ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਕਸ਼ਮੀਰ ਮੁੱਦਾ ਚੁਕਿਆ, ਗੁਆਂਢੀਆਂ ਨਾਲ ਬਿਹਤਰ ਸਬੰਧਾਂ ਦਾ ਵੀ ਵਾਅਦਾ ਕੀਤਾ 
Published : Mar 3, 2024, 8:04 pm IST
Updated : Mar 3, 2024, 8:04 pm IST
SHARE ARTICLE
Shahbaz Sharif
Shahbaz Sharif

ਨਵਾਜ਼ ਅਤੇ ਸਾਰੇ ਸਹਿਯੋਗੀਆਂ ਦਾ ਉਨ੍ਹਾਂ ’ਤੇ ਭਰੋਸਾ ਜਤਾਉਣ ਅਤੇ ਉਨ੍ਹਾਂ ਨੂੰ ਸਦਨ ਦਾ ਨੇਤਾ ਬਣਾਉਣ ਲਈ ਧੰਨਵਾਦ ਕੀਤਾ

ਇਸਲਾਮਾਬਾਦ: ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਨੂੰ ਅਪਣੇ ਪਹਿਲੇ ਸੰਬੋਧਨ ’ਚ ਕਸ਼ਮੀਰ ਮੁੱਦਾ ਚੁਕਿਆ। ਹਾਲਾਂਕਿ, ਉਨ੍ਹਾਂ ਨੇ ਗੁਆਂਢੀਆਂ ਸਮੇਤ ਸਾਰੇ ਪ੍ਰਮੁੱਖ ਦੇਸ਼ਾਂ ਨਾਲ ਸਬੰਧ ਸੁਧਾਰਨ ਦਾ ਵੀ ਸੰਕਲਪ ਲਿਆ। ਸ਼ਾਹਬਾਜ਼ ਨੇ ਕਿਹਾ, ‘‘ਅਸੀਂ ਸਮਾਨਤਾ ਦੇ ਆਧਾਰ ’ਤੇ ਗੁਆਂਢੀਆਂ ਨਾਲ ਸਬੰਧ ਰੱਖਾਂਗੇ।’’

ਉਨ੍ਹਾਂ ਨੇ ਕਸ਼ਮੀਰ ਦਾ ਮੁੱਦਾ ਚੁਕਿਆ ਅਤੇ ਇਸ ਦੀ ਤੁਲਨਾ ਫਿਲਸਤੀਨ ਨਾਲ ਕੀਤੀ। ਉਨ੍ਹਾਂ ਕਿਹਾ, ‘‘ਆਉ ਅਸੀਂ ਸਾਰੇ ਇਕੱਠੇ ਹੋਈਏ... ਅਤੇ ਨੈਸ਼ਨਲ ਅਸੈਂਬਲੀ ਨੂੰ ਕਸ਼ਮੀਰੀਆਂ ਅਤੇ ਫਲਸਤੀਨੀਆਂ ਦੀ ਆਜ਼ਾਦੀ ਲਈ ਇਕ ਮਤਾ ਪਾਸ ਕਰਨਾ ਚਾਹੀਦਾ ਹੈ।’’ ਸ਼ਾਹਬਾਜ਼ (72) ਨੇ ਉਨ੍ਹਾਂ ’ਤੇ ਭਰੋਸਾ ਜਤਾਉਣ ਅਤੇ ਸਦਨ ਦਾ ਨੇਤਾ ਚੁਣਨ ਕਰਨ ਲਈ ਅਪਣੇ ਗੱਠਜੋੜ ਭਾਈਵਾਲਾਂ ਦਾ ਧੰਨਵਾਦ ਵੀ ਕੀਤਾ।

ਅਪਣੇ ਜੇਤੂ ਭਾਸ਼ਣ ’ਚ ਉਨ੍ਹਾਂ ਕਿਹਾ, ‘‘ਜਦੋਂ ਮੇਰੇ ਨੇਤਾ (ਨਵਾਜ਼) ਤਿੰਨ ਵਾਰ ਪ੍ਰਧਾਨ ਮੰਤਰੀ ਚੁਣੇ ਗਏ ਤਾਂ ਦੇਸ਼ ’ਚ ਜੋ ਵਿਕਾਸ ਹੋਇਆ, ਉਹ ਅਪਣੇ ਆਪ ’ਚ ਮਿਸਾਲੀ ਹੈ। ਅਤੇ ਇਹ ਕਹਿਣਾ ਗਲਤ ਨਹੀਂ ਹੈ ਕਿ ਨਵਾਜ਼ ਸ਼ਰੀਫ ਉਹ ਵਿਅਕਤੀ ਹੈ ਜਿਸ ਨੇ ਪਾਕਿਸਤਾਨ ਬਣਾਇਆ ਸੀ।’’

ਪੀ.ਐਮ.ਐਲ.-ਐਨ. ਪ੍ਰਧਾਨ ਨੇ ਅਪਣੇ ਵੱਡੇ ਭਰਾ ਨਵਾਜ਼ ਅਤੇ ਸਾਰੇ ਸਹਿਯੋਗੀਆਂ ਦਾ ਉਨ੍ਹਾਂ ’ਤੇ ਭਰੋਸਾ ਜਤਾਉਣ ਅਤੇ ਉਨ੍ਹਾਂ ਨੂੰ ਸਦਨ ਦਾ ਨੇਤਾ ਬਣਾਉਣ ਲਈ ਧੰਨਵਾਦ ਕੀਤਾ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਅਤੇ ਪੀ.ਐਮ.ਐਲ.-ਐਨ. ਦੇ ਸਾਂਝੇ ਉਮੀਦਵਾਰ ਸ਼ਾਹਬਾਜ਼ ਨੂੰ 336 ਮੈਂਬਰੀ ਸਦਨ ’ਚ 201 ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਉਮਰ ਅਯੂਬ ਖਾਨ ਨੂੰ 92 ਵੋਟਾਂ ਮਿਲੀਆਂ। 

ਸ਼ਾਹਬਾਜ਼ ਨੇ ਕਿਹਾ ਕਿ ਦੇਸ਼ ਖਰਾਬ ਹੋ ਰਹੀ ਅਰਥਵਿਵਸਥਾ ਕਾਰਨ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਅਪਣਾ ਕਾਰਜਕਾਲ ਅਜਿਹੇ ਸਮੇਂ ਸ਼ੁਰੂ ਕਰ ਰਹੇ ਹਨ ਜਦੋਂ ਦੇਸ਼ 1,000 ਅਰਬ ਰੁਪਏ ਤੋਂ ਵੱਧ ਦੇ ਬਜਟ ਘਾਟੇ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ, ‘‘ਅਸੀਂ ਹਥਿਆਰਬੰਦ ਬਲਾਂ ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਤਨਖਾਹ ਕਿਵੇਂ ਦੇਵਾਂਗੇ?’’

ਸ਼ਾਹਬਾਜ਼ ਨੇ ਕਿਹਾ ਕਿ ਸਰਕਾਰ ਦੇਸ਼ ਨੂੰ ਮੌਜੂਦਾ ਸੰਕਟ ਤੋਂ ਬਾਹਰ ਕੱਢਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਮੈਂ ਕੋਈ ਸਮਾਂ ਸੀਮਾ ਤੈਅ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ ਪਰ ਅਸੀਂ ਜੋ ਵੀ ਕਦਮ ਚੁੱਕਾਂਗੇ, ਉਸ ਦੇ ਇਕ ਸਾਲ ਬਾਅਦ ਸਕਾਰਾਤਮਕ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ।’’

ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਦੀ ਸਰਕਾਰ ਦੀ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਸਖਤ ਅਤੇ ਪੁਰਾਣੇ ਕਾਨੂੰਨਾਂ ਅਤੇ ਨਿਯਮਾਂ ਨੂੰ ਖਤਮ ਕਰੇਗੀ ਅਤੇ ਨਿਰਯਾਤ ਜ਼ੋਨਾਂ ਦਾ ਵਿਆਪਕ ਨੈਟਵਰਕ ਸਥਾਪਤ ਕਰਨ ਲਈ ਸੂਬਾਈ ਸਰਕਾਰਾਂ ਨਾਲ ਮਿਲ ਕੇ ਕੰਮ ਕਰੇਗੀ। ਸ਼ਾਹਬਾਜ਼ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਟੀਚਾ 2030 ਤਕ ਜੀ-20 ਦੀ ਮੈਂਬਰਸ਼ਿਪ ਹਾਸਲ ਕਰਨਾ ਹੈ। ਜਦੋਂ ਸ਼ਾਹਬਾਜ਼ ਸ਼ਰੀਫ ਨੇ ਬੋਲਣਾ ਸ਼ੁਰੂ ਕੀਤਾ ਤਾਂ ਪੀ.ਟੀ.ਆਈ. ਸਮਰਥਕ ਮੈਂਬਰਾਂ ਨੇ ‘ਚੋਰ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿਤੇ। 

ਸ਼ਾਹਬਾਜ਼ ਨੂੰ ਸੋਮਵਾਰ ਨੂੰ ਰਾਸ਼ਟਰਪਤੀ ਦੀ ਰਿਹਾਇਸ਼ ਏਵਾਨ-ਏ-ਸਦਰ ’ਚ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਸ਼ਾਹਬਾਜ਼ ਨੇ ਅਪ੍ਰੈਲ 2022 ਤੋਂ ਅਗੱਸਤ 2023 ਤਕ ਪ੍ਰਧਾਨ ਮੰਤਰੀ ਵਜੋਂ ਗੱਠਜੋੜ ਸਰਕਾਰ ਦੀ ਅਗਵਾਈ ਕੀਤੀ ਸੀ। 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement