ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ
Published : Jun 3, 2021, 2:23 pm IST
Updated : Jun 3, 2021, 2:31 pm IST
SHARE ARTICLE
emma coronel espuro the story of drug mafia el chapos wife
emma coronel espuro the story of drug mafia el chapos wife

ਦੋਵਾਂ ਨੂੰ ਡਰੱਗ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ

ਵਾਸ਼ਿੰਗਟਨ-ਕਹਿੰਦੇ ਨੇ ਜਿਸ 'ਤੇ ਰੱਬ ਮਿਹਰਬਾਨ ਹੋਵੇ ਉਸ ਨੂੰ ਅਰਸ਼ਾਂ ਤੋਂ ਫਰਸ਼ਾਂ 'ਤੇ ਆਉਂਦੇ ਸਮਾਂ ਨਹੀਂ ਲੱਗਦਾ ਪਰ ਜੇਕਰ ਵਿਅਕਤੀ ਦੀ ਕਿਸਮਤ ਖਰਾਬ ਹੋਵੇ ਤਾਂ ਰੱਬ ਅਰਸ਼ਾਂ ਤੋਂ ਵੀ ਫਰਸ਼ਾਂ 'ਤੇ ਲਿਆਉਂਦਾ ਵੀ ਸਮਾਂ ਨਹੀਂ ਲਾਉਂਦਾ। ਅਜਿਹਾ ਹੀ ਇਕ ਮਾਮਲਾ ਨਿਊਯਾਰਕ ਤੋਂ ਸਾਹਮਣੇ ਆਇਆ ਹੈ। ਇਥੇ ਏਮਾ ਕੋਰੋਨੇਲ ਏਸਪੂਰੇ ਨਿਊਯਾਰਕ 'ਚ ਸ਼ਾਨਦਾਰ ਜ਼ਿੰਦਗੀ ਜੀ ਰਹੀ ਸੀ। ਏਸਪੂਰੇ ਨੂੰ ਉਨ੍ਹਾਂ ਦੇ ਡਰੱਗ ਸਰਗਨਾ ਖਵਾਕੀਨ ਗੂਸਮੈਨ ਲੋਏਰਾ ਉਰਫ ਅਲ ਚੈਪੋ ਨਾਲ ਵਿਆਹ ਕਰਨ ਦਾ ਫਾਇਦਾ ਕਿਹਾ ਜਾ ਸਕਦਾ ਹੈ।

emma coronel espuroemma coronel espuroਫਿਰ ਦੋਵਾਂ ਨੂੰ ਡਰੱਗ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਵਰਜੀਨੀਆ ਦੀ ਜੇਲ 'ਚ ਕੈਦ ਕਰ ਦਿੱਤਾ ਗਿਆ। ਇਨ੍ਹਾਂ ਵਿਚਾਲੇ ਲਾਲ ਇੱਟ ਜਿੰਨੀ ਥਾਂ ਛੱਡੀ ਗਈ ਹੈ। ਏਮਾ ਕਰੋਨੇਲ ਏਸਪੁਰੋ ਨੂੰ ਉਸੇ ਜੇਲ 'ਚ ਇਕੱਲੇ ਕੈਦ ਲਈ ਇਸਤੇਮਾਲ ਕੀਤੇ ਜਾਣ ਵਾਲੀ ਇਕ ਛੋਟੀ ਜਿਹੀ ਕੋਠੀ 'ਚ ਰੱਖਿਆ ਗਿਆ ਹੈ। ਇਸ ਜੇਲ 'ਚ ਆਪਣਾ ਸਮਾਂ ਬਿਤਾਉਣ ਲਈ ਏਮਾ 'ਰੋਮਾਂਟਿਕ' ਨਾਵਲ ਪੜ੍ਹਦੀ ਹੈ। 

