
ਅਮਰੀਕਾ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਝਟਕਾ ਦਿਤਾ ਹੈ। ਪਾਕਿਸਤਾਨ ਵਿਚ ਆਮ ਚੋਣਾਂ ਤੋਂ ਪਹਿਲਾਂ ਅਮਰੀਕਾ ਨੇ ਮਿਲੀ ਮੁਸਲਿਮ ਲੀਗ ਪਾਰਟੀ...
ਇਸਲਾਮਾਬਾਦ : ਅਮਰੀਕਾ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਝਟਕਾ ਦਿਤਾ ਹੈ। ਪਾਕਿਸਤਾਨ ਵਿਚ ਆਮ ਚੋਣਾਂ ਤੋਂ ਪਹਿਲਾਂ ਅਮਰੀਕਾ ਨੇ ਮਿਲੀ ਮੁਸਲਿਮ ਲੀਗ ਪਾਰਟੀ (ਐਮ.ਐਲ.ਐਮ) ਨੂੰ ਵਿਦੇਸ਼ੀ ਅਤਿਵਾਦੀ ਸੰਗਠਨ ਐਲਾਨ ਕਰ ਦਿਤਾ ਹੈ। ਮਿਲੀ ਮੁਸਲਿਮ ਲੀਗ ਪਾਰਟੀ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਪਾਰਟੀ ਹੈ। ਅਮਰੀਕਾ ਨੇ ਐਮ.ਐਮ.ਐਲ ਦੇ 7 ਮੈਂਬਰਾਂ ਨੂੰ ਵੀ ਵਿਦੇਸ਼ੀ ਅਤਿਵਾਦੀ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਅਤਿਵਾਦੀ ਸੰਗਠਨਾਂ ਦੀ ਸੂਚੀ ਵਿਚ ਤਹਿਰੀਕ-ਏ-ਆਜ਼ਾਦੀ-ਏ ਕਸ਼ਮੀਰ (ਟੀ.ਏ.ਜੇ.ਕੇ) ਨੂੰ ਵੀ ਸ਼ਾਮਲ ਕੀਤਾ। ਟੀ.ਏ.ਜੇ.ਕੇ ਲਸ਼ਕਰ-ਏ-ਤੇਯਬਾ (ਐਲ.ਈ.ਟੀ) ਦੀ ਪਾਰਟੀ ਹੈ।
saeed hafiz
ਤੁਹਾਨੂੰ ਦਸ ਦਈਏ ਕਿ ਹਾਫਿਜ਼ ਸਈਦ ਪਾਕਿਸਤਾਨ ਦੀ ਸਰਗਰਮ ਰਾਜਨੀਤੀ ਵਿਚ ਉਤਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਐਮ.ਐਮ.ਐਲ ਪਾਕਿਸਤਾਨ ਵਿਚ ਚੋਣ ਲੜ ਸਕੇ, ਇਸ ਲਈ ਹਾਫਿਜ਼ ਨੇ ਚੋਣ ਕਮਿਸ਼ਨ ਵਿਚ ਪੰਜੀਕਰਨ ਲਈ ਅਰਜ਼ੀ ਦਿਤੀ ਸੀ, ਹਾਲਾਂਕਿ ਕਮਿਸ਼ਨ ਨੇ ਇਹ ਅਰਜ਼ੀ ਰੱਦ ਕਰ ਦਿਤੀ ਸੀ। ਇਸ ਤੋਂ ਪਹਿਲਾਂ ਹਾਫਿਜ਼ ਦੀ ਪਾਰਟੀ ਨੇ 23 ਮਾਰਚ ਨੂੰ ਲਾਹੌਰ ਵਿਚ ਅਪਣਾ ਘੋਸ਼ਣਾ ਪੱਤਰ ਵੀ ਜਾਰੀ ਕੀਤਾ ਸੀ। ਚੋਣ ਕਮਿਸ਼ਨ ਨੇ ਬੇਸ਼ੱਕ ਹੀ ਹਾਫਿਜ਼ ਦੀ ਪਾਰਟੀ ਦਾ ਪੰਜੀਕਰਨ ਕਰਨ ਤੋਂ ਇਨਕਾਰ ਕਰ ਦਿਤਾ ਸੀ ਪਰ ਇਸਲਾਮਾਬਾਦ ਹਾਈਕੋਰਟ ਨੇ ਹਾਫਿਜ਼ ਦੀ ਰਾਜਨੀਤਕ ਐਂਟਰੀ ਦੇ ਰਸਤੇ ਸਾਫ ਕਰ ਦਿਤੇ ਸਨ।
saeed hafiz
ਇਸਲਾਮਾਬਾਦ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਹੁਕਮ ਦਿਤਾ ਸੀ ਕਿ ਉਹ ਸਈਦ ਦੀ ਪਾਰਟੀ ਵਲੋਂ ਪੰਜੀਕਰਨ ਕਰਾਉਣ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਬਿਨਾਂ ਸੁਣੇ ਰਿਜੈਕਟ ਨਾ ਕਰੇ।ਇਥੇ ਇਹ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਹਾਫਿਜ਼ ਦੀ ਪਾਰਟੀ ਦੇ ਪੰਜੀਕਰਨ ਨੂੰ ਅੰਦਰੂਨੀ ਵਿਭਾਗ ਦੇ ਕਹਿਣ 'ਤੇ ਰਿਜੈਕਟ ਕਰ ਦਿਤਾ ਸੀ। ਅਮਰੀਕਾ ਮੁਤਾਬਕ ਲਾਸ਼ਕਰ-ਏ-ਤੈਯਬਾ ਪਾਕਿਸਤਾਨ ਵਿਚ ਸੁਤੰਤਰ ਰੂਪ ਨਾਲ ਕੰਮ ਕਰ ਰਿਹਾ ਹੈ, ਜਨਤਕ ਰੈਲੀਆਂ ਕਰ ਰਿਹਾ ਹੈ, ਧਨ ਜੁਟਾਉਣ ਅਤੇ ਅਤਿਵਾਦੀ ਹਮਲਿਆਂ ਲਈ ਲੋਕਾਂ ਨੂੰ ਸਿਖਲਾਈ ਦੇ ਰਿਹਾ ਹੈ।