
ਕੋਵਿਡ-19 ਮਰੀਜ਼ਾਂ ਦੀ ਮਦਦ ਲਈ ਆਪਣੀ ਕਲਾ ਸੰਗ੍ਰਿਹ ਵੇਚ ਦਿੱਤੀ
ਹੈਦਰਾਬਾਦ-ਕੋਰੋਨਾ ਦੇ ਡਰ ਤੋਂ ਕਈ ਲੋਕ ਆਪਣਿਆਂ ਨੂੰ ਵੀ ਮਿਲਣ ਤੋਂ ਡਰ ਰਹੇ ਹਨ ਕਿਉਂਕਿ ਇਹ ਅਜਿਹੀ ਮਹਾਮਾਰੀ ਹੈ ਜੋ ਵੱਡਾ-ਛੋਟਾ ਨਹੀਂ ਦੇਖਦੀ ਅਤੇ ਕਿਸੇ ਨੂੰ ਵੀ ਆਪਣੀ ਲਪੇਟ 'ਚ ਲੈ ਸਕਦੀ ਹੈ। ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਵਾਇਰਸ ਹਵਾ ਰਾਹੀਂ ਫੈਲਦਾ ਹੈ ਅਤੇ ਕਈਆਂ ਦਾ ਕਹਿਣਾ ਹੈ ਕਿ ਇਹ ਛੂਹਣ ਨਾਲ ਫੈਲਦਾ ਹੈ।
ਕੋਰੋਨਾ ਦੇ ਦੌਰ 'ਚ ਕਈ ਲੋਕ ਅਜਿਹੇ ਵੀ ਹਨ ਜੋ ਦਿਨ-ਰਾਤ ਲੋਕਾਂ ਦੀ ਮਦਦ ਕਰ ਰਹੇ ਹਨ। ਅਜਿਹੀ ਹੀ ਇਕ ਮਿਸਾਲ ਪੈਦਾ ਕੀਤੀ ਹੈ ਜ਼ੇਹਰਾ ਮਿਰਜ਼ਾ ਨੇ। ਜ਼ੇਹਰਾ ਜੋ ਇਕ ਕਲਾਕਾਰ ਹੈ। ਨਿਜ਼ਾਮ VII, ਮੀਰ ਉਸਮਾਨ ਅਲੀ ਖਾਨ ਦੀ ਪੜਪੋਤੀ ਨੌਜਵਾਨ ਜ਼ੇਹਰਾ ਮਿਰਜ਼ਾ ਨੇ ਗਰੀਬਾਂ ਅਤੇ ਕੋਵਿਡ-19 ਮਰੀਜ਼ਾਂ ਦੀ ਮਦਦ ਲਈ ਆਪਣੀ ਕਲਾ ਸੰਗ੍ਰਿਹ ਵੇਚ ਦਿੱਤੀ ਹੈ।
ਇਹ ਵੀ ਪੜ੍ਹੋ-ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.34 ਲੱਖ ਨਵੇਂ ਮਾਮਲੇ
ਮਿਰਜ਼ਾ ਹਿਮਾਯਤ ਅਲੀ ਦੀ ਬੇਟੀ ਹੈ ਜੋ ਹੈਦਰਾਬਾਦ ਰਿਆਸਤ ਦੇ ਅੰਤਿਮ ਸ਼ਾਸਕ ਦੇ ਦੂਜੇ ਬੇਟੇ, ਮੋਅਜ਼ਮ ਜ਼ਾਹ ਦੇ ਪੋਤੇ ਹਨ। ਮਿਰਜ਼ਾ ਨੇ ਆਪਣੀਆਂ ਪੇਟਿੰਗਾਂ ਤੋਂ ਇਕੱਠੀ ਹੋਈ ਰਾਸ਼ੀ ਨੂੰ ਵੱਖ-ਵੱਖ ਹਸਪਤਾਲਾਂ ਅਤੇ ਧਾਰਮਿਕ ਸੰਗਠਨਾਂ 'ਚ ਵੰਡਿਆ ਹੈ ਤਾਂ ਜੋ ਗਰੀਬਾਂ ਅਤੇ ਕੋਵਿਡ-19 ਮਰੀਜ਼ਾਂ ਦੀ ਮਦਦ ਹੋ ਸਕੇ। ਹੁਣ ਤੱਕ ਕਰੀਬ ਚਾਰ ਲੱਖ ਰੁਪਏ ਦਾਨ ਕੀਤੇ ਜਾ ਚੁੱਕੇ ਹਨ। ਉਹ ਰਾਜਕੁਮਾਰ ਨੀਲੋਫਰ ਦੀ ਪੜਪੋਤੀ ਹੈ ਜਿਨ੍ਹਾਂ ਦੀ ਦਾਨਸ਼ੀਲਤਾ ਨੇ ਬੱਚਿਆਂ ਅਤੇ ਗਰਭਵਰਤੀ ਮਹਿਲਾਵਾਂ ਲਈ ਤੇਲੰਗਾਨਾ ਦੇ ਸਭ ਤੋਂ ਵੱਡੇ ਹਸਪਤਾਲ ਦਾ ਨਿਰਮਾਣ ਕੀਤਾ।
