ਪਾਕਿਸਤਾਨ ਨੇ ਲਾਇਆ ਮਸੂਦ ਅਜ਼ਹਰ ਦੀ ਸੰਪੱਤੀ ’ਤੇ ਤਾਲਾ
Published : May 3, 2019, 11:32 am IST
Updated : May 3, 2019, 11:32 am IST
SHARE ARTICLE
Jaish-E-Mohammed Masood Azhar property sealed
Jaish-E-Mohammed Masood Azhar property sealed

ਮਸੂਦ ਦੀ ਯਾਤਰਾ ’ਤੇ ਵੀ ਲਾਈ ਗਈ ਪਾਬੰਦੀ

ਇਸਲਾਮਾਬਾਦ : ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੁਆਰਾ ਵਿਸ਼ਵ ਅਤਿਵਾਦੀ ਐਲਾਨੇ ਜਾਣ ਤੋਂ ਬਾਅਦ ਉਹਨਾਂ ਦੀ ਸੰਪੱਤੀ ’ਤੇ ਤਾਲਾ ਲਗਾਉਣ ਅਤੇ ਯਾਤਰਾ ਪਾਬੰਦੀ ਲਗਾਉਣ ਦਾ ਆਦੇਸ਼ ਵੀ ਜਾਰੀ ਕੀਤਾ ਹੈ। ਪਾਕਿਸਤਾਨ ਵਿਚ ਰਹਿਣ ਵਾਲੇ ਅਜ਼ਹਰ ਦੇ ਹਥਿਆਰ ਖਰੀਦਣ ਵੇਚਣ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸਲਾਮਿਕ ਸਟੇਟ ਅਤੇ ਅਲ-ਕਾਇਦਾ ’ਤੇ ਸੰਯੁਕਤ ਰਾਸ਼ਟਰ ਦੀ ਪਾਬੰਦੀ ਕਮੇਟੀ ਨੇ ਅਜ਼ਗਰ ਨੂੰ ਵਿਸ਼ਵ ਅਤਿਵਾਦੀ ਐਲਾਨਿਆ ਸੀ।

Mike pompeo on un ban on masood Azhar victory for American diplomacy Masood Azhar

ਜੈਸ਼ ਨੇ ਫਰਵਰੀ ਵਿਚ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸੀਆਰਪੀਐਫ ਦੇ ਕਾਫਿਲੇ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜਾਰੀ ਸੂਚਨਾ ਵਿਚ ਕਿਹਾ ਕਿ ਸੰਘ ਸਰਕਾਰ ਨੂੰ ਇਹ ਆਦੇਸ਼ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਜ਼ਹਰ ਦੇ ਵਿਰੁੱਧ ਪੇਸ਼ਕਸ਼ 2368 ਦਾ ਪੂਰੇ ਰੂਪ ਨਾਲ ਪਾਲਣ ਹੋ ਗਿਆ ਹੈ। ਸਰਕਾਰ ਨੇ ਅਧਿਕਾਰੀਆਂ ਦੀ ਸੂਚਨਾ ਦੇ ਆਧਾਰ ’ਤੇ ਜੈਸ਼ ਸਰਗਨਾ ਵਿਰੁੱਧ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ।

jeshMasood Azhar 

ਦਸ ਦਈਏ ਕਿ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਸ਼ਵ ਅਤਿਵਾਦੀ ਐਲਾਨਿਆ ਗਿਆ ਹੈ। ਇਸ ’ਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਜਤਾਈ ਹੈ। ਮਾਰਕਿਸ ਨੇ ਕਿਹਾ ਕਿ ਅਮਰੀਕਾ ਮਸੂਦ ਅਜ਼ਹਰ ਨੂੰ ਵਿਸ਼ਵ ਅਤਿਵਾਦੀ ਐਲਾਨੇ ਜਾਣ ’ਤੇ ਸੰਯੁਕਤ ਰਾਸ਼ਟਰ ਪਰਿਸ਼ਦ 1267 ਪ੍ਰਤੀਬੰਧ ਕਮੇਟੀ ਦੀ ਸ਼ਲਾਘਾ ਕਰਦਾ ਹਾਂ। ਵਿਦੇਸ਼ ਮੰਤਰੀ ਮਾਇਕ ਪੌਂਮਪਿਓ ਨੇ ਵੀ ਇਸ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਇਹ ਅਤਿਵਾਦ ਦੇ ਵਿਰੁੱਧ ਅੰਤਰਰਾਸ਼ਟਰੀ ਸਮੁਦਾਇ ਅਤੇ ਅਮਰੀਕੀ ਕੂਟਨੀਤੀ ਦੀ ਜਿੱਤ ਹੈ।

atMasood Azhar 

ਪੌਂਮਪਿਓ ਨੇ ਮਸੂਦ ਅਜ਼ਹਰ ਨੂੰ ਵਿਸ਼ਵ ਅਤਿਵਾਦੀ ਐਲਾਨੇ ਜਾਣ ’ਤੇ ਅਮਰੀਕੀ ਕੂਟਨੀਤੀ ਯਤਨਾਂ ’ਤੇ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਮਿਸ਼ਨ ਨੂੰ ਵੀ ਟਵੀਟ ਕਰਕੇ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਕਦਮ ਅਤਿਵਾਦ ਦੇ ਵਿਰੁੱਧ ਅੰਤਰਰਾਸ਼ਟਰੀ ਸਮੁਦਾਇ ਅਤੇ ਅਮਰੀਕੀ ਕੂਟਨੀਤੀ ਦੀ ਜਿੱਤ ਹੈ। ਅਮਰੀਕਾ ਵਿਦੇਸ਼ ਮੰਤਰੀ ਦੀ ਬੁਲਾਰਾ ਮੋਗਰਨ ਓਰਤਾਗਸ ਨੇ ਕਿਹਾ ਕਿ ਜੈਸ਼ ਕਈ ਅਤਿਵਾਦੀ ਹਮਲਿਆਂ ਦਾ ਜ਼ਿੰਮੇਵਾਰ ਰਿਹਾ ਹੈ ਅਤੇ ਇਹ ਦੱਖਣ ਏਸ਼ੀਏ ਵਿਚ ਖੇਤਰੀ ਸਿਥਰਤਾ ਅਤੇ ਸ਼ਾਂਤੀ ਲਈ ਖ਼ਤਰਾ ਹੈ।

ਉਹਨਾਂ ਨੇ ਕਿਹਾ ਕਿ ਸੰਸਥਾਪਕ ਅਤੇ ਸਰਗਨਾ ਹੋਣ ਦੇ ਨਾਤੇ ਅਜ਼ਹਰ ਵੀ ਸੰਯੁਕਤ ਰਾਸ਼ਟਰ ਦੁਆਰਾ ਗਲੋਬਲ ਅਤਿਵਾਦੀ ਐਲਾਨੇ ਜਾਣ ’ਤੇ ਸੰਪਤੀਆਂ ਸੀਲ ਕਰਨ, ਯਾਤਰਾ ਪਾਬੰਦੀ ਅਤੇ ਹਥਿਆਰ ਸਬੰਧੀ ਪਾਬੰਦੀ ਲਗਾਉਣ ਲਈ ਪ੍ਰਤੀਬੰਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement