
2.42 ਬਿਲੀਅਨ ਡਾਲਰ ਦੀ ਡੀਲ ’ਤੇ ਦਸਤਖ਼ਤ ਹੋ ਸਕਦੇ ਹਨ
ਵਾਸ਼ਿੰਗਟਨ - ਅਮਰੀਕਾ ਤੋਂ ਭਾਰਤ 6 ਹੋਰ ਐਡਵਾਂਸਟ ਪੀ-8ਆਈ ਸਬਮਰੀਨ-ਹੰਟਿੰਗ ਏਅਰਕ੍ਰਾਫਟ ਖਰੀਦਣ ਦੀ ਤਿਆਰੀ 'ਚ ਹੈ। ਰਿਪੋਰਟ ਮੁਤਾਬਕ ਜਲਦੀ ਹੀ ਇਸ ਖਰੀਦ ਨੂੰ ਲੈ ਕੇ ਅਮਰੀਕਾ ਤੋਂ 2.42 ਬਿਲੀਅਨ ਡਾਲਰ ਦੀ ਡੀਲ ’ਤੇ ਦਸਤਖ਼ਤ ਹੋ ਸਕਦੇ ਹਨ। ਵਿਦੇਸ਼ ਵਿਭਾਗ ਅਤੇ ਪੈਂਟਾਗਨ ਨੇ ਬੀਤੇ ਦਿਨ ਯੂ. ਐੱਸ. ਕਾਂਗਰਸ ਨੂੰ ਇਸ ਮੇਗਾ ਡੀਲ ਬਾਰੇ ਜਾਣਕਾਰੀ ਦਿੱਤੀ। ਪੈਂਟਾਗਨ ਵੱਲੋਂ 6 ਪੀ-8ਆਈ ਏਅਰਕ੍ਰਾਫਟ ਅਤੇ ਇਸ ਨਾਲ ਜੁੜੇ ਯੰਤਰਾਂ ਦੀ ਖਰੀਦ ਬਾਰੇ ਜਾਣਕਾਰੀ ਦਿੱਤੀ ਗਈ।
india America
ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਇਹ ਪ੍ਰਸਾਵਿਤ ਵਿਕਰੀ ਵਿਦੇਸ਼ ਨੀਤੀ ਅਤੇ ਯੂ. ਐੱਸ.-ਭਾਰਤ ਦੀ ਰਣਨੀਤਕ ਸਾਂਝੇਦਾਰੀ ਨੂੰ ਬੜ੍ਹਾਵਾ ਦੇਣ ਨਾਲ ਅਮਰੀਕੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ, ਨਾਲ ਹੀ ਇਸ ਤੋਂ ਇਕ ਵੱਡੇ ਡਿਫੈਂਸ ਪਾਰਟਨਰ ਦੀ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲੇਗੀ। ਦੱਖਣ ਏਸ਼ੀਆ ਖੇਤਰ ’ਚ ਇਸ ਸਮਝੌਤੇ ਨਾਲ ਸਿਆਸੀ ਸਥਿਰਤਾ, ਸ਼ਾਂਤੀ ਅਤੇ ਆਰਥਿਕ ਤਰੱਕੀ ਨੂੰ ਵੀ ਬੜ੍ਹਾਵਾ ਮਿਲੇਗਾ।
indian Navy
ਇਸ ਤੋਂ ਪਹਿਲਾਂ ਭਾਰਤੀ ਸਮੁੰਦਰੀ ਫੌਜ ਦਾ ਅਮਰੀਕਾ ਨਾਲ 1.1 ਅਰਬ ਅਮਰੀਕੀ ਡਾਲਰ ਦਾ ਰੱਖਿਆ ਸਮਝੌਤਾ ਹੋਇਆ ਸੀ। ਪਿਛਲੇ ਸਾਲ ਨਵੰਬਰ ’ਚ ਸਮਝੌਤੇ ਤਹਿਤ ਮਿਲਣ ਵਾਲੇ ਚਾਰ ਪੋਸਾਯਡਨ 8ਆਈ ਸਮੁੰਦ੍ਰਿਕ ਨਿਗਰਾਨੀ ਅਤੇ ਪਣਡੁੱਬੀ ਰੋਕੂ ਜੰਗੀ ਜਹਾਜ਼ਾਂ 'ਚੋਂ ਇਕ ਜਹਾਜ਼ ਮਿਲ ਗਿਆ ਸੀ।
P-8I Submarine Hunting Aircraft
ਸੂਤਰਾਂ ਨੇ ਦੱਸਿਆ ਕਿ ਜਹਾਜ਼ ਅਤੀ-ਆਧੁਨਿਕ ਸੈਂਸਰਸ ਨਾਲ ਲੈਸ ਹਨ ਅਤੇ ਇਹ ਜਹਾਜ਼ ਗੋਆ ਸਥਿਤ ਮਹੱਤਵਪੂਰਨ ਨੇਵਲ ਬੇਸ ਆਈ. ਐੱਨ. ਐੱਸ. ਹੰਸ ’ਤੇ ਉਤਰੇ ਸਨ। ਭਾਰਤੀ ਸਮੁੰਦਰੀ ਫੌਜ ਕੋਲ ਪਹਿਲਾਂ ਤੋਂ ਹੀ 8 ਪੀ-8ਆਈ ਜਹਾਜ਼ ਹਨ ਜਿਨ੍ਹਾਂ ਨੇ ਹਿੰਦ ਮਹਾਸਾਗਰ ’ਚ ਚੀਨ ਦੇ ਜਹਾਜ਼ਾਂ ਅਤੇ ਪਣਡੁੱਬੀ ’ਤੇ ਨਿਗਰਾਨੀ ਰੱਖਣ ਲਈ ਤਾਇਨਾਤ ਕੀਤਾ ਗਿਆ ਹੈ।