ਓਕਲਾਹੋਮਾ ਸਟੇਟ ਹਾਊਸ ਨੇ ਖ਼ਾਲਸਾ ਸਾਜਨਾ ਦਿਵਸ, ਕਿਸਾਨ ਸੰਘਰਸ਼ ਅਤੇ ਸਿੱਖ ਨਸਲਕੁਸ਼ੀ ਨੂੰ ਦਿਤੀ ਮਾਨਤਾ
Published : May 3, 2021, 7:36 am IST
Updated : May 3, 2021, 7:37 am IST
SHARE ARTICLE
Oklahoma State House
Oklahoma State House

ਵਰਲਡ ਸਿੱਖ ਪਾਰਲੀਮੈਂਟ ਅਮਰੀਕਾ ਦੇ ਯਤਨਾਂ ਸਦਕਾ

ਕੋਟਕਪੂਰਾ(ਗੁਰਿੰਦਰ ਸਿੰਘ) : ਓਕਲਾਹੋਮਾ ’ਚ ਬੇਸ਼ੱਕ ਸਿੱਖਾਂ ਦੀ ਅਬਾਦੀ ਅਮਰੀਕਾ ਦੇ ਬਾਕੀ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਜਿਥੇ ਕਿਤੇ ਵੀ ਸਿੱਖ ਕੌਮ ਬੈਠੀ ਹੈ, ਉੱਥੇ ਅਪਣੇ ਜਜ਼ਬਾਤਾਂ ਦੀ ਤਰਜਮਾਨੀ ਜ਼ਰੂਰ ਕਰਦੀ ਹੈ। ਉਕਲਾਹੋਮਾ ’ਚ ਪਿਛਲੇ ਇਕ ਸਾਲ ਤੋਂ ਲਗਾਤਾਰ ਵਰਲਡ ਸਿੱਖ ਪਾਰਲੀਮੈਂਟ ਦੇ ਯਤਨਾਂ ਸਦਕਾ ਅੱਜ ਚਲਦੇ ਸੈਸ਼ਨ ’ਚ ਸਟੇਟ ਵਲੋਂ ਸਿੱਖ ਨਸਲਕੁਸ਼ੀ ਰੈਸੋਲਿਉਸ਼ਨ ਮਿਲ ਗਿਆ, ਅਮਰੀਕਾ ਦੇ ਵੱਖ-ਵੱਖ ਹੋਰ ਸੂਬਿਆਂ ’ਚ ਵੀ ਨਸਲਕੁਸ਼ੀ ਰੈਸੋਲਿਉਸ਼ਨ ਪਵਾਏ ਜਾ ਚੁੱਕੇ ਹਨ, ਇਸੇ ਹੀ ਸੈਸ਼ਨ ’ਚ ਖ਼ਾਲਸਾ ਸਾਜਨਾ ਦਿਵਸ ਨੂੰ ਵੀ ਸਟੇਟ ਵਲੋਂ ਮਾਨਤਾ ਦਿਤੀ ਗਈ ਅਤੇ ਭਾਰਤ ਸਰਕਾਰ ਵਲੋਂ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਉਪਰ ਕੀਤੇ ਜਾ ਰਹੇ ਜ਼ੁਲਮਾਂ ਦੀ ਵੀ ਨਿਖੇਧੀ ਕੀਤੀ ਗਈ। 

SikhSikh

ਵਰਲਡ ਸਿੱਖ ਪਾਰਲੀਮੈਂਟ ਦੀ ਜਨਰਲ ਸੈਕਟਰੀ ਹਰਮਨ ਕੌਰ ਵਲੋਂ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ ਮੁਤਾਬਕ ਉਕਤ ਸੈਸ਼ਨ ਦੌਰਾਨ ਅਸੈਂਬਲੀ ਮੈਂਬਰ ਏਰਿਕ ਰੋਬਰਟ ਵਲੋਂ ਜੂਨ 1984 ਭਾਰਤ ’ਚ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਵੀ ਯਾਦ ਕੀਤਾ। ਇਸ ਮੌਕੇ ਟੈਕਸਸ ਸਟੇਟ ਤੋਂ ਸੁਰਿੰਦਰ ਸਿੰਘ ਗਿੱਲ ਅਤੇ ਸਾਥੀ, ਸਿੱਖ ਕਾਕਸ ਦੇ ਨੁਮਾਇੰਦੇ ਅਤੇ ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਵੀ ਵੱਧ ਚੜ੍ਹ ਕੇ ਸਾਥ ਦਿਤਾ।

Rozana SpokesmanRozana Spokesman

ਉੱਥੇ ਉਚੇਚੇ ਤੌਰ ’ਤੇ ਪੁੱਜੇ ਸ. ਹਿੰਮਤ ਸਿੰਘ ਕੋਆਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ ਨੇ ਹਰਮਨ ਕੌਰ ਵਲੋਂ ਕੌਮ ਪ੍ਰਤੀ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕਰਨ ਉਪਰੰਤ ਹੋਰ ਨੌਜਵਾਨ ਸਿੱਖ ਬੱਚਿਆਂ ਨੂੰ ਵੀ ਅੱਗੇ ਹੋ ਕੇ ਹਰਮਨ ਕੌਰ ਵਾਂਗ ਕੌਮੀ ਕਾਰਜਾਂ ’ਚ ਅੱਗੇ ਲੱਗਣ ਲਈ ਪ੍ਰੇਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਨੌਜਵਾਨ ਬੱਚੇ/ਬੱਚੀਆਂ ਦੀ ਅੱਜ ਬਹੁਤ ਜ਼ਰੂਰਤ ਹੈ, ਜੋ ਕੌਮ ਦੇ ਮਾਣ ਲਈ ਮੂਹਰੇ ਹੋ ਕੇ ਕੰਮ ਕਰਨ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਹਮੇਸ਼ਾ ਨੌਜਵਾਨ ਬੱਚੇ/ਬੱਚੀਆਂ ਨੂੰ ਪ੍ਰੇਰਿਤ ਕਰਦੀ ਹੈ। 

Oklahoma State HouseOklahoma State House

ਇਸ ਮੌਕੇ ਸਮੁੱਚੀ ਕੌਮ ਨੂੰ ਵਰਲਡ ਸਿੱਖ ਪਾਰਲੀਮੈਂਟ ਵਲੋਂ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿਤੀਆਂ ਗਈਆਂ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਸਪੋਕਸਮੈਨ ਹਰਜਿੰਦਰ ਸਿੰਘ, ਡਾ. ਪ੍ਰਿਤਪਾਲ ਸਿੰਘ ਅਤੇ ਨਿਉਜਰਸੀ ਤੋਂ ਜਗਰਾਜ ਸਿੰਘ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement