
Vancouver Road Accident: ਹਾਦਸੇ ਵਿਚ 11 ਲੋਕਾਂ ਨੂੰ ਗਈ ਸੀ ਜਾਨ
Vancouver Road Accident News in punjabi : ਪਿਛਲੇ ਹਫ਼ਤੇ ਵੈਨਕੂਵਰ ਦੀ 43 ਐਵੇਨਿਊ ਅਤੇ ਫਰੇਜਰ ਸਟਰੀਟ ਨੇੜੇ ਆਯੋਜਿਤ ਇੱਕ ਫਿਲਪਾਈਨੀ ਮੇਲੇ ਚ ਇੱਕ ਵਿਅਕਤੀ ਵੱਲੋਂ ਇੱਕ ਐਸਯੂਵੀ ਗੱਡੀ ਭੀੜ 'ਤੇ ਚੜ੍ਹਾ ਦੇਣ ਕਾਰਨ ਮਾਰੇ ਗਏ 11 ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਸਬੰਧੀਆਂ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਘਟਨਾ ਵਾਲੀ ਥਾਂ ਤੇ ਮੋਮਬੱਤੀਆਂ ਜਗਾਉਣ ਦੇ ਨਾਲ ਨਾਲ ਫੁੱਲ ਰੱਖੇ ਗਏ। ਸੂਬਾਈ ਸਰਕਾਰ ਵੱਲੋਂ ਵੀ ਇਸ ਸਬੰਧੀ 2 ਮਈ ਨੂੰ ਸੋਗ ਅਤੇ ਯਾਦਗਾਰੀ ਦਿਨ ਘੋਸ਼ਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਹਾਦਸੇ ਦੇ ਮੁੱਖ ਦੋਸ਼ੀ ਕਾਈ ਜੀ ਐਡਮ ਲੋ ਨੂੰ ਗ੍ਰਿਫਤਾਰ ਕਰਕੇ ਉਸ ਵਿਰੁਧ 8 ਦੋਸ਼ ਤਹਿ ਕੀਤੇ ਗਏ ਅਤੇ ਉਹ ਮਾਨਸਿਕ ਰੋਗੀ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਣ ਯੋਗ ਹੈ ਕਿ ਇਸ ਮੰਦਭਾਗੀ ਘਟਨਾ 'ਚ ਮਰਨ ਵਾਲਿਆਂ ਵਿੱਚ 5 ਸਾਲ ਤੋਂ ਲੈ ਕੇ 65 ਸਾਲ ਦੇ ਉਮਰ ਦੇ ਲੋਕ ਮੌਜੂਦ ਸਨ|
ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ
(For more news apart from 'Vancouver Road Accident News in punjabi ' stay tuned to Rozana Spokesman)