
ਅੱਗ 'ਤੇ ਕਾਬੂ ਪਾਉਣ ਲਈ ਘੱਟੋ ਘੱਟ ਲੱਗੇ ਦੋ ਘੰਟੇ
ਰੂਸ: ਰੂਸ ਵਿਚ ਡਾਕਟਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ,ਅੱਗ ਦੇ ਵਿਚਕਾਰ ਆਪ੍ਰੇਸ਼ਨ ਕਰਕੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਰੱਬ ਦਾ ਦਰਜਾ ਕਿਉਂ ਦਿੱਤਾ ਜਾਂਦਾ ਹੈ। ਦਰਅਸਲ ਘਟਨਾ ਰੂਸ ਦੇ ਪੂਰਬੀ ਸ਼ਹਿਰ, ਬਲਾਗੋਵੈਸਚੇਂਸਕ ਦੀ ਹੈ।
terrible fire at the hospital,
ਸ਼ੁੱਕਰਵਾਰ ਨੂੰ ਜ਼ਾਰਿਸਟ ਏਰਾ ਹਸਪਤਾਲ ਦੀ ਛੱਤ ਤੇ ਅਚਾਨਕ ਅੱਗ ਲੱਗ ਗਈ ਜਿਸ ਵਕਤ ਹਸਪਤਾਲ ਵਿਚ ਅੱਗ ਲੱਗੀ ਉਸ ਵਕਤ ਡਾਕਟਰਾਂ ਦੀ ਟੀਮ ਦਿਲ ਦੀ ਸਰਜਰੀ ਕਰ ਰਹੀ ਸੀ। ਇਸਦੇ ਬਾਵਜੂਦ ਡਾਕਟਰ ਆਪ੍ਰੇਸ਼ਨ ਕਰਦੇ ਰਹੇ ਅਤੇ ਮਰੀਜ਼ ਦੀ ਜਾਨ ਬਚਾ ਲਈ। ਡਾਕਟਰਾਂ ਦੇ ਇਸ ਜਜ਼ਬੇ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ।
Russian doctors stayed behind in a burning, tsarist-era hospital in the country's Far East to complete open-heart surgery after a fire broke out on the roof while they were operating https://t.co/iGZf2xrGFR pic.twitter.com/sba27WquEM
— Reuters (@Reuters) April 2, 2021
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਾਰਿਸਟ ਏਰਾ ਹਸਪਤਾਲ ਦੀ ਛੱਤ ਤੇ ਅਚਾਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਘੱਟੋ ਘੱਟ ਦੋ ਘੰਟੇ ਲੱਗ ਗਏ। ਅੱਗ ਬੁਝਾਉਣ ਵਾਲਿਆਂ ਨੇ ਆਪ੍ਰੇਸ਼ਨ ਰੂਮ ਵਿੱਚੋਂ ਧੂੰਆਂ ਕੱਢਣ ਲਈ ਇੱਕ ਪੱਖੇ ਦੀ ਵਰਤੋਂ ਕੀਤੀ ਅਤੇ ਬਿਜਲੀ ਸਪਲਾਈ ਨੂੰ ਜਾਰੀ ਰੱਖਣ ਲਈ ਇੱਕ ਵੱਖਰੀ ਕੇਬਲ ਕੱਢੀ ਇਸ ਸਮੇਂ ਦੌਰਾਨ, ਡਾਕਟਰਾਂ ਦੀਆਂ ਟੀਮਾਂ ਆਪਣੀਆਂ ਜ਼ਿੰਦਗੀਆਂ ਦੀ ਪਰਵਾਹ ਕੀਤੇ ਮਰੀਜ਼ ਦਾ ਆਪ੍ਰੇਸ਼ਨ ਕਰਦੇ ਰਹੇ।
Terrible fire at the hospital,
ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਅੱਠ ਡਾਕਟਰਾਂ ਅਤੇ ਨਰਸਾਂ ਦੀ ਟੀਮ ਨੇ ਅੱਗ ਦੇ ਵਿਚਕਾਰ ਦੋ ਘੰਟਿਆਂ ਵਿੱਚ ਅਪਰੇਸ਼ਨ ਮੁਕੰਮਲ ਕਰ ਲਿਆ। ਆਪ੍ਰੇਸ਼ਨ ਖ਼ਤਮ ਹੋਣ ਤੋਂ ਬਾਅਦ, ਮਰੀਜ਼ ਨੂੰ ਦੂਜੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸਦੇ ਨਾਲ ਹੀ 128 ਹੋਰ ਲੋਕਾਂ ਨੂੰ ਵੀ ਤੁਰੰਤ ਹਸਪਤਾਲ ਤੋਂ ਬਾਹਰ ਕੱਢਿਆ ਗਿਆ।
operation