ਅਮਰਤਿਆ ਸੇਨ, ਸਤਿਆਰਥੀ ਸਮੇਤ 225 ਹਸਤੀਆਂ ਨੇ ਸਰਕਾਰਾਂ ਤੋਂ 2500 ਅਰਬ ਡਾਲਰ ਦਾ ਪੈਕੇਜ ਮੰਗਿਆ
Published : Jun 3, 2020, 6:17 am IST
Updated : Jun 3, 2020, 6:17 am IST
SHARE ARTICLE
Amartya Sen
Amartya Sen

ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਅਤੇ ਕੈਲਾਸ਼ ਸਤਿਆਰਥੀ ਤੇ ਅਰਥਸ਼ਾਸਤਰੀ ਕੌਸ਼ਿਕ ਬਸੂ ਸਮੇਤ 225 ਤੋਂ ਜ਼ਿਆਦਾ

ਸੰਯੁਕਤ ਰਾਸ਼ਟਰ, 2 ਜੂਨ: ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਅਤੇ ਕੈਲਾਸ਼ ਸਤਿਆਰਥੀ ਤੇ ਅਰਥਸ਼ਾਸਤਰੀ ਕੌਸ਼ਿਕ ਬਸੂ ਸਮੇਤ 225 ਤੋਂ ਜ਼ਿਆਦਾ ਕੌਮਾਂਤਰੀ ਹਸਤੀਆਂ ਨੇ ਸਾਂਝੇ ਤੌਰ 'ਤੇ ਅਪੀਲ ਕੀਤੀ ਹੈ ਕਿ 2500 ਅਰਬ ਡਾਲਰ ਦੇ ਕੋਰੋਨਾ ਵਾਇਰਸ ਕੌਮਾਂਤਰੀ ਸਿਹਤ ਅਤੇ ਆਰਥਕ ਸੁਧਾਰ ਯੋਜਨਾ 'ਤੇ ਸਹਿਮਤੀ ਲਈ ਜੀ-20 ਦੀ ਬੈਠਕ ਕੀਤੀ ਜਾਵੇ।

File photoFile photo

ਇਨ੍ਹਾਂ ਹਸਤੀਆਂ ਨੇ ਇਕ ਚਿੱਠੀ 'ਚ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੈਦਾ ਹੋਏ ਸਿਹਤ ਅਤੇ ਆਰਥਕ ਸੰਕਟ ਦਾ ਹੱਲ ਕਰਨ ਲਈ ਜੀ-20 ਸ਼ਿਖਰ ਸੰਮੇਲਨ ਤੁਰਤ ਸਦਿਆ ਜਾਵੇ। ਜੀ-20 ਦੇਸ਼ਾਂ ਨੇ 26 ਮਾਰਚ ਨੂੰ ਇਕ ਵਿਆਪਕ ਆਰਥਕ ਮੰਦੀ ਦੀ ਪੇਸ਼ਨਗੋਈ ਪ੍ਰਗਟਾਉਂਦਿਆਂ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ 5000 ਡਾਲਰ ਦੇ ਰਾਹਤ ਪੈਕੇਜ ਦਾ ਸੰਕਲਪ ਲਿਆ ਸੀ।

ਕੋਰੋਨਾ ਵਾਇਰਸ ਮਹਾਂਮਾਰੀ ਨਾਲ ਦੁਨੀਆਂ ਭਰ 'ਚ 3.75 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੇ ਕੌਮਾਂਤਾਰੀ ਅਰਥਚਾਰੇ ਨੂੰ ਤਬਾਹ ਕਰ ਦਿਤਾ ਹੈ, ਜਦਕਿ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਚਿੱਠੀ 'ਚ ਸੇਨ, ਸਤਿਆਰਥੀ ਅਤੇ ਬਸੂ ਨਾਲ ਹੋਰ ਪ੍ਰਮੁੱਖ ਕੌਮਾਂਤਰੀ ਹਸਤੀਆਂ ਨੇ ਹਸਤਾਖ਼ਰ ਕੀਤੇ ਹਨ, ਜਿਨ੍ਹਾਂ 'ਚ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਗਾਰਡਨ ਬਰਾਊਨ ਅਤੇ ਟੋਨੀ ਬਲੇਅਰ, ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਬਾਨ ਕੀ ਮੂਨ ਅਤੇ ਸੰਯਕਤ ਰਾਸ਼ਟਰ ਮਹਾਂਸਭਾ ਦੀ ਸਾਬਕਾ ਪ੍ਰਧਾਨ ਮਾਰੀਆ ਫ਼ਰਨਾਰਡ ਇਸਪੋਨੀਆ,

File photoFile photo

ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਚੰਦ੍ਰਿਕਾ ਕੁਮਾਰਤੁੰਗਾ ਅਤੇ ਨੈਸ਼ਨਲ ਕਾਊਂਸਲ ਆਫ਼ ਅਪਲਾਈਡ ਇਕੋਨਾਮਿਕ ਰੀਸਰਚ, ਨਵੀਂ ਦਿੱਲੀ ਦੇ ਸਾਬਕਾ ਮੁਖੀ ਸੁਮਨ ਬੇਰੀ ਸ਼ਾਮਲ ਹਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਫ਼ਿਲਹਾਲ ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਚ ਇਸ ਸਾਲ ਨਵੰਬਰ ਦੇ ਅੰਤ ਤਕ ਜੀ-20 ਦੀ ਬੈਠਕ ਨਹੀਂ ਹੋਣ ਵਾਲੀ ਅਤੇ ਅਜਿਹੇ 'ਚ ਤੁਰਤ ਕਾਰਵਾਈ ਦੀ ਜ਼ਰੂਰਤ ਹੈ ਕਿਉਂਕਿ ਗ਼ਰੀਬ ਦੇਸ਼ਾਂ ਨੂੰ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਜਿਸ 2500 ਅਰਬ ਡਾਲਰ ਦੀ ਮਦਦ ਦੀ ਜ਼ਰੂਰਤ ਹੈ, ਉਸ ਦੇ ਬਹੁਤ ਛੋਟੇ ਹਿੱਸੇ ਦੀ ਵੰਡ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਕੌਮਾਂਤਰੀ ਸਿਹਤ ਅਤੇ ਆਰਥਕ ਬਿਪਤਾ ਨੂੰ ਟਾਲਣ ਲਈ ਸਮਾਂ ਤੇਜ਼ੀ ਨਾਲ ਬੀਤਦਾ ਜਾ ਰਿਹਾ ਹੈ ਅਤੇ 44 ਕਰੋੜ ਵਾਧੂ ਲੋਕ ਗ਼ਰੀਬੀ 'ਚ ਫੱਸ ਸਕਦੇ ਹਨ ਅਤੇ 26.5 ਕਰੋੜ ਹੋਰ ਲੋਕਾਂ ਨੂੰ ਕੁਪੋਸ਼ਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚਿੱਠੀ 'ਚ ਕਿਹਾ ਗਿਆ ਹੈ ਕਿ ਜੀ-20 ਦੀ ਕਾਰਵਾਈ ਤੋਂ ਬਗ਼ੈਰ ਮਹਾਂਮਾਰੀ ਕਰ ਕੇ ਪੈਦਾ ਹੋਈ ਮੰਦੀ ਹੋਰ ਡੂੰਘੀ ਹੋਵੇਗੀ ਅਤੇ ਇਸ ਨਾਲ ਸਾਰੇ ਅਰਥਚਾਰਿਆਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ, ''ਦੁਨੀਆਂ ਦੀ ਜੀ.ਡੀ.ਪੀ. ਦਾ 85 ਫ਼ੀ ਸਦੀ ਹਿੱਸੇ ਦੀ ਪ੍ਰਤੀਨਿਧਗੀ ਕਰਨ ਵਾਲੇ ਜੀ-20 ਦੇਸ਼ਾਂ ਕੋਲ ਇਸ ਦਾ ਮੁਕਾਬਲਾ ਕਰਨ ਦੀ ਸਮਰਥਾ ਹੈ।  (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement