
ਉਹਨਾਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਰੋਮਾਨੀਆ ਦੇ ਇਕ ਸ਼ਰਨਾਰਥੀ ਕੈਂਪ ਵਿਚ ਜਗ੍ਹਾ ਦਿੱਤੀ ਗਈ ਹੈ।
ਕੀਵ: ਬੇਲਾਰੂਸ ਨੇ ਦਾਅਵਾ ਕੀਤਾ ਹੈ ਕਿ ਪੋਲੈਂਡ ਨਾਲ ਲੱਗਦੀ ਸਰਹੱਦ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਲਗਭਗ 100 ਭਾਰਤੀ ਵਿਦਿਆਰਥੀਆਂ ਨੂੰ ਕੁੱਟਿਆ ਅਤੇ ਉਹਨਾਂ ਨੂੰ ਵਾਪਸ ਯੂਕਰੇਨ ਭੇਜ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਰੋਮਾਨੀਆ ਦੇ ਇਕ ਸ਼ਰਨਾਰਥੀ ਕੈਂਪ ਵਿਚ ਜਗ੍ਹਾ ਦਿੱਤੀ ਗਈ ਹੈ।
ਸੰਯੁਕਤ ਰਾਸ਼ਟਰ 'ਚ ਬੇਲਾਰੂਸ ਦੇ ਰਾਜਦੂਤ ਵੈਲੇਨਟਿਨ ਰਾਇਬਾਕੋਵ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਆਪਣੇ ਬਿਆਨ ਦੌਰਾਨ ਇਹ ਜਾਣਕਾਰੀ ਦਿੱਤੀ। ਰਾਇਬਾਕੋਵ ਨੇ ਕਿਹਾ, “ਪੋਲੈਂਡ ਦੇ ਸਰਹੱਦੀ ਗਾਰਡਾਂ ਨੇ 26 ਫਰਵਰੀ ਨੂੰ ਲਗਭਗ 100 ਭਾਰਤੀ ਵਿਦਿਆਰਥੀਆਂ ਦੇ ਸਮੂਹ ਦੀ ਕੁੱਟਮਾਰ ਕੀਤੀ ਅਤੇ ਉਹਨਾਂ ਨੂੰ ਵਾਪਸ ਯੂਕਰੇਨ ਭੇਜ ਦਿੱਤਾ। ਜਿਨ੍ਹਾਂ ਨੂੰ ਰੋਮਾਨੀਆ ਦੇ ਸ਼ਰਨਾਰਥੀ ਕੈਂਪ ਵਿੱਚ ਰੱਖਿਆ ਗਿਆ ਹੈ”।
ਸੰਯੁਕਤ ਰਾਸ਼ਟਰ ਵਿਚ ਯੂਕਰੇਨ ਦੇ ਰਾਜਦੂਤ ਸਰਗੇਈ ਕਿਸਲਿਤਸਿਆ ਨੇ ਕਿਹਾ ਕਿ ਰੂਸੀ ਹਮਲੇ ਕਾਰਨ ਇਕ ਭਾਰਤੀ ਵਿਦਿਆਰਥੀ ਮਾਰਿਆ ਗਿਆ ਹੈ ਅਤੇ ਇਕ ਚੀਨੀ ਨਾਗਰਿਕ ਜ਼ਖ਼ਮੀ ਹੋ ਗਿਆ ਹੈ। ਕਿਸਲਿਤਸਿਆ ਨੇ ਕਿਹਾ, ''ਯੂਕਰੇਨ ਇਹਨਾਂ ਹਾਦਸਿਆਂ 'ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹੈ। ਅਸੀਂ ਭਾਰਤ ਵਿਚ ਉਸ ਵਿਦਿਆਰਥੀ ਦੇ ਪੀੜਤ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।"