ਇਹ ਵੀ ਪੜ੍ਹੋ-ਕੋਰੋਨਾ ਦੇ ਦੌਰ 'ਚ ਇਹ ਕਲਾਕਾਰ ਇੰਝ ਕਰ ਰਹੀ ਹੈ ਲੋਕਾਂ ਦੀ ਮਦਦ

17 ਸਾਲ ਦੀ ਉਮਰ 'ਚ ਗੁਜ਼ਮੈਨ ਨਾਲ ਹੋਇਆ ਸੀ ਵਿਆਹ
ਏਮਾ ਕੋਲ ਅਮਰੀਕਾ ਅਤੇ ਮੈਕਸੀਕੋ ਦੀ ਨਾਗਰਿਕਤਾ ਹੈ। ਉਹ 17 ਸਾਲ ਦੀ ਉਮਰ 'ਚ ਗੁਜ਼ਮੈਨ ਨੂੰ ਮਿਲੀ ਅਤੇ ਜਲਦ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦੇ ਦੋ ਬੱਚੇ ਵੀ ਹਨ-ਮਾਰੀਆ ਖਵਾਕੀਨਾ ਅਤੇ ਏਮਾਲੀ। ਆਪਣੇ ਪਤੀ ਦੇ ਕੇਸ ਦੀ ਸੁਣਵਾਈ ਦੌਰਾਨ ਕੋਰੋਨੇਲ ਲਗਭਗ ਰੋਜ਼ਾਨਾ ਕੋਰਟ 'ਚ ਬੈਠਦੀ ਸੀ। ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਉਨ੍ਹਾਂ ਦਾ ਕੱਪੜਿਆਂ ਦਾ ਬ੍ਰਾਂਡ 'ਅਲ ਚੈਪੋ ਗੂਸਮੈਨ' ਸ਼ੁਰੂ ਕਰਨ ਦੀ ਯੋਜਨਾ ਸੀ। ਦਰਸਅਲ, ਮੈਕਸੀਕੋ 'ਚ ਇਸ ਜੋੜੇ ਨੂੰ ਸਟਾਈਲ ਆਈਕਾਨ ਮੰਨਿਆ ਜਾਂਦਾ ਰਿਹਾ ਹੈ। ਉਨ੍ਹਾਂ ਦੀ ਬੇਟੀ ਨੇ ਵੀ ਆਪਣੇ ਪਿਤਾ ਦੇ ਨਾਂ 'ਤੇ ਫੈਸ਼ਨ ਇੰਡਸਟਰੀ 'ਚ ਕਦਮ ਰੱਖਿਆ ਹੈ।

emma coronel espuroemma coronel espuroਇਸ ਸਾਲ ਦੇ ਸ਼ੁਰੂ 'ਚ 31 ਸਾਲਾਂ ਕੋਰੋਨੇਲ ਨੂੰ ਵਰਜੀਨੀਆ ਦੇ ਡਲਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ 'ਤੇ ਕੁਖਆਤ ਸਿਨਾਲੋਆ ਕਾਰਟੇਲ ਚਲਾਉਣ 'ਚ ਆਪਣੇ ਡਰੱਗ ਲਾਰਡ ਪਤੀ ਦੀ ਮਦਦ ਕਰਨ ਦੇ ਦੋਸ਼ ਤੈਅ ਲੱਗੇ ਸਨ। 64 ਸਾਲਾਂ ਗੂਜ਼ਮੈਨ ਇਸ ਸਮੇਂ ਕੋਲੋਰਾਡੋ ਸੁਪਰਮੈਕਸ ਦੀ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।ਐੱਫ.ਬੀ.ਆਈ. ਅਧਿਕਾਰੀਆਂ ਨੇ ਕਿਹਾ ਕਿ ਕੋਰੋਨੇਲ ਨੇ ਕੋਕੀਨ ਵੰਡਣ ਦੀ ਸਾਜਿਸ਼ ਰਚੀ ਅਤੇ 2015 'ਚ ਮੈਕਸੀਕਨ ਜੇਲ 'ਚੋਂ ਆਪਣੇ ਪਤੀ ਨੂੰ ਭਜਾਉਣ ਦੀ ਯੋਜਨਾ ਬਣਾਉਣ 'ਚ ਮਦਦ ਕੀਤੀ। ਏਮਾ ਦੀ ਨਿੱਜੀ ਜ਼ਿੰਦਗੀ ਦੀ ਕਹਾਣੀ ਇਕ ਥੋਖੇਬਾਜ਼ ਪਤੀ, ਪਤੀ ਦੀ ਦੂਜੀ ਪ੍ਰੇਮਿਕਾ ਅਤੇ ਇਕ ਅਪਰਾਧਿਕ ਸੰਗਠਨ ਦੇ ਆਲ-ਦੁਆਲੇ ਘੁੰਮਦੀ ਹੈ।

ਇਹ ਵੀ ਪੜ੍ਹੋ-ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.34 ਲੱਖ ਨਵੇਂ ਮਾਮਲੇ

emma coronel espuroemma coronel espuroਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੇ ਮਾਮਲੇ ਦੀ ਸੁਣਵਾਈ ਦੀ ਤਾਰੀਖ ਅਜੇ ਤੈਅ ਨਹੀਂ ਹੋਈ ਹੈ। ਜੇਕਰ ਉਨ੍ਹਾਂ ਵਿਰੁੱਧ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਉਮਰ ਕੈਦ ਹੋ ਸਕਦੀ ਹੈ। ਉਹ ਇਕ ਜਨਤਕ ਸ਼ਖਸੀਅਤ ਅਤੇ ਇਕ ਕਾਰੋਬਾਰੀ ਸੀ। ਸੈਨ ਡਿਏਗੋ ਦੀ ਕੈਲੀਫੋਰਨੀਆ ਯੂਨੀਵਰਸਿਟੀ 'ਚ ਸਕਾਲਰ ਸੇਸੀਲੀਆ ਫਾਰਫਨ ਮੇਡੇਜ਼ ਦਾ ਕਹਿਣਾ ਹੈ ਕਿ ਡਰੱਗ ਤਸਕਰਾਂ ਦੀਆਂ ਪਤਨੀਆਂ ਨੂੰ ਬੇਹਦ ਸੈਕਸੀਸਟ ਮਹਿਲਾਵਾਂ ਵਜੋਂ ਦੇਖਿਆ ਜਾਂਦਾ ਹੈ ਅਤੇ ਜਦ ਗੁਜ਼ਮੈਨ ਡਰੱਗ ਕਾਰਟੇਲ ਚੱਲਾ ਰਹੇ ਸਨ ਤਾਂ ਏਮਾ ਹੀ ਇਸ ਨੂੰ ਕੰਟਰੋਲ ਕਰਦੀ ਸੀ।

emma coronel espuroemma coronel espuroਉਸ ਨੇ ਸਾਬਤ ਕਰ ਦਿੱਤਾ ਕਿ ਮਹਿਲਾਵਾਂ ਵੀ ਸੱਤਾ ਆਪਣੇ ਹੱਥ 'ਚ ਲੈ ਸਕਦੀਆਂ ਹਨ।ਆਪਣੇ ਪਤੀ ਦੀ ਸੁਣਵਾਈ ਦੌਰਾਨ ਕੋਰੋਨੇਲ ਲਗਭਗ ਰੋਜ਼ਾਨਾ ਕੋਰਟ ਜਾਂਦੀ ਸੀ। ਉਨ੍ਹਾਂ ਦੀ ਵਕੀਲ ਮੀਰੋ ਦਾ ਕਹਿਣਾ ਹੈ ਕਿ ਕੋਰੋਨੇਲ ਇਕ ਵੱਡੀ ਸ਼ਖਸੀਅਤ ਹੈ। ਮੈਂ ਜਿਹੜੀ ਏਮਾ ਨੂੰ ਜਾਣਦੀ ਹਾਂ, ਉਹ ਊਰਜਾ ਨਾਲ ਭਰੀ ਹੋਈ ਹੈ ਅਤੇ ਉਹ ਹਮੇਸ਼ਾ ਹੱਸਦੀ ਰਹਿੰਦੀ ਹੈ।

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement