
ਐਮਪੀ ਗੌਰਡ ਬ੍ਰਾਊਨ ਦੀ ਮੌਤ ਪਾਰਲੀਆਮੈਂਟ ਹਿੱਲ ਆਫਿਸ ਵਿਚ ਹੋਈ |
ਓਟਵਾ : ਬੁੱਧਵਾਰ ਸਵੇਰੇ ਮੈਂਬਰ ਪਾਰਲੀਆਮੈਂਟ ਗੌਰਡ ਬਰਾਊਨ ਦੀ ਦਿਲ ਦਾ ਦੌਰਾ ਪੇਂ ਕਾਰਨ ਮੌਤ ਹੋ ਗਈ | ਐਮਪੀ ਗੌਰਡ ਬ੍ਰਾਊਨ ਦੀ ਮੌਤ ਪਾਰਲੀਆਮੈਂਟ ਹਿੱਲ ਆਫਿਸ ਵਿਚ ਹੋਈ |
57 ਸਾਲਾ ਬ੍ਰਾਊਨ 2004 ਤੋਂ ਹੀ ਮੈਂਬਰ ਪਾਰਲੀਆਮੈਂਟ ਸਨ ਅਤੇ ਉਹ ਓਨਟਾਰੀਓ ਦੇ ਲੀਡਜ਼-ਗ੍ਰੈਨਵਿੱਲੇ-ਥਾਊਸੈਂਡ ਆਈਲੈਂਡਜ਼ ਤੇ ਰਿਡਿਊ ਲੇਕਜ਼ ਹਲਕੇ ਦੀ ਅਗਵਾਈ ਕਰਦੇ ਸਨ। ਬੁੱਧਵਾਰ ਸਵੇਰੇ ਕੰਜ਼ਰਵੇਟਿਵ ਕਾਕਸ ਦੇ ਮੈਂਬਰਾਂ ਨੂੰ ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਸਾਥੀ ਦੇ ਸਦੀਵੀ ਵਿਛੋੜੇ ਦੀ ਖਬਰ ਦਿੱਤੀ ਗਈ। ਸੂਤਰਾਂ ਨੇ ਦੱਸਿਆ ਕਿ ਬ੍ਰਾਊਨ ਆਪਣੇ ਓਟਵਾ ਆਫਿਸ ਵਿੱਚ ਮ੍ਰਿਤਕ ਪਾਏ ਗਏ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੀ ਹੋਈ।