
ਕੀਨੀਆ ਦੁਨੀਆ ਦੇ ਸੱਭ ਤੋਂ ਗ਼ਰੀਬ ਦੇਸ਼ਾਂ ਵਿਚੋਂ ਇਕ ਹੈ। ਕੋਰੋਨਾ ਵਾਇਰਸ ਕਾਰਨ ਲਗਾਏ ਤਾਲਾਬੰਦੀ ਕਰ ਕੇ
ਰੋਬੀ, 2 ਮਈ : ਕੀਨੀਆ ਦੁਨੀਆ ਦੇ ਸੱਭ ਤੋਂ ਗ਼ਰੀਬ ਦੇਸ਼ਾਂ ਵਿਚੋਂ ਇਕ ਹੈ। ਕੋਰੋਨਾ ਵਾਇਰਸ ਕਾਰਨ ਲਗਾਏ ਤਾਲਾਬੰਦੀ ਕਰ ਕੇ ਉੱਥੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੰਝ ਗਿਆ ਹੈ ਅਤੇ ਗ਼ਰੀਬਾਂ ਦੇ ਸਾਹਮਣੇ ਭੁੱਖਮਰੀ ਦੀ ਨੌਬਤ ਆ ਗਈ ਹੈ। ਕੀਨੀਆ ਵਿਚ ਕੋਰੋਨਾ ਨਾਲ ਭੁੱਖਮਰੀ ਦੀ ਉਹ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਵੇਖਣ ਤੋਂ ਬਾਅਦ ਕਿਸੇ ਦੀ ਵੀ ਅੱਖਾਂ ਵਿਚ ਹੰਝੂ ਆ ਜਾਣਗੇ। '
ਦਰਅਸਲ, ਇੱਥੇ ਇਕ ਪਰਵਾਰ ਕੋਲ ਖਾਣ ਲਈ ਜਦੋਂ ਕੁਝ ਵੀ ਨਾ ਬਚਿਆ ਤਾਂ ਮਾਂ ਬੱਚਿਆਂ ਨੇ ਬੱਚਿਆਂ ਨੂੰ ਵਰਗਲਾਉਣ ਲਈ ਪੱਥਰ ਪਕਾਉਣ ਦਾ ਨਾਟਕ ਕੀਤਾ। ਬੱਚੇ ਇਹੀ ਸੋਚਦੇ ਰਹੇ ਕਿ ਖਾਣਾ ਬਣ ਰਿਹਾ ਹੈ ਅਤੇ ਉਹ ਖਾਣੇ ਦਾ ਇੰਤਜਾਰ ਕਰਦੇ-ਕਰਦੇ ਸੌਂ ਗਏ। ਕੀਨੀਆ ਦੀ ਇਕ ਔਰਤ, ਜਿਸ ਦਾ ਨਾਂਅ ਪੇਨਿਨਾ ਬਹਾਨੀ ਕਿਤਸਾਓ ਹੈ, ਉਹ ਅਪਣੇ 8 ਬੱਚਿਆਂ ਨਾਲ ਇੱਥੇ ਰਹਿੰਦੀ ਹੈ। ਪੇਨਿਨਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਅਨਪੜ੍ਹ ਹੈ।
File photo
ਪੇਨਿਨਾ ਲੋਕਾਂ ਦੇ ਕਪੜੇ ਧੋ ਕੇ ਅਪਣੇ ਬੱਚਿਆਂ ਨੂੰ ਪਾਲਦੀ ਹੈ, ਪਰ ਕੋਰੋਨਾ ਨੇ ਉਸ ਦੇ ਇਸ ਕੰਮ ਨੂੰ ਖੋਹ ਲਿਆ ਹੈ। ਕੋਰੋਨਾ ਦੇ ਇਸ ਸੰਕਟ ਦੌਰਾਨ ਪੇਨਿਨਾ ਕੋਲ ਅਪਣੇ ਬੱਚਿਆਂ ਨੂੰ ਖਾਣਾ ਖੁਆਉਣ ਲਈ ਕੁੱਝ ਨਹੀਂ ਬਚਿਆ ਸੀ। ਇਸ ਲਈ ਉਸ ਨੇ ਬੱਚਿਆਂ ਨੂੰ ਝੂਠੀ ਦਿਲਾਸਾ ਦਿਵਾਉਣ ਲਈ ਚੁੱਲ੍ਹੇ ਉੱਪਰ ਭਾਂਡਾ ਰੱਖ ਕੇ ਪੱਥਰ ਉਬਾਲਣੇ ਸ਼ੁਰੂ ਕਰ ਦਿਤੇ। ਬੱਚੇ ਇਹ ਵੇਖ ਕੇ ਖ਼ੁਸ਼ ਸਨ ਕਿ ਭੋਜਨ ਬਣ ਰਿਹਾ ਹੈ। ਬੱਚੇ ਖਾਣੇ ਦੀ ਉਡੀਕ ਕਰਦੇ-ਕਰਦੇ ਸੌਂ ਗਏ।
ਦੱਸ ਦਈਏ ਕਿ ਪੇਨਿਨਾ ਦੀ ਗੁਆਂਢੀ ਪ੍ਰਿਸਕਾ ਮੋਮਾਨੀ ਨੇ ਇਸ ਸਾਰੀ ਘਟਨਾ ਦੀ ਵੀਡੀਉ ਬਣਾਈ ਅਤੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿਤੀ।
ਦਰਅਸਲ, ਜਦੋਂ ਬੱਚੇ ਰੋ ਰਹੇ ਸਨ, ਉਨ੍ਹਾਂ ਦੀ ਆਵਾਜ਼ ਸੁਣ ਕੇ ਪ੍ਰਿਸਕਾ ਬਾਹਰ ਆਈ। ਜਦੋਂ ਉਸ ਨੇ ਪੱਥਰਾਂ ਨੂੰ ਉਬਲਦੇ ਵੇਖਿਆ ਤਾਂ ਉਹ ਅਪਣੇ ਹੰਝੂ ਨਾ ਰੋਕ ਸਕੀ। ਪੇਨਿਨਾ ਦੀ ਇਹ ਕਹਾਣੀ ਸੁਣ ਕੇ ਉੱਥੋਂ ਦੇ ਲੋਕਾਂ ਨੇ ਪੈਸੇ ਇਕੱਠੇ ਕੀਤੇ ਅਤੇ ਉਸ ਨੂੰ ਰਾਸ਼ਨ ਦਿਤਾ। ਪੇਨਿਨਾ ਨੂੰ ਹੁਣ ਬਹੁਤ ਸਾਰੇ ਲੋਕਾਂ ਵਲੋਂ ਮਦਦ ਲਈ ਫ਼ੋਨ ਆਉਣ ਲੱਗੇ ਹਨ। ਉਨ੍ਹਾਂ ਦਸਿਆ ਕਿ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਮੋਬਾਈਲ ਐਪ ਰਾਹੀਂ ਪੈਸੇ ਭੇਜੇ ਹਨ। (ਏਜੰਸੀ