ਦੱਸ ਦੇਈਏ ਕਿ ਜ਼ੇਹਰ ਇਕ ਬਿਜ਼ਨੈੱਸਮੁਵੈਨ ਅਤੇ ਫੈਸ਼ਨ ਡਿਜ਼ਾਈਨਰ ਵੀ ਹੈ। ਉਹ ਕੈਂਸਰ ਮਰੀਜ਼ਾਂ ਦੀ ਭਲਾਈ ਲਈ ਵੀ ਕੰਮ ਕਰ ਰਹੀ ਹੈ। ਜਦੋਂ ਤੋਂ ਕੋਰੋਨਾ ਮਹਾਮਾਰੀ ਸ਼ੁਰੂ ਹੋਈ ਹੈ, ਉਹ ਕੋਰੋਨਾ ਮਰੀਜ਼ਾਂ ਅਤੇ ਲਾਕਡਾਊਨ ਤੋਂ ਪ੍ਰਭਾਵਿਤ ਲੋਕਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਜੋ ਕਿਸੇ ਨੂੰ ਵੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ
ਉਸ ਨੇ ਕਿਹਾ ਕਿ ਹੁਣ ਪ੍ਰਸਤਾਵਿਤ ਪ੍ਰਿੰਸ ਮੋਅਜ਼ਮ ਚੈਰਿਟੀ ਸੰਗਠਨ ਰਾਹੀਂ ਆਪਣੀ ਚੈਰਿਟੀ ਕਾਰਜਾਂ ਨੂੰ ਚੈਨਲਾਈਜ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਨੇ ਅਜਿਹੀ ਜਾਗਰੂਕਤਾ ਪੈਦਾ ਕੀਤੀ ਹੈ ਕਿ ਮਦਦ ਦੀ ਹਮੇਸ਼ਾ ਲੋੜ ਹੁੰਦੀ ਹੈ ਅਤੇ ਹਰ ਕਿਸੇ ਨੂੰ ਲੋੜ ਪੈਣ 'ਤੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ।
ਉਸ ਨੇ ਕਿਹਾ ਕਿ ਮੇਰਾ ਕੰਮ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਕਿਸੇ ਵੀ ਰੂਪ 'ਚ ਚਾਹੇ ਉਹ ਭੋਜਨ ਦੀ ਵੰਡ ਹੋਵੇ ਜਾਂ ਪੈਸਿਆਂ ਦੀ ਮੈਂ ਮਦਦ ਕਰਾਂਗੀ। ਜ਼ਿਹਰਾ ਦਿ ਜ਼ਹਿਰਾ ਮਿਰਜ਼ਾ ਗੈਲਰੀ ਦੇ ਸੰਸਥਾਪਕ ਹਨ। ਉਸ ਨੇ ਆਪਣੀਆਂ ਸਾਰੀਆਂ ਪੇਟਿੰਗਸ ਨੂੰ ਵਿਕਰੀ ਲਈ ਰੱਖ ਦਿੱਤਾ ਹੈ ਅਤੇ ਵਿਕਰੀ ਤੋਂ ਹੋਈ ਆਮਦਨ ਨੂੰ ਚੰਗੇ ਕੰਮਾਂ ਲਈ ਵਰਤਿਆ ਹੈ। ਜਦਕਿ ਨਿਜ਼ਾਮ ਦੇ ਵੰਸ਼ਜ ਕੋਵਿਡ ਮਰੀਜ਼ਾਂ ਦੇ ਕਲਿਆਣ ਲਈ ਕੰਮ ਕਰਨ 'ਚ ਮਸ਼ਰੂਫ ਹਨ।