜ ਦੀ ਆਬਾਦੀ ਦੇ ਨਾਲ ਦੂਜੇ ਸਥਾਨ 'ਤੇ ਹੈ। ਰੂਸ 2.2 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਅਤੇ 144 ਮਿਲੀਅਨ ਦੀ ਆਬਾਦੀ ਦੇ ਨਾਲ ਤੀਜੇ ਸਥਾਨ 'ਤੇ ਹੈ।

ਯੂਨਾਈਟਿਡ ਕਿੰਗਡਮ 3.73 ਟ੍ਰਿਲੀਅਨ ਡਾਲਰ ਦੀ ਜੀਡੀਪੀ ਅਤੇ 6.91 ਕਰੋੜ ਦੀ ਆਬਾਦੀ ਦੇ ਨਾਲ ਚੌਥੇ ਸਥਾਨ 'ਤੇ ਹੈ। ਜਰਮਨੀ 4.92 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਅਤੇ 8.45 ਕਰੋੜ ਦੀ ਆਬਾਦੀ ਦੇ ਨਾਲ ਪੰਜਵੇਂ ਸਥਾਨ 'ਤੇ ਹੈ। ਦੱਖਣੀ ਕੋਰੀਆ ਦੀ ਜੀਡੀਪੀ 1.95 ਟ੍ਰਿਲੀਅਨ ਡਾਲਰ ਹੈ ਅਤੇ ਆਬਾਦੀ 5.17 ਕਰੋੜ ਹੈ, ਜਿਸ ਕਾਰਨ ਇਹ ਛੇਵੇਂ ਸਥਾਨ 'ਤੇ ਹੈ।

ਫਰਾਂਸ 3.28 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਅਤੇ 6.65 ਕਰੋੜ ਦੀ ਆਬਾਦੀ ਦੇ ਨਾਲ ਸੱਤਵੇਂ ਸਥਾਨ 'ਤੇ ਹੈ। ਜਾਪਾਨ 4.39 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਅਤੇ 12.37 ਕਰੋੜ ਦੀ ਆਬਾਦੀ ਦੇ ਨਾਲ ਅੱਠਵੇਂ ਸਥਾਨ 'ਤੇ ਹੈ। ਸਾਊਦੀ ਅਰਬ ਦੀ ਜੀਡੀਪੀ 1.14 ਟ੍ਰਿਲੀਅਨ ਡਾਲਰ ਹੈ ਅਤੇ ਆਬਾਦੀ 3.39 ਕਰੋੜ ਹੈ, ਜਿਸ ਕਾਰਨ ਇਹ ਨੌਵੇਂ ਸਥਾਨ 'ਤੇ ਹੈ।

ਇਜ਼ਰਾਈਲ 550.91 ਬਿਲੀਅਨ ਡਾਲਰ ਦੀ ਜੀਡੀਪੀ ਅਤੇ 93.8 ਲੱਖ ਦੀ ਆਬਾਦੀ ਦੇ ਨਾਲ ਦਸਵੇਂ ਸਥਾਨ 'ਤੇ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੂੰ ਸਿਖ਼ਰਲੇ 10 ਵਿੱਚੋਂ ਬਾਹਰ ਕੀਤੇ ਜਾਣ ਦੇ ਸਬੰਧ ਵਿੱਚ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ, ਫ਼ੌਜੀ ਤਾਕਤ ਅਤੇ ਕੌਮਾਂਤਰੀ ਪ੍ਰਭਾਵ ਨੂੰ ਨਜ਼ਰਅੰਦਾਜ਼ ਕਰਨਾ ਉਚਿਤ ਨਹੀਂ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement